Dr.P. Pandia

Hari Sharma, Dr.P. Pandia, 1984.

View this document at Alouette Canada: Dr.P. Pandia

Document Record
Creator Hari Sharma
Title Dr.P. Pandia
Published Hari Sharma, Dr.P. Pandia, 1984.
Identifier nlc-bnc.bvas.nlc-bnc.bvas.icohc.10
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Hindus -- British Columbia -- Vancouver -- Interviews
Language English
Media Audio
Contributor Alouette Canada
Description Dr. D.P. Pandia first came from a village in Tamil Nadu to Canada in 1939 for a six-month visit; he went on to visit the United States, Mexico and other countries. He arrived in Canada permanently in 1954. He had previously studied in India and England, where he took a degree in law. His village in India was an agricultural town of 400-500 people. Their crops were rice, sugarcane and vegetables. Their way of life was similar to that in Punjab, which made it easier for him to understand the Sikh community when he came here. At that time Indian families sent children abroad for higher education. His father was a scholar of the Tamil language who encouraged Pandia to study in England. There he joined the Indian students union and met Indian students from all parts of world. After coming back to Bombay he took active part in the betterment of Harijan people [Dalits or 'Untouchables']. He attended meeting held by Indian Overseas League, where he learned of the problems of overseas Indians. Six to ten million Indian people lived overseas. The League sent volunteers overseas to report on the living conditions of Indian immigrants. His first assignment was in Ceylon [now Sri Lanka], near Tamil Nadu, where Tamils worked on British-owned tea estates. Pandia found the living conditions of the Tamil plantation workers to be poor, with low pay and poor housing. The workers' children were completely neglected. Pandia prepared a report and took the matter to British governor of Sri Lanka. The governor called a meeting of leading planters and they agreed to changes such as increased wages, building small huts, reducing work hours, and providing education for children on the plantations. After that he was assigned to Malaysia, where primarily low-caste Indians from southern states lived in similar conditions on rubber plantations, also British-owned. People were recruited by local leaders who would be paid a commission for recruiting them. Other assignments took him to Burma, Indonesia and Thailand. While in Hong Kong in 1939, he received a call from Vancouver. There was a Sikh temple in Hong Kong where people stayed while awaiting travel to or from Canada, which was in touch with the Vancouver temple. The Vancouver Sikh temple contacted Pandia through the Hong Kong temple. He agreed to visit Vancouver, and took a boat from Hong Kong. There were 4 or 5 Indian people returning to Canada after visits to India. This was the first time he came into contact with Sikhs. On arrival in Vancouver the Immigration officials detained all the Indian passengers after everyone else had been allowed in. He was questioned about the purpose of his visit and source of income; but he was eventually let in. The local communities arranged for Pandia to speak in various cities across Canada. In Vancouver, he spoke at the Gurdwara [temple] on 2nd Avenue. His task was to help formulate a plan to fight immigration deportations. Pandia's advice was not to fight individual cases through the courts. His idea was to approach the government to pass an Order in Council reversing a deportation order, not on legal grounds but on compassionate ones. The problem went back to the early days of immigration to B.C. Beginning in 1908 with the 'continuous passage' immigration requirement, the Canadian government attempted to cap Indian immigration to Canada. This is what caused the Komagata Maru incident in 1914. However, in the 1920s and early 1930s, immigrants came under quota systems. Most were single men, and those who were married did not bring their wives or children. In the 1920s the immigration law was amended to allow Indian legal residents to sponsor their wives and children under 18. Some did bring their wives and children, but others brought nephews and the sons of friends, who they represented as their own children. In 1936-7 this situation came to the attention of the immigration department, which attempted to deport those who had arrived under false pretenses. In practice, only a few people were actually deported before Pandia arrived in 1939. He counseled them to appeal on the grounds that, even though they had misrepresented themselves, their numbers were small, they were law-abiding, and had contributed to society. The total number of Indians in Canada at that time was about 1,000. They lived in cookhouses and lumber mills, at times being paid as little as 5-6¢ per hour, working 10 hours a day. They were pioneers. The cookhouses were a focal point in their lives. Wherever their was a mill, there were cookhouses: Vancouver Island, Alberta, Victoria, Fraser Mills, Duncan, Great Central Lake. The Gurdwara provided another place for community unity. They kept to themselves and didn't fight for equality in Canada, since their hearts were in India. Many of them were nationalists, some were members of the Ghadar Party and would send money to the headquarters in San Francisco. Almost all were Sikhs, with a small number of Muslims. Discrimination against them was racial rather than religious. Almost all lived in British Columbia—there were a few farmers in Calgary and a few in Toronto. The community was centred in Vancouver Island and Greater Vancouver, with smaller groups in Kamloops and Kelowna. His English was good so the community suggested he lead them in immigration matters. He made contact with officials in Vancouver, Victoria and Ottawa in connection with regularizing the status of Indian immigrants. He spent most of the time in Ottawa and solved about 350 people's immigration problems. After completing the work he visited the cookhouses and other places where Indian people lived to keep them informed of developments. In 1954 he came to Canada permanently. He still goes very often to India, as his son is a lawyer there.
