Gurbachan S. Johal

Hari Sharma, Gurbachan S. Johal, 1984.

View this document at Alouette Canada: Gurbachan S. Johal

Document Record
Creator Hari Sharma
Title Gurbachan S. Johal
Published Hari Sharma, Gurbachan S. Johal, 1984.
Identifier nlc-bnc.bvas.nlc-bnc.bvas.icohc.1
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
Media Audio
Contributor Alouette Canada
Description Gurbachan Singh Johal came to Canada in 1921 when immigrants started being allowed to bring wives and unmarried children under the age of 18. His father had come in 1907. The ship in which his father came was the last ship allowed to come. 700 people came in that ship and all were allowed to land but after that law was changed so Indian people were not allowed to come to Canada. His father went to India in 1920 and in 1921 he brought his wife and Johal. In their group there were 18 people including four boys and three or four women. The Indian community in Canada welcomed them and treated the children as their own children. About 1,000 Indian people lived in British Columbia at that time. Prior to his arrival there were only three or four Indian women in Vancouver. The men had been preparing langar [making food for the whole community] in the Gurdwara [temple]. In 1924, once there were more women in Vancouver, they asked the women to take over. From then on the women took charge of langar. University students of the community lived in Gurdwara with free room and board, and they used to do langar too. On arrival they lived at the Dominion Mills [in the Killarney area of south Vancouver], where his uncle worked. He spent a year learning Punjabi and English, then started working in the mill. A person named Dhami taught him Punjabi and his son, who later went on to work for the European Commission, taught him English. Most of the community members worked in the mills. They could always get work there because they were hard workers. In 1912-13 CPR began employing Indian people. The reason Indian people worked in the mills was that a mill in Port Moody employed a few Indian people where they worked very hard. The mill owner advertised for more Indian workers because he admired their hard work. Then other mills began to employ Indians. People lived in cookhouses which were provided by the mill owners. People collectively employed a cook whose salary was made up by each person contributing one day's wages. Mill workers' wages were 30 to 35¢ per hour. In some mills Indian people were not employed. Before the war there were good opportunities in the mills for Indian workers. Some were made foreman. During the war Canadian men went into the army and white women came to work in the mills. Indian people also got more work in the mills then. In 1930 due to the Depression employment was reduced and people had to work for 10¢ an hour. Many people went back to India, some sent their families back to India, but nobody went on welfare. Indian people were not allowed to go in beer parlours or to the theatre, so they entertained themselves doing kirtan [singing hymns], singing, wrestling, etc. People brought records from India and bought a record player in Canada. After Johal had been here four years he got his Canadian passport, so he went to India in 1926. He lived 4 years in India, got married and brought his family to Canada in 1931. His mother came in 1952 and died in 1971 in Canada. His all children are born in Canada. They studied up to high school and married non-Indian people. Initially people thought they would earn some money in Canada and go back to India. Then a few people starting buying houses and settling permanently in Canada. The children started getting married here. The first marriage in the Indian community in Canada was in 1941 in Kelowna in a house. About 12 marriages were solemnized in houses but later the Gurdwara committee persuaded people have their wedding ceremonies in the New Westminster Gurdwara. Most Indian people here were Sikhs. A few were Muslim and Hindu families but they all lived together in one community. All social matters were discussed in the Gurdwara in open meetings. A major issue was immigration because many people came illegally. People brought their nephews and friends as their own children. So the government ordered them deported, but the community fought collectively for them. In 1947 and since then everyone celebrated Indian independence collectively. They are now the 4th generation in Canada. A lot has changed in that time. He is more comfortable in Canada now.
ਗੁਰਬਚਨ ਸਿੰਘ ਜੌਹਲ 1921 ਵਿਚ ਕੈਨੇਡਾ ਆਏ ਸਨ ਜਦੋਂ ਪਤਨੀਆਂ ਅਤੇ ਅਣਵਿਆਹੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਕੈਨੇਡਾ ਲਿਆਣ ਦੀ ਆਗਿਆ ਦਿਤੀ ਗਈ ਸੀ। ਗੁਰਬਚਨ ਸਿੰਘ ਦੇ ਪਿਤਾ 1907 ਵਿਚ ਕੈਨੇਡਾ ਆਏ ਸਨ। ਜਿਸ ਸਮੁੰਦਰੀ ਜਹਾਜ਼ ਵਿਚ ਉਨਾਂ ਦੇ ਪਿਤਾ ਆਏ ਸਨ ਉਹ ਅਖੀਰਲਾ ਜਹਾਜ਼ ਸੀ ਜਿਸਨੂੰ ਆਣ ਦੀ ਆਗਿਆ ਦਿਤੀ ਗਈ ਸੀ। ਉਸ ਜਹਾਜ਼ ਵਿਚ 700 ਲੋਕ ਆਏ ਸਨ ਅਤੇ ਸਾਰੇ ਲੋਕਾਂ ਨੁੰ ਆਣ ਦਿਤਾ ਗਿਆ ਸੀ। ਪਰ ਉਸਤੋਂ ਬਾਦ ਕਾਨੂੰਨ ਵਿਚ ਤਬਦੀਲੀ ਕਰ ਦਿਤੀ ਗਈ ਇਸ ਕਰਕੇ ਭਾਰਤੀ ਲੋਕਾਂ ਨੂੰ ਕੈਨੇਡਾ ਆਣ ਦੀ ਆਗਿਆ ਨਹੀਂ ਦਿਤੀ ਜਾਂਦੀ ਸੀ। ਉਨਾਂ ਦੇ ਪਿਤਾ 1920 ਵਿਚ ਇੰਡੀਆ ਗਏ ਸਨ ਅਤੇ 1921 ਵਿਚ ਉਹ ਆਪਣੀ ਪਤਨੀ ਅਤੇ ਗੁਰਬਚਨ ਸਿੰਘ ਨੂੰ ਲੈ ਕ ਆਏ ਸਨ। ਉਨਾਂ ਦੇ ਗਰੁਪ ਵਿਚ 18 ਲੋਕ ਸਨ ਜਿਨਾਂ ਵਿਚ ਚਾਰ ਬੱਚੇ ਅਤੇ ਤਿੰਨ ਚਾਰ ਔਰਤਾਂ ਵੀ ਸਨ। ਕੈਨੇਡਾ ਵਿਚ ਭਾਰਤੀ ਭਾਈਚਾਰੇ ਨੇ ਉਨਾਂ ਦਾ ਬਹੁਤ ਸੁਆਗਤ ਕੀਤਾ ਅਤੇ ਆਪਣੇ ਬੱਚਿਆਂ ਵਾਂਗ ਹੀ ਉਨਾਂ ਨੂੰ ਪਿਆਰ ਕਰਦੇ ਸਨ। ਕੋਈ 1000 ਇੰਡੀਅਨ ਲੋਕ ਉਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਸਨ। ਗੁਰਬਚਨ ਸਿੰਘ ਦੇ ਆਣ ਤੋਂ ਪਹਿਲਾਂ ਵੈਨਕੂਵਰ ਵਿਚ ਸਿਰਫ ਤਿੰਨ ਚਾਰ ਇੰਡੀਅਨ ਔਰਤਾਂ ਹੀ ਰਹਿੰਦੀਆਂ ਸਨ। ਗੁਰਦੁਆਰੇ ਵਿਚ ਆਦਮੀ ਲੰਗਰ ਬਣਾਇਆ ਕਰਦੇ ਸਨ। 1924 ਵਿਚ ਵੈਨਕੂਵਰ ਵਿਚ ਜਦੋਂ ਬਹੁਤ ਔਰਤਾਂ ਆ ਗਈਆਂ ਤਾਂ ਮਰਦਾਂ ਨੇ ਔਰਤਾਂ ਨੂੰ ਲੰਗਰ ਬਣਾਨ ਦੀ ਸੇਵਾ ਸੰਭਾਲਣ ਲਈ ਕਿਹਾ। ਉਦੋਂ ਤੋਂ ਔਰਤਾਂ ਨੇ ਗੁਰਦੁਆਰੇ ਵਿਚ ਲੰਗਰ ਦੀ ਸੇਵਾ ਸੰਭਾਲ ਲਈ। ਭਾਈਚਾਰੇ ਦੇ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਦੁਆਰੇ ਵਿਚ ਮੁਫ਼ਤ ਵਿਚ ਰਹਿ ਲੈਂਦੇ ਸਨ ਅਤੇ ਗੁਰਦੁਆਰੇ ਵਿਚ ਸੇਵਾ ਵੀ ਕਰਦੇ ਸਨ। ਗੁਰਬਚਨ ਸਿੰਘ ਅਤੇ ਉਨਾਂ ਦਾ ਪਰਿਵਾਰ ਕੈਨੇਡਾ ਪਹੁੰਚਣ ਉਤੇ ਡੋਮੀਨੀਅਨ ਮਿੱਲ (ਦੱਖਣੀ ਵੈਨਕੂਵਰ ਦਾ ਕਿਲਾਰਨੀ ਇਲਾਕਾ)ਵਿਚ ਰਹੇ ਜਿਥੇ ਉਨਾਂ ਦੇ ਤਾਇਆ ਜੀ ਕੰਮ ਕਰਦੇ ਸਨ। ਉਨਾਂ ਨੇ ਇਕ ਸਾਲ ਵਿਚ ਪੰਜਾਬੀ ਅਤੇ ਅੰਗ੍ਰੇਜ਼ੀ ਸਿਖ ਲਈ, ਉਸ ਤੋਂ ਬਾਦ ਮਿੱਲ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ। ਧਾਮੀ ਨਾਂ ਦੇ ਇਕ ਵਿਅਕਤੀ ਨੇ ਉਨਾਂ ਨੂੰ ਪੰਜਾਬੀ ਸਿਖਾਈ ਅਤੇ ਧਾਮੀ ਦੇ ਲੜਕੇ ਨੇ, ਜੋ ਬਾਦ ਵਿਚ ਯੋਰਪੀਅਨ ਕਮਿਸ਼ਨ ਵਿਚ ਕੰਮ ਕਰਨ ਚਲਾ ਗਿਆ ਸੀ ਉਸਨੇ ਗੁਰਬਚਨ ਸਿੰਘ ਨੂੰ ਅੰਗ੍ਰੇਜ਼ੀ ਸਿਖਾਈ ਸੀ। ਭਾਈਚਾਰੇ ਦੇ ਜ਼ਿਆਦਾਤਰ ਲੋਕ ਮਿੱਲਾਂ ਵਿਚ ਕੰਮ ਕਰਦੇ ਹੁੰਦੇ ਸਨ। ਮਿੱਲਾਂ ਵਿਚ ਉਨਾਂ ਨੂੰ ਅਸਾਨੀ ਨਾਲ ਕੰਮ ਮਿਲ ਜਾਂਦਾ ਸੀ ਕਿਉਂਕਿ ਉਹ ਬਹੁਤ ਮਿਹਨਤੀ ਹੁੰਦੇ ਸਨ। 1912-13 ਵਿਚ ਸੀ ਪੀ ਆਰ ਨੇ ਇੰਡੀਅਨ ਲੋਕ ਕੰਮ ਉਤੇ ਭਰਤੀ ਕਰਨੇ ਸ਼ੁਰੂ ਕਰ ਦਿਤੇ। ਇੰਡੀਅਨ ਲੋਕਾਂ ਦੇ ਮਿੱਲਾਂ ਵਿਚ ਕੰਮ ਕਰਨ ਦਾ ਇਹ ਕਾਰਣ ਸੀ ਕਿ ਪੋਰਟ ਮੂਡੀ ਮਿੱਲ ਵਿਚ ਕੁਝ ਇੰਡੀਅਨ ਲੋਕ ਕੰਮ ਉਤੇ ਲਗੇ ਜਿਥੇ ਉਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ। ਮਿੱਲ ਦੇ ਮਾਲਕ ਨੇ ਹੋਰ ਇੰਡੀਅਨ ਕਿਰਤੀਆਂ ਲਈ ਵਿਗਿਆਪਨ ਦਿਤਾ ਅਤੇ ਉਨਾਂ ਦੇ ਮਿਹਨਤੀ ਹੋਣ ਦੀ ਸ਼ਲਾਘਾ ਕੀਤੀ। ਉਸ ਤੋਂ ਬਾਦ ਹੋਰਨਾਂ ਮਿੱਲਾਂ ਨੇ ਇੰਡੀਅਨ ਲੋਕ ਕੰਮ ਉਤੇ ਰਖਣੇ ਸ਼ੁਰੂ ਕਰ ਦਿਤੇ। ਲੋਕ ਕੁੱਕ ਹਾਉਸ ਵਿਚ ਰਿਹਾ ਕਰਦੇ ਸਨ ਜੋ ਮਿੱਲ ਮਾਲਕਾਂ ਵਲੋਂ ਮੁਹਈਆ ਕੀਤੇ ਜਾਂਦੇ ਸਨ। ਲੋਕ ਮਿਲਕੇ ਇਕ ਲਾੰਗਰੀ ਰਖ ਲੈਂਦੇ ਸਨ ਜਿਸਦੀ ਤਨਖਾਹ ਹਰ ਇਕ ਵਿਅਕਤੀ ਦੀ ਇਕ ਦਿਨ ਦੀ ਕਮਾਈ ਨਾਲ ਦਿਤੀ ਜਾਂਦੀ ਸੀ। ਮਿੱਲ ਮਜਦੂਰਾਂ ਦੀ ਆਮਦਨ 30 ਤੋਂ 35 ਸੈਂਟ ਫ਼ੀ ਘੰਟਾ ਹੁੰਦੀ ਸੀ। ਕੁਝ ਮਿੱਲਾਂ ਵਿਚ ਇੰਡੀਅਨ ਲੋਕ ਕੰਮ ਉਤੇ ਨਹੀਂ ਰਖੇ ਜਾਂਦੇ ਸਨ। ਵਿਸ਼ਵ ਜੰਗ ਤੋਂ ਪਹਿਲਾਂ ਮਿੱਲਾਂ ਵਿਚ ਇੰਡੀਅਨ ਕਿਰਤੀਆਂ ਲਈ ਕੰਮ ਦੇ ਵਧੀਆ ਮੌਕੇ ਹੁੰਦੇ ਸਨ। ਕੁਝ ਲੋਕ ਫੋਰਮੈਨ ਵੀ ਬਣਾਏ ਗਏ। ਵਿਸ਼ਵ ਜੰਗ ਦੇ ਦੌਰਾਨ ਕੈਨੇਡਾ ਦੇ ਵਸਨੀਕ ਮਰਦ ਫੌਜ ਵਿਚ ਚਲੇ ਗਏ ਅਤੇ ਗੋਰੀਆਂ ਔਰਤਾਂ ਘਰ ਤੋਂ ਬਾਹਰ ਕੰਮ ਕਰਨ ਲਈ ਆ ਗਈਆਂ। ਉਸ ਵੇਲੇ ਇੰਡੀਅਨ ਲੋਕਾਂ ਨੂੰ ਵਧ ਕੰਮ ਮਿਲਣ ਲਗਿਆ। 1930 ਵਿਚ ਵਿਸ਼ਵ ਆਰਿਥਕ ਮੰਦੀ ਕਾਰਣ ਰੁਜ਼ਗਾਰ ਘਟ ਗਏ ਅਤੇ ਲੋਕਾਂ ਨੂੰ 10 ਸੈਂਟ ਫੀ ਘੰਟੇ ਕੰਮ ਕਰਨਾ ਪਿਆ। ਬਹੁਤ ਸਾਰੇ ਲੋਕ ਵਾਪਿਸ ਇੰਡੀਆ ਚਲੇ ਗਏ, ਕੁਝ ਲੋਕਾਂ ਨੇ ਆਪਣੇ ਪਰਿਵਾਰ ਇੰਡੀਆ ਭੇਜ ਦਿਤੇ, ਪਰ ਕਿਸੀ ਨੇ ਵੀ ਸਰਕਾਰੀ ਇਮਦਾਦ ( ਵੈਲਫੇਅਰ) ਨਹੀਂ ਲਈ। ਇੰਡੀਅਨ ਲੋਕਾਂ ਨੂੰ ਬੀਅਰ ਪਾਰਲਰ ਵਿਚ ਜਾਂ ਥੀਏਟਰ ਵਿਚ ਜਾਣ ਦੀ ਆਗਿਆ ਨਹੀਂ ਹੁੰਦੀ ਸੀ। ਇਸ ਕਰਕੇ ਉਹ ਆਪਣਾ ਮਨ-ਪ੍ਰਚਾਵਾ ਕੀਰਤਨ ਕਰਕੇ, ਗੀਤ ਗਾ ਕੇ, ਕੁਸ਼ਤੀਆਂ ਅਤੇ ਘੋਲ ਕਰਕੇ ਕਰ ਲੈਂਦੇ ਸਨ। ਲੋਕ ਇੰਡੀਆ ਤੋਂ ਗੀਤਾਂ ਦੇ ਰਿਕਾਰਡ ਖਰੀਦ ਲਿਆਂਦੇ ਸਨ ਅਤੇ ਕੇਨੇਡਾ ਵਿਚ ਰਿਕਾਰਡ ਪਲੇਅਰ ਖਰੀਦ ਲੈਂਦੇ ਸਨ। ਗੁਰਬਚਨ ਸਿੰਘ ਨੂੰ ਕੈਨੇਡਾ ਵਿਚ ਚਾਰ ਸਾਲ ਰਹਿਣ ਤੋਂ ਬਾਦ ਕੈਨੇਡੀਅਨ ਪਾਸਪੋਰਟ ਮਿਲਿਆ ਸੀ । ਇਸ ਕਰਕੇ 1926 ਵਿਚ ਉਹ ਇੰਡਿਆ ਗਏ ਸਨ। ਚਾਰ ਸਾਲ ਇੰਡੀਆ ਵਿਚ ਰਹੇ ਅਤੇ ਉਥੇ ਵਿਆਹ ਕਰਵਾਇਆ ਅਤੇ 1931 ਵਿਚ ਆਪਣਾ ਪਰਿਵਾਰ ਕੈਨੇਡਾ ਲੈ ਆਏ ਸਨ। ੳਹੁਨਾਂ ਦੀ ਮਾਂ 1952 ਵਿਚ ਕੈਨੇਡਾ ਆਈ ਸੀ ਅਤੇ 1971 ਵਿਚ ਕੈਨੇਡਾ ਵਿਚ ਸਵਰਗਵਾਸ ਹੋ ਗਈ। ਗੁਰਬਚਨ ਸਿੰਘ ਦੇ ਸਾਰੇ ਬੱਚੇ ਕੈਨੇਡਾ ਵਿਚ ਪੈਦਾ ਹੋਏ। ਬੱਚਿਆਂ ਨੇ ਹਾਈ ਸਕੂਲ ਤਕ ਪੜ੍ਹਾਈ ਕੀਤੀ ਅਤੇ ਗੈਰ-ਇੰਡੀਅਨ ਨਾਲ ਵਿਆਹ ਕੀਤਾ। ਸ਼ੁਰੂ ਵਿਚ ਲੋਕਾਂ ਦਾ ਵਿਚਾਰ ਸੀ ਕਿ ਉਹ ਕੈਨੇਡਾ ਵਿਚ ਕੁਝ ਪੈਸਾ ਕਮਾ ਕੇ ਵਾਪਿਸ ਇੰਡੀਆ ਚਲੇ ਜਾਣਗੇ। ਫਿਰ ਕੁਝ ਲੋਕਾਂ ਨੇ ਘਰ ਖਰੀਦਣੇ ਸ਼ੁਰੂ ਕਰ ਦਿਤੇ ਅਤੇ ਕੇਨੇਡਾ ਵਿਚ ਸਥਾਈ ਤੌਰ ਉਤੇ ਰਹਿਣ ਲਗ ਪਏ। ਬੱਚਿਆਂ ਦੇ ਵਿਆਹ ਇਥੇ ਹੋਣੇ ਸ਼ੁਰੂ ਹੋ ਗਏ। ਕੈਨੇਡਾ ਵਿਚ ਭਾਈਚਾਰੇ ਵਿਚ ਪਹਿਲਾ ਵਿਆਹ 1941 ਵਿਚ ਕਲੋਨਾ ਵਿਚ ਇਕ ਘਰ ਵਿਚ ਹੋਇਆ ਸੀ। ਤਕਰੀਬਨ 12 ਵਿਆਹ ਘਰਾਂ ਵਿਚ ਹੋਏ ਸਨ ਤਾਂ ਗੁਰਦੁਆਰੇ ਦੀ ਕਮੇਟੀ ਨੇ ਲੋਕਾਂ ਨੂੰ ਨਿਊ ਵੈਸਟਮਿਨਸਟਰ ਵਿਚ ਵਿਆਹ ਕਰਨ ਲਈ ਪ੍ਰੇਰਿਆ। ਕੈਨੇਡਾ ਵਿਚ ਜ਼ਿਆਦਾਤਰ ਇੰਡੀਅਨ ਸਿੱਖ ਲੋਕ ਸਨ। ਬਹੁਤ ਘਟ ਮੁਸਲਮਆਨ ਅਤੇ ਹਿੰਦੂ ਪਰਿਵਾਰ ਸਨ ਪਰ ਸਾਰੇ ਲੋਕ ਭਾਈਚਾਰੇ ਵਿਚ ਮਿਲਕੇ ਇਕੱਠਿਆਂ ਰਿਹਾ ਕਰਦੇ ਸਨ। ਸਾਰੇ ਸਮਾਜਕ ਮਸਲੇ ਗੁਰਦੁਆਰੇ ਵਿਚ ਖੁੱਲੀ ਮੀਟਿੰਗ ਕਰਕੇ ਹਲ ਕਰ ਲਏ ਜਾਂਦੇ ਸਨ। ਮੁੱਖ ਮਸਲਾ ਇਮੀਗ੍ਰੇਸ਼ਨ ਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਆਏ ਸਨ। ਲੋਕ ਆਪਣੇ ਭਾਣਜੇ, ਭਤੀਜੇ ਅਤੇ ਦੋਸਤਾਂ ਦੇ ਬੱਚੇ ਆਪਣੇ ਬੱਚੇ ਦਸ ਕੇ ਲਿਆਏ ਸਨ। ਇਸ ਕਰਕੇ ਸਰਕਾਰ ਨੇ ਉਨਾਂ ਨੂੰ ਵਾਪਿਸ ਭੇਜਣ ਦੇ ਹੁਕਮ ਦਿਤੇ ਸਨ, ਪਰ ਸਾਰੇ ਭਾਈਚਾਰੇ ਨੇ ਮਿਲ ਕੇ ਉਨਾਂ ਦਾ ਕੇਸ ਲੜਿਆ। ਇੰਡੀਆ ਨੂੰ 1947 ਵਿਚ ਅਜ਼ਾਦੀ ਮਿਲੀ ਤਾਂ ਸਾਰਿਆਂ ਨੇ ਮਿਲਕੇ ਅਜ਼ਾਦੀ ਦੇ ਜਸ਼ਨ ਮਨਾਏ। ਇਸ ਵੇਲੇ ਗੁਰਬਚਨ ਸਿੰਘ ਦੀ ਚੌਥੀ ਪੀੜੀ ਕੈਨੇਡਾ ਵਿਚ ਰਹਿ ਰਹੀ ਸੀ। ਉਨਾਂ ਅਨੁਸਾਰ ਸਮੇਂ ਵਿਚ ਬਹੁਤ ਤਬਦੀਲੀ ਆ ਚੁਕੀ ਹੈ। ਗੁਰਬਚਨ ਸਿੰਘ ਹੁਣ ਕੈਨੇਡਾ ਵਿਚ ਬਹੁਤ ਆਰਾਮ ਮਹਿਸੂਸ ਕਰਦੇ ਹਨ।
Permanent Link