Kartar Singh Ghag

Hari Sharma, Kartar Singh Ghag, 1984.

View this document at Alouette Canada: Kartar Singh Ghag

Document Record
Creator Hari Sharma
Title Kartar Singh Ghag
Published Hari Sharma, Kartar Singh Ghag, 1984.
Identifier nlc-bnc.bvas.nlc-bnc.bvas.icohc.0
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
Media Audio
Contributor Alouette Canada
Description Kartar Singh Ghag came to Canada in 1924. His father had come to Canada previously, in 1907. The family's financial situation forced them to come to Canada in search of work. Initially he worked in a saw mill as a cleaner. While he didn't initially want to do cleaning work, he was not physically strong enough to do heavy labour required in many other jobs, so he accepted the cleaning job. He was paid 20¢ per hour. Later, he went to Nanoose Bay where he worked selling fuel wood. He also worked in Duncan selling fuel wood. Wages were set by racial group: Chinese workers received 30¢ per hour, Japanese 32¢, Indian 35¢, and white 40¢. During the war the [International Woodworkers of America] union organized the mills and they got equal rights and wages, generally 35¢ per hour. Welfare was viewed negatively in their culture. He used to go to work by foot to save the 5¢ bus fare. Immigration officials harassed immigrants, particularly looking for [the infectious eye disease] trachoma. They returned a lot of people to India who had trachoma. The immigrants faced language barriers and discrimination. White people refused to shave or give a hair cut to Indian people. In a two-storey local theatre, Indians were not allowed to sit on the main floor. The immigrants continued to take an active part in Indian politics, opposing British rule. Some people were of Communist ideas, including Ilahi Kurban, Dr. Gill, Dhillon. The Ghadar ['mutiny'] Party [a pro-independence group set up by Indian people in the U.S. and Canada] distributed free books in Urdu and Hindi about the revolutionary movement, such as Ghadar Di Gunj ['Echoes of Mutiny']. In 1928-29 the community set up a youth organization. The Ghag family lived in Vancouver on 3rd Avenue and the Gurdwara [temple] was on 2nd Avenue. Ghag estimates 200 Punjabis from the Malwa region and 100 from the Majha region were in the Vancouver community. There were also a small number in Toronto. About 700 people arrived on his father's ship in 1906. In another ship about 900 people came. Very few Indians went to university. People lived in cookhouses [a group living arrangement]. Cookhouses were at Dollarton, Mayo, Timberland. 10-20 people would live together in a cookhouse. In Alberta there is still a cookhouse. He had gone through grade 5 in India. In Canada he studied in the evenings after work. Work in the mills was irregular; they learned to bribe the foreman with an a bottle of alcohol to get a job. A group of workers created a collective mill with a contribution of $1,000 from each of them. Others did the same. During World War II many small mills were closed because of the need for labour for the war effort. Ghag was married in childhood at the age of 7. He came alone to Canada until he fell ill and his wife came to be with him in 1948. They lived in Kamloops for 26 years, then moved to Surrey. His older children were born in India and came to Canada with his wife in 1948. His oldest son was 18 at the time. The other sons went through high school in Canada. In general the family has not had many problems, although there were some generational conflicts with the children's adoption of Canadian culture. Regarding travel back to India, the ships went once a week to India through Hong Kong. It took 40-45 days to make the complete journey to Punjab. Four of the ships that sailed out of Dollarton were American, and four were CPR. It took 18 days for the ship to reach Hong Kong. Two of the ships traveled via Honolulu, Yokohama, Nagasaki, Kokoi, and Shanghai. The other two ships did not stop in Honolulu. From Hong Kong it took another 18 days to reach Calcutta. The route from Hong Kong included stops in Singapore and Penang. From Calcutta it took another 2-3 days by train to reach Punjab via Karachi and Mirpur and then the journey continued by narrow-gauge train to Punjab. Overall it took 40-45 days to get there. On one occasion, Ghag was traveling to India just after the Japanese had declared war. The windows of the ship were blacked out so that it could not be seen. Later the ships were used by the military; they eventually sank in Singapore.