ਡਾ: ਪਾਂਡੀਆ 1939 ਵਿਚ ਤਾਮਿਲਨਾਡੂ ਦੇ ਇਕ ਪਿੰਡ ਵਿਚੋਂ ਕੈਨੇਡਾ ਦੇ ਦੌਰੇ ਉਤੇ ਆਏ ਸਨ। 6 ਮਹੀਨੇ ਕੈਨੇਡਾ ਦਾ ਦੌਰਾ ਕਰਨ ਤੋਂ ਬਾਦ ਉਹ ਅਮਰੀਕਾ, ਮੈਕਸੀਕੋ ਅਤੇ ਹੋਰਨਾਂ ਦੇਸ਼ਾਂ ਦੇ ਦੌਰੇ ਉਤੇ ਗਏ ਸਨ। ਅਖੀਰ ਵਿਚ ਉਹ 1954 ਵਿਚ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਰਹਿਣ ਲਗ ਪਏ। ਉਨਾਂ ਨੇ ਆਪਣੀ ਪੜਾਈ ਭਾਰਤ ਵਿਚ ਕੀਤੀ ਅਤੇ ਬਾਦ ਵਿਚ ਉਹ ਕਾਨੂੰਨ ਦੀ ਪੜਾਈ ਕਰਨ ਲਈ ਇੰਗਲੈਂਡ ਚਲੇ ਗਏ। ਉਨਾਂ ਦੇ ਪਿੰਡ ਦੀ ਅਬਾਦੀ ਕੋਈ 500 ਦੇ ਕਰੀਬ ਸੀ ਅਤੇ ਖੇਤੀ ਬਾੜੀ ਦਾ ਮੁਖ ਕੰਮ ਕੀਤਾ ਜਾਂਦਾ ਸੀ। ਪੰਜਾਬ ਵਾਂਗ ਮੁਖ ਫਸਲ ਚੌਲ ਅਤੇ ਕਮਾਦ ਦੀ ਹੁੰਦੀ ਸੀ ਅਤੇ ਸਬਜ਼ੀਆਂ ਦੀ ਪੈਦਾਵਾਰ ਕੀਤੀ ਜਾਂਦੀ ਸੀ। ਜੀਵਨ ਸ਼ੈਲੀ ਵੀ ਪੰਜਾਬ ਵਾਂਗ ਹੀ ਸੀ। ਇਸ ਨਾਲ ਉਨਾਂ ਨੂੰ ਸਿੱਖ ਭਾਈਚਾਰੇ ਨੂੰ ਸਮਝਣ ਵਿਚ ਮਦਦ ਮਿਲੀ। ਉਹਨਾਂ ਦਾ ਲੜਕਾ ਭਾਰਤ ਵਿਚ ਵਕੀਲ ਹੈ ਅਤੇ ਉਸ ਦੇ ਬੱਚੇ ਖੇਤੀ ਬਾੜੀ ਵਿਚ ਦਿਲਚਸਪੀ ਰਖਦੇ ਹਨ। ਪਾਂਡੀਆ ਦਾ ਸਿਰਫ ਇਹੀ ਸੰਪਰਕ ਭਾਰਤ ਨਾਲ ਹੈ। ਉਨਾਂ ਦੇ ਪਿਤਾ ਤਮਿਲ ਭਾਸ਼ਾ ਦੇ ਮਹਾਨ ਵਿਦਵਾਨ ਸਨ ਜਿਨਾਂ ਨੇ ਪਾਂਡੀਆ ਨੂੰ ਉਚੇਰੀ ਵਿਦਿਆ ਲਈ ਵਿਦੇਸ਼ ਜਾਣ ਦੀ ਪ੍ਰੇਰਣਾ ਦਿਤੀ ਸੀ। ਉਸ ਵੇਲੇ ਭਾਰਤ ਵਿਚ ਬੱਚਿਆਂ ਨੂੰ ਉਚੇਰੀ ਵਿਦਿਆ ਲਈ ਵਿਦੇਸ਼ਾਂ ਵਿਚ ਭੇਜਣ ਦਾ ਰਿਵਾਜ ਸੀ। ਦੇਸ਼ ਵਿਚ ਬਰਤਾਨਵੀ ਲੋਕਾਂ ਦਾ ਰਾਜ ਸੀ। ਇੰਗਲੈਂਡ ਵਿਚ ਇੰਡੀਅਨ ਸਟੂਡੈਂਟ ਯੁਨੀਅਨ ਵਿਚ ਉਹ ਵਿਸ਼ਵ ਦੇ ਕਈ ਹਿਸਿਆਂ ਦੇ ਭਾਰਤੀ ਵਿਦਿਆਰਥੀਆਂ ਨੂੰ ਮਿਲੇ। ਬੰਬਈ ਵਾਪਿਸ ਆਕੇ ਉਨਾਂ ਨੇ ਹਰੀਜਨ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਉਨਾਂ ਨੇ ਇੰਡੀਅਨ ਓਵਰਸੀਜ਼ ਲੀਗ ਦੀ ਮੀਟਿੰਗ ਵਿਚ ਹਿੱਸਾ ਲਿਆ ਜਿਸ ਵਿਚ ਵਿਦੇਸ਼ਾਂ ਵਿਚ ਰਹਿੰਦੇ ਇੰਡੀਅਨ ਲੋਕਾਂ ਦੀਆਂ ਸਮਸਿਆਵਾਂ ਬਾਰੇ ਦਸਿਆ ਗਿਆ। ਉਸ ਵੇਲੇ ਕੋਈ 6-10 ਲੱਖ ਇੰਡੀਅਨ ਲੋਕ ਵਿਦੇਸ਼ਾਂ ਵਿਚ ਰਹਿੰਦੇ ਸਨ। ਜਿਨਾਂ ਦੇਸ਼ਾਂ ਵਿਚ ਇੰਡੀਅਨ ਲੋਕ ਰਹਿੰਦੇ ਸਨ ਉਥੋਂ ਦੇ ਲੋਕਾਂ ਦੀ ਦਸ਼ਾ ਬਾਰੇ ਰਿਪੋਰਟ ਲਿਖਣ ਲਈ ਵਾਲੰਟੀਅਰ ਭੇਜੇ ਗਏ। ਇਸ ਲਈ ਉਨਾਂ ਨੂੰ ਸਿਲੌਨ ਭੇਜਿਆ ਗਿਆ ਜੋ ਤਾਮਿਲਨਾਡੂ ਦੇ ਨੇੜੇ ਸੀ। ਬਰਤਾਨਵੀ ਲੋਕਾਂ ਦੇ ਚਾਅ ਦੇ ਬਗਾਨਾਂ ਵਿਚ ਕੰਮ ਕਰਨ ਵਾਲੇ ਅਤੇ ਉਥੇ ਰਹਿੰਦੇ ਲੋਕ ਤਾਮਿਲੀਅਨ ਸਨ। ਚਾਅ ਬਗਾਨਾਂ ਦੇ ਤਮਿਲ ਕਿਰਤੀਆਂ ਦੀ ਪਾਂਡੀਆ ਨੇ ਹਾਲਤ ਦਾ ਅਧਿਐਨ ਕੀਤਾ। ਉਨਾਂ ਦੀ ਦਸ਼ਾ ਬਹੁਤ ਮਾੜੀ ਸੀ, ਰਹਿਣ ਲਈ ਘਰਾਂ ਦਾ ਉਚਿਤ ਪ੍ਰਬੰਧ ਨਹੀਂ ਸੀ, ਤਨਖਾਹ ਬਹੁਤ ਘਟ ਸੀ, ਬੱਚਿਆਂ ਦੀ ਦੇਖ-ਭਾਲ ਚੰਗੀ ਨਹੀਂ ਸੀ ਅਤੇ ਉਨਾਂ ਨਾਲ ਗੁਲਾਮਾਂ ਵਰਗਾ ਵਿਹਾਰ ਕੀਤਾ ਜਾਂਦਾ ਸੀ। ਉਨਾਂ ਨੇ ਰਿਪੋਰਟ ਤਿਆਰ ਕਰਕੇ ਮਾਮਲਾ ਬਰਤਾਨਵੀ ਗਵਰਨਰ ਕੋਲ ਉਠਾਇਆ। ਗਵਰਨਰ ਨੇ ਚਾਅ ਬਗਾਨਾਂ ਦੇ ਮਾਲਕਾਂ ਦੀ ਮੀਟਿੰਗ ਬੁਲਾਈ ਅਤੇ ਬਗਾਨਾਂ ਦੇ ਮਾਲਕ ਤਨਖਾਹ ਵਧਾਉਣ, ਰਹਿਣ ਲਈ ਛੋਟੀਆਂ ਝੋਂਪੜੀਆਂ ਦੇਣ, ਕੰਮ ਦੇ ਘੰਟੇ ਘਟ ਕਰਨ, ਬੱਚਿਆਂ ਦੀ ਪੜਾਈ ਅਤੇ ਚੰਗਾ ਵਤੀਰਾ ਕਰਨ ਬਾਰੇ ਮੰਨ ਗਏ। ਇਸ ਤਰਾਂ ਪਾਂਡੀਆ ਵਿਦੇਸ਼ਾਂ ਵਿਚ ਰਹਿੰਦੇ ਇੰਡੀਅਨ ਲੋਕਾਂ ਦੀ ਮਦਦ ਦੇ ਕੰਮ ਵਿਚ ਸ਼ਾਮਿਲ ਹੋ ਗਏ। ਇਸ ਤੋਂ ਬਾਦ ਉਨਾਂ ਨੂੰ ਮਲੇਸ਼ੀਆ ਵਿਚ ਭੇਜਿਆ ਗਿਆ। ਉਥੇ ਦੱਖਣੀ ਰਾਜ ਦੇ ਖਾਸ ਕਰਕੇ ਨੀਵੀਂ ਜ਼ਾਤ ਦੇ, ਗ਼ਰੀਬ, ਅਨਪੜ ਅਤੇ ਨਿਆਸਰੇ ਲੋਕ ਬਰਾਤਨਵੀ ਲੋਕਾਂ ਦੇ ਰਬੜ ਪੈਦਾ ਕਰਨ ਦੇ ਕਿੱਤੇ ਵਿਚ ਕੰਮ ਕਰਦੇ ਸਨ। ਮਲੇਸ਼ੀਆ ਵਿਚ ਵੀ ਸਮਸਿਆ ਉਸੇ ਤਰਾਂ ਦੀ ਸੀ। ਸਥਾਨਕ ਆਗੂ ਵਲੋਂ ਕਿਰਤੀ, ਉਨਾਂ ਦੀ ਬਿਹਤਰੀ ਲਈ ਕੰਮ ਲਈ ਲਏ ਜਾਂਦੇ ਸਨ ਅਤੇ ਇਸ ਦੇ ਬਦਲੇ ਆਗੂ ਵਿਅਕਤੀ ਨੂੰ ਕਮਿਸ਼ਨ ਮਿਲਦੀ ਸੀ। ਇਸ ਤੋਂ ਬਾਦ ਪਾਂਡੀਆ ਬਰਮਾ, ਇੰਡੋਨੇਸ਼ੀਆ ਅਤੇ ਥਾਈਲੈਂਡ ਗਏ। 1939 ਵਿਚ ਹਾਂਗ ਕਾਂਗ ਵਿਚ ਉਨਾਂ ਨੂੰ ਵੇਨਕੂਵਰ ਤੋਂ ਫੋਨ ਆਇਆ। ਹਾਂਗ ਕਾਂਗ ਵਿਚ ਗੁਰਦੁਆਰਾ ਹੋਇਆ ਕਰਦਾ ਸੀ। ਲੋਕ ਕੈਨੇਡਾ ਜਾਣ ਜਾਂ ਉਥੋਂ ਵਾਪਿਸ ਆਣ ਸਮੇਂ ਉਸ ਗੁਰਦੁਆਰੇ ਠਹਿਰਿਆ ਕਰਦੇ ਸਨ। ਹਾਂਗ ਕਾਂਗ ਵਿਚ ਲੋਕਾਂ ਨੇ ਕੈਨੇਡਾ ਵਿਚੋਂ ਲੋਕ ਭਾਰਤ ਮੋੜੇ ਜਾਣ ਬਾਰੇ ਉਨਾਂ ਨੂੰ ਦਸਿਆ। ਹਾਂਗ ਕਾਂਗ ਅਤੇ ਵੈਨਕੁਵਰ ਦੇ ਗੁਰਦੁਆਰੇ ਆਪਸ ਵਿਚ ਇਕ ਦੂਜੇ ਦੇ ਸੰਪਰਕ ਵਿਚ ਸਨ। ਉਨਾਂ ਨੂੰ ਵੈਨਕੂਵਰ ਆਣ ਲਈ ਸੱਦਿਆ ਗਿਆ। 1939 ਵਿਚ ਉਹ ਹਾਂਗ ਕਾਂਗ ਤੋਂ ਸਮੁਦਰੀ ਜਹਾਜ਼ ਰਾਹੀਂ ਵੈਨਕੂਵਰ ਲਈ ਚਲ ਪਏ। ਉਹ ਜਹਾਜ਼ ਵਿਕਟੋਰੀਆ ਰਸਤਿਓਂ ਆਇਆ ਸੀ। 4-5 ਇੰਡੀਅਨ ਲੋਕ ਕੈਨੇਡਾ ਵਾਪਿਸ ਆ ਰਹੇ ਸਨ ਜਿਨਾਂ ਵਿਚ ਇਕ ਵਿਅਕਤੀ ਮਿਸ਼ਨ ਦਾ ਰਹਿਣ ਵਾਲਾ ਸੀ ਇੰਜ ਪਹਿਲੀ ਵਾਰ ਉਹ ਸਿੱਖਾਂ ਦੇ ਸੰਪਰਕ ਵਿਚ ਆਏ ਸਨ। ਵਿਜ਼ੀਟਰ ਵੀਜ਼ੇ ਉਤੇ ਛੇ ਮਹੀਨੇ ਕੈਨੇਡਾ ਵਿਚ ਰਹੇ। ਵੈਨਕੂਵਰ ਬੰਦਰਗਾਹ ਉਤੇ ਪਹੁੰਚਣ ਸਮੇਂ, ਇਮੀਗ੍ਰੇਸ਼ਨ ਅਫਸਰ ਆਇਆ, ਉਸਨੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਤਾਂ ਜਾਣ ਦਿਤਾ ਪਰ ਇੰਡੀਅਨ ਲੋਕਾਂ ਨੂੰ ਰੋਕ ਲਿਆ ਅਤੇ ਬੁਰਾਰਡ ਸਟ੍ਰੀਟ ਉਤੇ ਲਿਜਾ ਕੇ ਉਨਾਂ ਉਤੇਂ ਪੁਛ-ਗਿਛ ਕੀਤੀ ਗਈ। ਪਾਂਡੀਆ ਕੈਨੇਡਾ ਘੁੰਮਣ ਆ ਰਹੇ ਸਨ ਤਾਂ ਉਨਾਂ ਤੋਂ ਆਉਣ ਦੇ ਮਕਸਦ ਬਾਰੇ, ਕਿੰਨਾਂ ਪੈਸਾ ਉਹ ਨਾਲ ਲਿਆਏ ਹਨ ਅਤੇ ਕਿਥੇ ਜਾਣਾ ਹੈ ਆਦਿ ਸੁਆਲਾਂ ਬਾਰੇ ਪੁਛਿਆ ਗਿਆ। ਇਮੀਗ੍ਰੇਸ਼ਨ ਵਾਲੇ ਉਨਾਂ ਨੂੰ ਵਾਪਿਸ ਭੇਜਣ ਦਾ ਕਾਰਣ ਲਭ ਰਹੇ ਸਨ। ਇੰਨੇ ਵਿਚ ਇਮੀਗ੍ਰੇਸ਼ਨ ਸੁਪ੍ਰਿੰਟੈਂਡ ਉਨਾਂ ਨੂੰ ਮਿਲ ਗਿਆ ਤਾਂ ਉਸਨੇ ਪਾਂਡੀਆ ਨੂੰ ਸ਼ਰਤਾਂ ਉਤੇ ਜਾਣ ਦੀ ਆਗਿਆ ਦੇ ਦਿਤੀ। ਮਗਰੋਂ ਉਸ ਅਫ਼ਸਰ ਨੇ ਭਾਰਤੀ ਭਾਈਚਾਰੇ ਦੇ ਇਮੀਗ੍ਰੇਸ਼ਨ ਮਸਲੇ ਵਿਚ ਮਦਦ ਕੀਤੀ। ਉਨਾਂ ਨੇ ਕੈਨੇਡਾ ਵਿਚ ਲੈਕਚਰ ਦਿਤੇ। ਵੈਨਕੁਵਰ ਵਿਚ ਦੂਜੇ ਐਵਨਿਊ ਵਾਲੇ ਗੁਰਦੁਆਰੇ ਵਿਚ ਲੋਕਾਂ ਨੂੰ ਸੰਬੋਧਨ ਕੀਤਾ। ਲੋਕ ਉਨਾਂ ਦੇ ਨਾਲ ਹੋ ਗਏ। ਉਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਕੱਲੇ-ਇਕੱਲੇ ਹੋ ਕੇ ਕੇਸ ਲੜਣ ਦਾ ਕੋਈ ਫਾਇਦਾ ਨਹੀਂ ਹੋਏਗਾ। ਸੁਪ੍ਰੀਮ ਕੋਰਟ ਵਿਚ ਪਾਸ ਹੋਏ ਇਕ ਕੇਸ ਦਾ ਹਵਾਲਾ ਦਿਤਾ ਜਿਸ ਨਾਲ ਮੁਸ਼ਕਿਲ ਹਲ ਹੋ ਸਕਦੀ ਸੀ। ਦੂਜਾ ਇਕ ਤਰੀਕਾ ਸੀ ਸਰਕਾਰ ਨੂੰ ਪਹੁੰਚ ਕਰਕੇ ਕਾਉਂਸਿਲ ਵਿਚ ਦੇਸ਼ ਵਾਪਸੀ ਦੇ ਹੁਕਮ ਵਾਪਿਸ ਲੈਣ ਲਈ ਕਿਹਾ ਜਾਏ। ਸਰਕਾਰ ਨੇ ਕਾਨੂੰਨੀ ਅਧਾਰ ਉਤੇ ਨਹੀਂ ਸਗੋਂ ਦਇਆ ਭਾਵਨਾ ਨਾਲ ਉਨਾਂ ਨੂੰ ਇਥੇ ਰਹਿਣ ਦੀ ਆਗਿਆ ਦੇ ਦਿਤੀ। 1920 ਤੋਂ 1930 ਦੇ ਸ਼ੁਰੂ ਤਕ ਗੈਰ ਕਾਨੂੰਨੀ ਤਰੀਕੇ ਨਾਲ ਆਏ ਲੋਕਾਂ ਦਾ ਕੇਸ ਹਲ ਹੋਣ ਵਿਚ ਛੇ ਮਹਿਨੇ ਲਗ ਗਏ। ਜ਼ਿਆਦਾਤਰ ਪ੍ਰਵਾਸੀ ਇੰਡੀਅਨ ਇਕੱਲਿਆਂ ਹੀ ਆਏ ਸਨ, ਬਹੁਤ ਘਟ ਵਿਆਹੇ ਹੋਏ ਸਨ ਅਤੇ ਪੈਸੇ ਦੀ ਘਾਟ ਹੋਣ ਕਰਕੇ ਉਹ ਆਪਣੇ ਪਰਿਵਾਰ ਨਹੀਂ ਲਆ ਸਕੇ ਸਨ। 1920 ਵਿਚ ਇਮੀਗ੍ਰੇਸ਼ਨ ਕਾਨੂੰਨ ਵਿਚ ਸੋਧ ਕਰਕੇ ਇਕ ਕਾਨੂੰਨ ਪਾਸ ਕੀਤਾ ਗਿਆ ਕਿ ਕੈਨੇਡਾ ਵਿਚ ਕੋਈ ਵੀ ਕਾਨੂੰਨੀ ਤੌਰ ਉਤੇ ਆਇਆ ਹੋਇਆ ਇੰਡੀਅਨ ਆਪਣੀ ਪਤਨੀ ਅਤੇ ਅਣਵਿਆਹੇ 18 ਸਾਲ ਤੋਂ ਘਟ ਉਮਰ ਦੇ ਆਪਣੇ ਬੱਚਿਆਂ ਨੂੰ ਮੰਗਾ ਸਕਦਾ ਹੈ। ਕੁਝ ਲੋਕਾਂ ਨੇ ਆਪਣੀ ਵਹੁਟੀਆਂ ਅਤੇ ਬੱਚੇ ਮੰਗਾਉਣ ਲਈ ਅਰਜ਼ੀ ਦਿਤੀ ਜਿਸ ਨਾਲ 20 ਵਿਆਹੁਤਾ ਔਰਤਾਂ ਕੈਨੇਡਾ ਆਈਆਂ। ਬਾਕੀ ਸਾਰੀ ਅਰਜ਼ੀਆਂ ਪਤਨੀ ਦੇ ਬਿਨਾਂ ਬੱਚੇ ਮੰਗਾਉਣ ਲਈ ਸਨ ਪਰ ਅਸਲ ਵਿਚ ਉਹ ਉਨਾਂ ਦੇ ਪਿਤਾ ਨਹੀਂ ਸਨ। ਇਹ ਬੱਚੇ ਭਤੀਜੇ, ਭਾਣਜੇ ਅਤੇ ਹੋਰ ਰਿਸ਼ਤੇਦਾਰਾਂ ਦੇ ਬੱਚੇ ਸਨ ਜੋ ਉਨਾਂ ਦੇ ਆਪਣੇ ਬੱਚਿਆਂ ਦੇ ਤੌਰ ਉਤੇ ਆਏ ਸਨ। 10 ਸਾਲ ਬਾਦ 1936-37 ਵਿਚ ਇਮੀਗ੍ਰੇਸ਼ਨ ਵਿਭਾਗ ਦੇ ਧਿਆਨ ਵਿਚ ਆਇਆ ਕਿ ਇਨਾਂ ਲੋਕਾਂ ਦਾ ਅਧਾਰ ਕਾਨੂੰਨੀ ਨਹੀਂ ਹੈ ਅਤੇ ਉਨਾਂ ਦੀ ਬਕਾਇਦਾ ਇੰਕੁਆਇਰੀ ਕਰਕੇ ਦੇਸ਼ ਵਿਚੋਂ ਚਲੇ ਜਾਣ ਦੇ ਹੁਕਮ ਦਿਤੇ ਗਏ ਸਨ। ਪਾਂਡੀਆ ਦੇ ਆਣ ਤੋਂ ਪਹਿਲਾਂ ਦੇਸ਼ ਵਾਪਿਸ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਕੁਝ ਕੁ ਲੋਕ ਹੀ ਅਜੇ ਵਾਪਿਸ ਭੇਜੇ ਗਏ ਸਨ । ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਚਿੱਠੀ ਪੱਤਰੀ ਕਰਕੇ ਦੇਸ਼ ਵਾਪਿਸ ਭੇਜਣ ਦਾ ਕੰਮ ਰੁਕਵਾ ਲਿਆ ਗਿਆ ਅਤੇ ਲੋਕਾਂ ਨੇ ਇਹ ਕਿਹਾ ਕਿ ਉਹ ਕੋਈ ਮੁਜਰਿਮ ਨਹੀਂ ਹਨ ਅਤੇ ਇਥੇ ਚੰਗੀ ਤਰਾਂ ਰਹਿ ਰਹੇ ਹਨ। ਹਾਂ ਇਹ ਜ਼ਰੂਰ ਹੈ ਕਿ ਉਹ ਗਲਤ ਅਰਜ਼ੀ ਦੇ ਅਧਾਰ ਉਤੇ ਆਏ ਸਨ ਅਤੇ ਉਨਾ ਦੀ ਗਿਣਤੀ ਵੀ ਬਹੁਤ ਘਟ ਹੈ, ਇਸ ਕਰਕੇ ਉਨਾ ਨੂੰ ਰਹਿਣ ਦੀ ਆਗਿਆ ਦੇ ਦਿਤੀ ਗਈ। ਕੈਨੇਡਾ ਵਿਚ ਕੀਤੀ ਗਈ ਰਾਇ ਸ਼ੁਮਾਰੀ ਵਿਚ ਭਾਰਤੀ ਲੋਕਾਂ ਦੀ ਗਿਣਤੀ 1000 ਸੀ। ਲੋਕ ਜ਼ਿਆਦਾਤਰ ਕੁੱਕ ਹਾਊਸ ਵਿਚ ਆਰਾ ਮਿੱਲਾਂ ਵਿਚ ਰਿਹਾ ਕਰਦੇ ਸਨ ਅਤੇ 5-6 ਸੈਂਟ ਫੀ ਘੰਟਾ ਉਨਾਂ ਨੂੰ ਮਿਲਦਾ ਸੀ। ਆਪਣੇ ਕੰਮ ਵਿਚ ਉਹ ਬਹੁਤ ਮਿਹਨਤੀ ਹੁੰਦੇ ਸਨ ਅਤੇ 10-10 ਘੰਟੇ ਕੰਮ ਕਰਦੇ ਹੁੰਦੇ ਸਨ । ਕੁੱਕ ਹਾਊਸ ਵੈਨਕੂਵਰ ਆਈਲੈਂਡ ਵਿਚ ਮਿੱਲਾਂ ਵਿਚ ਹੁੰਦੇ ਸਨ ਜਿਵੇਂ ਅਲਬਰਟਾ, ਵਿਕਟੋਰੀਆ, ਫਰੇਜ਼ਰ ਮਿੱਲ, ਡੰਕਨ, ਗ੍ਰੇਟ ਸੈਂਟਰਲ ਲੇਕ ਆਦਿ। ਜਿਥੇ ਮਿੱਲ ਹੁੰਦੀ ਸੀ ਉਥੇ ਕੁੱਕ ਹਾਊਸ ਜਰੂਰ ਹੁੰਦਾ ਸੀ। ਕੁੱਕ ਹਾਉਸ ਜ਼ਿੰਦਗੀ ਦਾ ਮੁਖ ਕੇਂਦਰ ਹੁੰਦੇ ਸਨ। ਗੁਰਦੁਆਰੇ ਵਿਚ ਲੋਕ ਪਾਠ-ਕੀਰਤਨ ਸੁਣਨ, ਆਪਸ ਵਿਚ ਇਕ ਦੂਜੇ ਨੂੰ ਮਿਲਣ ਜਾਂਦੇ ਸਨ ਅਤੇ ਗੁਰਦੁਆਰਾ ਏਕਤਾ ਪ੍ਰਗਟਾਉਣ ਦਾ ਮੁਖ ਕੇਂਦਰ ਹੁੰਦਾ ਸੀ। ਲੋਕਾਂ ਨੂੰ ਕੈਨੇਡਾ ਵਿਚ ਅੰਗ੍ਰੇਜ਼ੀ ਸਮਝਣ ਅਤੇ ਬੋਲਣ ਵਿਚ ਮੁਸ਼ਕਿਲ ਪੇਸ਼ ਆਂਦੀ ਸੀ। ਲੋਕ ਆਪਣੇ ਆਪ ਵਿਚ ਹੀ ਬਹੁਤੇ ਖੁਸ਼ ਰਹਿੰਦੇ ਸਨ ਅਤੇ ਬਰਾਬਰ ਦੇ ਹੱਕ ਲੈਣ ਲਈ ਲੜਣ ਵਿਚ ਕੋਈ ਦਿਲਚਸਪੀ ਨਹੀਂ ਰਖਦੇ ਸਨ। ਉਹਨਾਂ ਦਾ ਦਿਲ ਹਮੇਸ਼ਾਂ ਇੰਡੀਆ ਵਿਚ ਹੀ ਹੁੰਦਾ ਸੀ। ਕੁਝ ਲੋਕ ਦੇਸ਼ ਭਗਤੀ ਦੀ ਭਾਵਨਾ ਰਖਦੇ ਸਨ, ਅਜ਼ਾਦੀ ਦੀ ਜਦੋ ਜਹਿਦ ਨਾਲ ਜੁੜੇ ਹੋਏ ਸਨ ਅਤੇ ਕੁਝ ਲੋਕ ਗਦਰ ਪਾਰਟੀ ਦੇ ਮੈਂਬਰ ਸਨ ਜਿਸ ਦਾ ਹੈਡ ਕੁਆਰਟਰ ਸੈਨ-ਫ੍ਰਾਂਸਿਸਕੋ ਵਿਚ ਹੁੰਦਾ ਸੀ। ਲੋਕ ਪੈਸੇ ਇਕੱਠੇ ਕਰਕੇ ਮਦਦ ਲਈ ਭਾਰਤ ਭੇਜਿਆ ਕਰਦੇ ਸਨ। ਕੈਨੇਡਾ ਵਿਚ ਸਾਰੇ ਲੋਕ ਸਿੱਖ ਭਾਈਚਾਰੇ ਦੇ ਸਨ ਅਤੇ ਬਹੁਤ ਘਟ ਪੰਜਾਬ ਦੇ ਮੁਸਲਮਾਨ ਸਨ। ਮੁਸਲਮਾਨਾਂ ਅਤੇ ਭਾਰਤੀਆਂ ਵਿਚ ਹੁਣ ਵਰਗਾ ਭੇਦ-ਭਾਵ ਨਹੀਂ ਹੁੰਦਾ ਸੀ। ਸਿਰਫ ਇਲਾਕਈਪੁਣਾ ਹੀ ਲੋਕਾਂ ਦੇ ਇਕੱਠ ਵਿਚ ਦਿਸਦਾ ਸੀ। ਕੈਨੇਡਾ ਵਿਚ ਸਾਰੇ ਲੋਕਾਂ ਨਾਲ ਇੰਡੀਅਨ ਵਜੋਂ ਮਾੜਾ ਵਿਹਾਰ ਕੀਤਾ ਜਾਂਦਾ ਸੀ ਨਾਂ ਕਿ ਸਿੱਖ ਹੋਣ ਕਰਕੇ। ਕੁਝ ਹੱਕਾਂ ਦੀ ਮਨਾਹੀ ਇੰਡੀਅਨ ਕਰਕੇ ਕੀਤੀ ਗਈ ਸੀ ਨਾਂ ਕਿ ਸਿੱਖਾਂ ਵਜੋਂ। ਭਾਰਤ ਦੇ ਹੋਰ ਕਿਸੇ ਵੀ ਹਿੱਸੇ ਵਿਚੋਂ ਕੋਈ ਵਿਅਕਤੀ ਇਥੇ ਨਹੀਂ ਸੀ ਅਤੇ ਨਾਂ ਹੀ ਕੋਈ ਇੰਡੀਅਨ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਰਹਿੰਦਾ ਸੀ ਸਿਵਾਇ 2-3 ਛੋਟੇ ਕਿਰਸਾਣਾ ਨੂੰ ਛਡ ਕੇ ਜਿਨਾਂ ਵਿਚੋਂ ਇਕ ਕੈਲਗਰੀ ਵਿਚ ਅਤੇ ਦੋ ਟੋਰਾਟੋ ਵਿਚ ਰਹਿੰਦੇ ਸਨ ਜੋ ਕਿ ਕਾਨੂੰਨੀ ਦਰਜੇ ਦੇ ਬਿਨਾਂ ਉਥੇ ਰਹਿ ਰਹੇ ਸਨ। ਸਮੁੱਚਾ ਭਾਈਚਾਰਾ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਆਈਲੈਂਡ ਅਤੇ ਗ੍ਰੇਟਰ ਵੈਨਕੂਵਰ ਵਿਚ ਕੇਂਦ੍ਰਿਤ ਸੀ। ਕੁਝ ਲੋਕ ਕੈਮਲੂਪਸ ਅਤੇ ਕਲੋਨਾ ਵਿਚ ਰਹਿੰਦੇ ਸਨ। ਸਾਰੇ ਆਪਸ ਵਿਚ ਇਕ ਦੂਜੇ ਦੇ ਚੰਗੇ ਸੰਪਰਕ ਵਿਚ ਹੁੰਦੇ ਸਨ। ਪਾਂਡੀਆ ਨੂੰ ਅੰਗ੍ਰੇਜ਼ੀ ਦਾ ਚੰਗਾ ਗਿਆਨ ਸੀ ਇਸ ਕਰਕੇ ਲੋਕਾਂ ਨੇ ਇਮੀਗ੍ਰੇਸ਼ਨ ਮਾਮਲਿਆਂ ਵਿਚ ਉਨਾਂ ਨੂੰ ਭਾਈਚਾਰੇ ਦੀ ਰਹਿਨੁਮਾਈ ਕਰਨ ਲਈ ਕਿਹਾ। ਉਨਾਂ ਨੇ ਵੈਨਕੂਵਰ, ਵਿਕਟੋਰੀਆ ਅਤੇ ਔਟਵਾ ਦੇ ਇਮੀਗ੍ਰੇਸ਼ਨ ਅਧਿਕਾਰਿਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਕਈ ਵਾਰ ਵਿਕਟੋਰੀਆ ਵੀ ਗਏ। ਜ਼ਿਆਦਾ ਸਮਾਂ ਉਹ ਔਟਵਾ ਰਹਿੰਦੇ ਸਨ ਅਤੇ ਕੋਈ 350 ਲੋਕਾਂ ਦਾ ਇਮੀਗ੍ਰੇਸ਼ਨ ਦਾ ਮਸਲਾ ਹਲ ਕਰਨ ਵਿਚ ਮਦਦ ਕੀਤੀ। ਉਹ ਜਿਥੇ ਕਿਤੇ ਵੀ ਗਏ ਹੋਟਲਾਂ ਵਿਚ ਰਹੇ ਅਤੇ ਲੋਕਾਂ ਨੇ ਉਨਾਂ ਦੇ ਰਹਿਣ, ਖਾਣ-ਪੀਣ ਦਾ ਖਰਚ ਚੁਕਿਆ। ਕੰਮ ਪੂਰਾ ਕਰਨ ਤੋਂ ਬਾਦ ਉਨਾਂ ਨੇ ਕੁੱਕ ਹਾਉਸਾਂ ਅਤੇ ਹੋਰਨਾਂ ਥਾਵਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕੇਸ ਵਿਚ ਹੋਈ ਸਫਲਤਾ ਬਾਰੇ ਦਸਿਆ। 1954 ਵਿਚ ਉਹ ਕੈਨੇਡਾ ਰਹਿਣ ਲਈ ਆ ਗਏ। ਉਹ ਭਾਰਤ ਜਾਂਦੇ ਆਂਦੇ ਰਹਿੰਦੇ ਹਨ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.10