ਕਰਤਾਰ ਸਿੰਘ ਘੱਗ 1924 ਵਿਚ ਕੈਨੇਡਾ ਆਏ ਸਨ। ੳਨਾਂ ਨੂੰ ਮਿੱਲ ਵਿਚ ਜਾੜ ਸਾਫ ਕਰਨ ਦਾ ਕੰਮ ਦਿਤਾ ਗਿਆ। ਪਹਿਲਾਂ ਉਨਾਂ ਨੇ ਜਾੜ ਦਾ ਕੰਮ ਕਰਨ ਤੋਂ ਨਾਂਹ ਕਰ ਦਿਤੀ ਪਰ ਆਪਣੇ ਪਿਤਾ ਦੇ ਸੁਝਾਅ ਉਤੇ ਕਿ ਉਹ ਤਗੜਾ ਨਾਂ ਹੋਣ ਕਰਕੇ ਭਾਰੀ ਕੰਮ ਨਹੀਂ ਕਰ ਸਕਦਾ ਹੈ ਇਸ ਕਰਕੇ ਉਨਾਂ ਨੇ ਜਾੜ ਵਿਚ ਕੰਮ ਕਰਨਾ ਪ੍ਰਵਾਨ ਕਰ ਲਿਆ। ਕੰਮ ਲਈ ੳਨਾਂ ਨੂੰ 25 ਸੈਂਟ ਫੀ ਘੰਟਾ ਮਿਲਦੇ ਸਨ। ਉਨਾਂ ਦੇ ਪਿਤਾ ਜੀ 1907 ਵਿਚ ਕੈਨੇਡਾ ਆਏ ਸਨ। ਪਰਿਵਾਰ ਦੀ ਮਾਲੀ ਹਾਲਤ ਮਾੜੀ ਹੋਣ ਕਰਕੇ ਉਨਾਂ ਨੂੰ ਕੰਮ ਦੀ ਭਾਲ ਵਿਚ ਦੇਸ਼ ਵਿਚੋਂ ਬਾਹਰ ਆਉਣਾ ਪਿਆ । ਊਹ ਵੈਨਕੂਵਰ ਵਿਚ ਤੀਜੇ ਐਵਨਿਊ ਊਤੇ ਰਹੇ । ਗੁਰਦੁਆਰਾ ਦੂਜੇ ਐਵਨਿਊ ਉਤੇ ਸੀ। 1906 ਵਿਚ ਉਨਾਂ ਦੇ ਪਿਤਾ ਦੇ ਨਾਲ ਪਾਣੀ ਵਾਲੇ ਜਹਾਜ਼ ਵਿਚ ਹੋਰ 700 ਲੋਕ ਆਏ ਸਨ। ਇਕ ਹੋਰ ਦੂਜੇ ਜਹਾਜ਼ ਵਿਚ 900 ਲੋਕ ਆਏ ਸਨ। ਉਸ ਵੇਲੇ ਲੋਕ ਕੁੱਕ ਹਾਉਸ ਵਿਚ ਰਹਿੰਦੇ ਸਨ। ਹਰ ਇਕ ਕੁੱਕ ਹਾਉਸ ਵਿਚ 10-12 ਲੋਕ ਰਿਹਾ ਕਰਦੇ ਸਨ। ਇਸ ਸਮੇਂ ਅਜੇ ਵੀ ਅਲਬਰਟਾ ਕੁੱਕ ਹਾਉਸ ਮੌਜੂਦ ਹੈ। ਕੁੱਕ ਹਾਉਸ ਮਿੱਲਾਂ ਵਿਚ ਹੁੰਦੇ ਸਨ ਜੋ ਕਿ ਵਰਕਰਾਂ ਲਈ ਮਿੱਲ ਮਾਲਿਕਾਂ ਵਲੋਂ ਬਣਾਏ ਜਾਂਦੇ ਸਨ। ਮੈਡੀਕਲ ਟੈਸਟ ਵਿਚ ਇਮੀਗ੍ਰੇਸ਼ਨ ਵਾਲੇ ਲੋਕਾਂ ਨੂੰ ਅੱਖਾਂ ਵਿਚ ਕੁਕਰੇ ਹੋਣ ਬਾਰੇ ਬਹੁਤ ਤੰਗ ਪਰੇਸ਼ਾਨ ਕਰਦੇ ਸਨ। ਇਥੋਂ ਤਕ ਕਿ ਕਈ ਲੋਕ ਕੁਕਰਿਆਂ ਕਰਕੇ ਵਾਪਿਸ ਭਾਰਤ ਮੋੜ ਦਿਤੇ ਜਾਂਦੇ ਸਨ। ਸਮਾਜ ਵਿਚ ਇੰਡੀਅਨ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਗੋਰੇ ਲੋਕ ਇੰਡੀਅਨ ਲੋਕਾਂ ਦੇ ਵਾਲ ਕਟੱਣ ਅਤੇ ਦਾੜੀ ਸ਼ੇਵ ਕਰਨ ਤੋਂ ਵੀ ਨਾਂਹ ਕਰ ਦਿੰਦੇ ਸਨ। ਦੁਮੰਜਿਲਾ ਥੀਏਟਰ ਵਿਚ ਸ਼ੋਅ ਵੇਖਣ ਲਈ ਇੰਡੀਅਨ ਲੋਕਾਂ ਨੂੰ ਪਹਿਲੀ ਮੰਜ਼ਿਲ ਉਤੇ ਬੈਠ ਕੇ ਸ਼ੋਅ ਨਹੀਂ ਵੇਖਣ ਦਿੰਦੇ ਸਨ। ਲੋਕਾਂ ਨੂੰ ਅੰਗ੍ਰੇਜ਼ੀ ਭਾਸ਼ਾ ਦੀ ਬਹੁਤ ਮੁਸ਼ਕਿਲ ਪੇਸ਼ ਆਂਦੀ ਸੀ । ਕਰਤਾਰ ਸਿੰਘ ਨੇ ਕਈ ਮਿੱਲਾਂ ਵਿਚ ਕੰਮ ਕੀਤਾ ਅਤੇ ਅੱਗ ਬਾਲਣ ਵਾਲੀਆਂ ਲਕੜਾਂ ਵੇਚਣ ਦਾ ਕੰਮ ਕੀਤਾ। ਕੰਮ ਬਦਲੇ ਸਭ ਨੂੰ ਬਰਾਬਰ ਦੇ ਪੈਸੇ ਨਹੀਂ ਦਿਤੇ ਜਾਂਦੇ ਸਨ। ਡੰਕਨ ਵਿਚ ਮਿੱਲ ਵਿਚ ਕੰਮ ਕਰਦੇ ਜਪਾਨੀਆਂ ਨੂੰ ਫੀ ਘੰਟਾ 32 ਸੈਂਟ, ਗੋਰਿਆਂ ਨੂੰ 40 ਸੈਂਟ, ਚੀਨੀ ਲੋਕਾਂ ਨੂੰ 30 ਸੈਂਟ ਅਤੇ ਭਾਰਤੀਆਂ ਨੂੰ 35 ਸੈਂਟ ਮਿਲਦੇ ਸਨ। ਜੰਗ ਦੇ ਦੌਰਾਨ ਯੁਨੀਅਨ ਹੋਂਦ ਵਿਚ ਆਈ ਅਤੇ ਤਾਂ ਜਾ ਕੇ ਸਾਰਿਆਂ ਨੂੰ ਬਰਾਬਰ ਦੇ ਹੱਕ ਅਤੇ ਮਜ਼ਦੂਰੀ ਮਿਲਣ ਲਗੀ। ਆਮ ਕਰਕੇ ਸਾਰਿਆਂ ਦੀ 35 ਸੈਂਟ ਫੀ ਘੰਟਾ ਮਜ਼ਦੂਰੀ ਸੀ। ਆਪਣੇ ਲੋਕਾਂ ਵਿਚ ਸਰਕਾਰੀ ਵੈਲਫੇਅਰ ਨੂੰ ਬੁਰਾ ਸਮਝਿਆ ਜਾਂਦਾ ਸੀ। ਜਦੋਂ ਕਰਤਾਰ ਸਿੰਘ ਇਥੇ ਆਇਆ ਸੀ ਤਾਂ ਪੈਦਲ ਕੰਮ ਉਤੇ ਜਾ ਕੇ 5 ਸੈਂਟ ਦਾ ਕਰਾਇਆ ਬਚਾ ਲੈਂਦੇ ਸਨ। ਲੋਕਾਂ ਦੇ ਦਿਲ ਵਿਚ ਜਜ਼ਬਾ ਸੀ ਕਿ ਕਦੋਂ ਉਨਾਂ ਦਾ ਦੇਸ਼ ਆਜ਼ਾਦ ਹੋਏਗਾ। ਉਹ ਆਪਣੇ ਦੇਸ਼ ਦੀ ਆਜ਼ਾਦੀ ਲਈ ਮੁਜ਼ਾਹਰੇ ਕਰਿਆ ਕਰਦੇ ਸਨ। ਕੁਝ ਲੋਕ ਕਮਯੁਨਿਸਟ ਵਿਚਾਰਾਂ ਦੇ ਸਨ ਜਿਵੇਂ ਕਿ ਇਲਾਹੀ ਕੁਰਬਾਨ, ਡਾਕਟਰ ਗਿੱਲ, ਢਿੱਲੋਂ ਆਦਿ। ਗਦਰ ਪਾਰਟੀ ਦੇ ਦਫ਼ਤਰ ਵਿਚੋਂ ਲੋਕਾਂ ਨੂੰ ਪੜਨ ਲਈ ਮੁਫਤ ਵਿਚ ਕਿਤਾਬਾਂ ਮਿਲ ਜਾਂਦੀਆਂ ਸਨ ਜਿਵੇਂ ਗਦਰ ਦੀਆਂ ਗੂੰਜਾਂ । ਪਹਿਲਾਂ ਇਹ ਕਿਤਾਬਾਂ ਉਰਦੂ ਵਿਚ ਹੁੰਦੀਆਂ ਸਨ ਪਰ ਬਾਦ ਵਿਚ ਇਹ ਕਿਤਾਬਾਂ ਹਿੰਦੀ ਵਿਚ ਵੀ ਮਿਲਣ ਲਗੀਆਂ। 1928-29 ਵਿਚ ਉਨਾਂ ਨੇ ਯੁਵਾ ਜਥੇਬੰਦੀ ਬਣਾ ਲਈ। ਜ਼ਿਆਦਾਤਰ ਲੋਕ ਮਿੱਲਾਂ ਵਿਚ ਕੰਮ ਕਰਦੇ ਸਨ ਅਤੇ ਕਦੇ ਕਦਾਂਈ ਹੀ ਉਨਾਂ ਨੂੰ ਕੰਮ ਲਭਣ ਲਈ ਜਾਣਾ ਪੈਂਦਾ ਸੀ। ਕਦੀ ਉਨਾਂ ਨੂੰ ਕੰਮ ਮਿਲ ਜਾਂਦਾ ਸੀ ਅਤੇ ਕਦੀ ਉਨਾਂ ਕੋਲ ਕੰਮ ਨਹੀਂ ਹੁੰਦਾ ਸੀ। ਕਈ ਵਾਰ ਤਾਂ ਲੋਕਾਂ ਨੂੰ ਕੰਮ ਦੀ ਖਾਤਿਰ ਫੋਰਮੈਨ ਨੂੰ ਸ਼ਰਾਬ ਦੀ ਬੋਤਲ ਵੀ ਦੇਣੀ ਪੈ ਜਾਂਦੀ ਸੀ। ਕਰਤਾਰ ਸਿੰਘ ਭਾਰਤ ਤੋਂ 5 ਜਮਾਤਾਂ ਪਾਸ ਸੀ। ਇਸ ਕਰਕੇ ਉਨਾਂ ਨੇ ਕੰਮ ਤੋਂ ਆਕੇ ਸ਼ਾਮੀਂ ਪੜਾਈ ਸ਼ੁਰੂ ਕਰ ਦਿਤੀ। ਉਹ ਚਾਹੁੰਦੇ ਸਨ ਕਿ ਉਨਾਂ ਦੀ ਵੀ ਇਕ ਮਿੱਲ ਹੋਏ। ਜੰਗ ਦੇ ਸਮੇਂ ਦੇ ਦੌਰਾਨ ਅਤੇ 1945 ਤੋਂ ਪਹਿਲਾਂ ਕੁਝ ਭਾਈਵਾਲਾਂ ਨਾਲ ਮਿਲ ਕੇ ਇਕ ਮਿੱਲ ਲਾਈ ਜਿਸ ਵਿਚ ਹਰ ਇਕ ਭਾਈਵਾਲ ਨੇ $1000 ਦਿਤੇ । ਇਸ ਤੋਂ ਬਾਦ ਹੋਰ ਕਈ ਲੋਕਾਂ ਨੇ ਵੀ ਆਪਣੀਆਂ ਮਿੱਲਾਂ ਬਣਾਈਆਂ। ਪਰ ਸਾਰਿਆਂ ਨੂੰ ਮਿੱਲਾਂ ਚਲਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜੰਗ ਵੇਲੇ ਹਰ ਇਕ ਨੂੰ ਜੰਗ ਲਈ ਸ਼ਾਮਿਲ ਹੋਣਾ ਪਿਆ ਅਤੇ ਫੌਜ ਵਿਚ ਸਿਖਲਾਈ ਲੈਣੀ ਪਈ। ਸਰਕਾਰ ਨੇ ਛੋਟੀਆਂ ਮਿੱਲਾਂ ਬੰਦ ਕਰ ਦਿਤੀਆਂ। ਲੋਕਾਂ ਦਾ ਆਪਣਾ ਕੰਮ ਤਾਂ ਹੈ ਨਹੀਂ ਸੀ ਇਸ ਕਰਕੇ ਉਨਾਂ ਨੂੰ ਕੰਮ ਛਡਣਾ ਪਿਆ। ਕੈਨੇਡਾ ਵਿਚ ਇੰਡੀਅਨ ਲੋਕਾਂ ਨੂੰ ਆਪਣੇ ਹੱਕ ਮਿਲਣ ਤੋਂ ਬਾਦ ਉਨਾਂ ਨੇ ਤੱਰਕੀ ਕੀਤੀ। ਕੈਨੇਡਾ ਆਉਣ ਤੋਂ ਪਹਿਲਾਂ ਬਚਪਨ ਵਿਚ ਹੀ 7 ਸਾਲ ਦੀ ਉਮਰ ਵਿਚ ਉਹਨਾਂ ਦਾ ਵਿਆਹ ਹੋ ਗਿਆ ਸੀ। ਕੈਨੇਡਾ ਵਿਚ ਉਹ ਕਈ ਸਾਲ ਇਕੱਲੇ ਰਹੇ। ਇਕ ਵਾਰ ਜਦੋਂ ਉਹ ਬਿਮਾਰ ਪੈ ਗਏ ਤਾਂ ਉਨਾਂ ਨੇ 1948 ਵਿਚ ਆਪਣੀ ਪਤਨੀ ਨੂੰ ਕੈਨੇਡਾ ਬੁਲਾਇਆ । ਇਸ ਤੋਂ ਬਾਦ ਉਹ ਇਕੱਠੇ ਰਹੇ। ਉਹ 26 ਸਾਲ ਕੈਮਲੂਪ ਵਿਚ ਰਹੇ । ਆਪਣੇ ਜੀਵਨ ਵਿਚ ਉਨਾਂ ਨੇ ਕਈ ੳਤਾਰ ਚੜਾਅ ਵੇਖੇ। ਅਖੀਰ ਵਿਚ ਉਹ ਸਰੀ ਵਿਚ ਰਹਿਣ ਲਗੇ। ਉਹ ਚਾਹੁੰਦੇ ਹਨ ਕਿ ਇਕ ਵਾਰ ਫਿਰ ਆਪਣੀ ਮਿੱਲ ਬਣਾਉਣ। ਉਨਾਂ ਦੇ ਬੱਚਿਆਂ ਦਾ ਇਸ ਵੇਲੇ ਵਧੀਆ ਕਾਰੋਬਾਰ ਹੈ। ਪਾਣੀ ਵਾਲਾ ਜਹਾਜ਼ ਹਾਂਗ ਕਾਂਗ ਦੇ ਰਸਤਿਓਂ ਹਫਤੇ ਵਿਚ ਇਕ ਵਾਰ ਭਾਰਤ ਜਾਇਆ ਕਰਦਾ ਸੀ। ਘਰ ਪਹੁੰਚਣ ਲਈ 40-45 ਦਿਨ ਲਗ ਜਾਂਦੇ ਸਨ। ਸਫਰ ਲਈ ਅਮਰੀਕੀ ਡਾਲਰ ਟਨ ਦੇ ਚਾਰ ਸਮੁਦਰੀ ਜਹਾਜ਼ ਅਤੇ ਸੀ ਪੀ ਆਰ ਦੇ ਚਾਰ ਸਮੁਦਰੀ ਮੁਸਾਫਰ ਜਹਾਜ਼ ਹੁੰਦੇ ਸਨ। 18 ਦਿਨਾਂ ਦੇ ਬਾਦ ਜਹਾਜ਼ ਹਾਂਗ ਕਾਂਗ ਪਹੁੰਚਦਾ ਸੀ। ਦੋ ਜਹਾਜ਼ ਹੋਨੋਲੁਲੂ, ਯੋਕੋਹਾਮਾ, ਨਾਗਾਸਾਕੀ, ਕੋਕੋਈ, ਸ਼ੰਗਾਈ ਹੁੰਦੇ ਹੋਏ ਹਾਂਗ ਕਾਂਗ ਪਹੁੰਚਦੇ ਸਨ। ਦੋ ਜਹਾਜ਼ ਸਿਧਿਆਂ ਯੋਕੋਹਾਮਾ, ਨਾਗਾਸਾਕੀ, ਕੋਕੋਈ, ਸ਼ੰਗਾਈ ਹੁੰਦਿਆਂ ਹਾਂਗ ਕਾਂਗ ਪਹੁੰਚਦੇ ਸਨ। ਹਾਂਗ ਕਾਂਗ ਤੋਂ ਕਲਕੱਤੇ ਲਈ ਹੋਰ 18 ਦਿਨ ਲਗ ਜਾਂਦੇ ਸਨ। ਇਸ ਤਰਾਂ ਹਾਂਗ ਕਾਂਗ, ਸਿੰਘਾਪੁਰ, ਪੇਨਾਂਗ ਹੁੰਦਿਆਂ ਸਮੁਦਰੀ ਜਹਾਜ਼ ਕਲਕੱਤੇ ਪਹੁੰਚਦਾ ਸੀ। ਕਲਕੱਤੇ ਤੋਂ ਰੇਲਗਡੀ ਰਾਹੀਂ ਕਰਾਚੀ, ਮੀਰਪੁਰ ਅਤੇ ਫਿਰ ਸੌੜੀ ਪਟੜੀ ਦੀ ਗਡੀ ਰਾਹੀਂ ਪੰਜਾਬ ਪਹੁੰਚਣ ਵਿਚ 2-3 ਦਿਨ ਲਗ ਜਾਂਦੇ ਸਨ। ਕੁਲ ਮਿਲਾ ਕੇ ਘਰ ਪਹੁੰਚਣ ਵਿਚ 40-45 ਦਿਨ ਲਗ ਜਾਦੇ ਸਨ। ਰਾਤ ਨੂੰ ਜਹਾਜ਼ ਵਿਚ ਕਿਸੇ ਵੀ ਵਿਅਕਤੀ ਨੂੰ ਧੂਆਂ ਨਹੀਂ ਬਾਲਣ ਦਿਤਾ ਜਾਂਦਾ ਸੀ। ਜਪਾਨੀਆਂ ਨੇ ਜਦੋਂ ਲੜਾਈ ਸ਼ੁਰੂ ਕੀਤੀ ਉਸ ਵੇਲੇ ਉਨਾਂ ਨੇ ਆਪਣਾ ਸਫਰ ਸ਼ੁਰੂ ਕੀਤਾ ਸੀ। ਜਹਾਜ਼ ਦੇ ਸ਼ੀਸ਼ੇ ਕਾਲੇ ਕਰ ਦਿਤੇ ਗਏ ਸਨ ਤਾਂ ਜੇ ਜਹਾਜ਼ ਵਿਖਾਈ ਨਾਂ ਦਏ। ਬਾਦ ਵਿਚ ਜਹਾਜ਼ ਮਿਲੀਟਰੀ ਵਿਚ ਵਰਤੇ ਗਏ। ਉਸ ਵੇਲੇ ਜਹਾਜ਼ ਸਿੰਘਾਪੁਰ ਵਿਚ ਪਾਣੀ ਵਿਚ ਡੁਬ ਗਏ । ਕੈਨੇਡਾ ਵਿਚ ਲੋਕਾਂ ਨੂੰ ਆਪਣੇ ਘਰਾਂ ਵਿਚ ਚਿਠੀਆਂ ਪਾਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਅਨਪੜ ਹੋਣ ਕਰਕੇ ਲੋਕਾਂ ਨੂੰ 10-10 ਮੀਲ ਉਤੇ ਚਿਠੀਆਂ ਲਿਖਅਉਣ ਲਈ ਜਾਣਾ ਪੈਂਦਾ ਸੀ। ਚਿਠੀਆਂ ਵਿਚ ਉਹ ਆਪਣੀਆਂ ਭਾਵਨਾਵਾਂ ਵੀ ਨਹੀਂ ਦਸ ਸਕਦੇ ਸਨ। ਜੇਕਰ ਕਿਸੀ ਨੂੰ ਥੋੜੀ ਬਹੁਤ ਪੰਜਾਬੀ ਆਂਦੀ ਸੀ ਤਾਂ ਉਸਨੂੰ ਆਪਣੇ ਦੇਸ਼ ਅਤੇ ਸੂਬੇ ਦਾ ਨਾਂ ਅੰਗ੍ਰੇਜ਼ੀ ਵਿਚ ਲਿਖ ਦੇਣ ਲਈ ਕਿਹਾ ਜਾਂਦਾ ਸੀ। ਚਿਠੀਆਂ ਪਾਣ ਲਈ ਡਾਕ ਟਿਕਟਾਂ ਵੀ ਉਨਾਂ ਦੇ ਕੋਲ ਨਹੀਂ ਹੁੰਦੀਆਂ ਸਨ। ਇਸ ਕਰਕੇ ਘਰ ਚਿੱਠੀ ਭੇਜਣ ਵਿਚ ਵੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ। ਟਰੱਕ ਦੇ ਕਾਰੋਬਾਰ ਵਿਚ ੳਨਾਂ ਨੇ ਕਈ ਸੌਖੇ ਲੋਕ ਆਪਣੇ ਜੀਵਨ ਵਿਚ ਵੇਖੇ ਹਨ। ਉਨਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਪੜਨ ਲਈ ਵੀ ਭੇਜਿਆ। ਕਰਤਾਰ ਸਿੰਘ ਸ਼ੁ੍ਰੂ ਵਿਚ ਕਈ ਵਾਰ ਭਾਰਤ ਗਏ ਸਨ ਪਰ ਪਿਛਲੇ 44 ਸਾਲਾਂ ਤੋਂ ਉਹ ਭਾਰਤ ਨਹੀਂ ਜਾ ਸਕੇ। ਭਾਰਤ ਵਿਚ 1980 ਦੇ ਦਹਾਕੇ ਵਿਚ ਹਾਲਾਤ ਵੀ ਸੁਖਾਵੇਂ ਨਹੀਂ । ਪਿੰਡ ਵਿਚ ਉਹਨਾਂ ਦੀ ਆਪਣੀ ਜ਼ਮੀਨ ਹੈ ਜਿਸ ਵਿਚ ਟਯੂਬਵੈਲ ਅਤੇ ਨਹਿਰਾਂ ਵੀ ਹਨ। ਉਹਨਾਂ ਦੇ ਲੜਕੇ 1948 ਵਿਚ ਕੈਨੇਡਾ ਆ ਗਏ ਸਨ। ਵਡਾ ਲੜਕਾ ਉਸ ਸਮੇਂ 18 ਸਾਲਾਂ ਦਾ ਸੀ। ਦੂਜੇ ਮੁੰਡਿਆਂ ਨੇ ਆਪਣੀ ਪੜਾਈ ਕੈਨੇਡਾ ਵਿਚ ਕੀਤੀ ਅਤੇ ਉਹ ਹਾਈ ਸਕੂਲ ਪਾਸ ਨੇ। ਬੱਚਿਆਂ ਉਤੇ ਸਮਾਜ ਦੇ ਅਸਰ ਨਾਲ, ਉਹਨਾਂ ਦੇ ਛੋਟੇ ਲੜਕੇ ਨੇ ਗਿਟਾਰ, ਐਮਪਲੀਫਾਇਰ ਖਰੀਦਿਆ ਅਤੇ ਕਨਵਰਟੀਬਲ ਕਾਰ ਵੀ ਲਈ। ਪਰ ਛੋਟੇ ਲੜਕੇ ਨਾਲ ਉਹਨਾਂ ਨੂੰ ਕਿਸੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਪੇਸ਼ ਆਈ। ਉਹਨਾਂ ਨੇ ਆਪਣੇ ਲੜਕਿਆਂ ਦੀ ਮੰਗਣੀ ਕੀਤੀ ਪਰ ਉਹ ਵਿਆਹ ਕਰਨ ਤੋਂ ਟਾਲ ਮਟੋਲ ਕਰ ਰਹੇ ਸਨ। ਉਹਨਾਂ ਦਾ ਲੜਕਾ ਕੈਨੇਡਾ ਵਿਚ ਵਿਆਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਹਨਾਂ ਨੇ ੳਸਦੀਆਂ ਕੁਝ ਚਿੱਠੀਆਂ ਵੀ ਫੜੀਆਂ । ਆਪਣੇ ਬੱਚਿਆਂ ਨਾਲ ਉਹਨਾਂ ਨੂੰ ਕੋਈ ਖਾਸ ਮੁਸ਼ਕਿਲ ਨਹੀਂ ਹੋਈ ਹੈ। ਲੜਕੇ ਉਹੁਨਾਂ ਦਾ ਕਹਿਣਾ ਮਨਦੇ ਹਨ। ਘਰ ਵਿਚ ਤਾਂ ਛੋਟੀ ਮੋਟੀ ਮੁਸ਼ਕਿਲ ਹੁੰਦੀ ਰਹਿੰਦੀ ਹੈ ਪਰ ਕੁਲ ਮਿਲਾ ਕੇ ਕੈਨੇਡਾ ਵਿਚ ਉਹ ਅਮਨ ਸ਼ਾਂਤੀ ਦਾ ਜੀਵਨ ਜੀਅ ਰਹੇ ਹਨ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.0