Imanat Ali Khan

Hari Sharma, Imanat Ali Khan, 1984.

View this document at Alouette Canada: Imanat Ali Khan

Document Record
Creator Hari Sharma
Title Imanat Ali Khan
Published Hari Sharma, Imanat Ali Khan, 1984.
Identifier nlc-bnc.bvas.nlc-bnc.bvas.icohc.12
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Muslims -- British Columbia -- Vancouver -- Interviews
Language Panjabi
Media Audio
Contributor Alouette Canada
Description Imanat Ali Khan came to Canada at the age of 25 in 1912. Family members of his had come to Vancouver and San Francisco as early as 1907. In Punjab his family owned land and Khan had been a wrestler. He came via Manila on a Japanese ship. The trip took three months. When they arrived in Manila he learned that there was a requirement that immigrants stay six months in Manila before proceeding to Canada. Khan had a relative in Manila who gave him his papers so that he could go on right away. The name on his passport said Babbar Ali. His father lived in Hong Kong at that time. His brother also came to Hong Kong with 6 other Sikhs. A number of people from Khan's district served in the British Artillery and Police stationed in Hong Kong, and eventually settled there. Khan traveled with 25-30 other Indian people. They started their journey from their district, Ludhiana. It took 3 days by train to reach Calcutta. From Calcutta they went by ship to Hong Kong, Manila, Seattle, and docking in Portland. From there they went to Astoria, Oregon, to work in a mill. They were paid $2 a day. They lived on their own or lived in shared houses of four people. At that time people crossed the Canada/US border on foot. In winter they came to Vancouver and worked in Fraser Mills. About 7-800 Indian people were working in the mill. Wages were lower in Canada than America. There was cookhouse and bunk houses where groups of 15-20 people lived together. Sikhs and Muslims had different cooks. There were very few Hindus in Canada at that time. He worked in Fraser Mills for 2 years, 1912-14. In 1914 the mills were shut down. Many people returned to India due to the dearth of work. Khan and three others went to California on invitation from their relatives. They crossed the American border by hiding or bribing the immigration officers. They crossed the border by foot, spending the night hiding in the woods near the border. Early in the morning the crossed the border, then spent the day at a white saloon. At night they set out again and walked 8-10 miles. They would find a farmer's house to stay at during the days. There a person from low caste of the community, a Marasi, told that he will not talk with the Sikh person Khan was traveling with, and would just take him to where there were other Sikh people. From there he went to Astoria, Oregon, then Sacramento, California, where he worked on a white farm. His house there was burned down, so he moved 2-3 miles away with the rest of the Indian workers. Five of them together purchased a tractor and took a lease on some land to start farming. Sikhs, Muslims and Hindus lived together. Khan also did some wrestling for the entertainment of the community. The community began to publish a Ghadar newspaper. The Governor General of Canada came to Vancouver and met with the Indian community. Bhag Singh, a Priest of the Vancouver Gurdwara, and Bhagwan Singh, who came here to fight for the freedom of India, were their leaders. Kartar Singh Sarabha, a student working in a mill in Astoria, Oregon, went with the Ghadar Party. Lala Hardyal then led the community. The Ghadar Party's head office was in San Francisco. They donated to the party. Bhagwan Singh was forcefully deported and sent by ship back to Yokohama. Later he was hanged in some other country. There was a Bengali person who ran a school in mill side. He was deported and went to Seattle, where he opened another school. Udai Ram was a manager in the mill and had a shop in mill side. A person named Gurdit Kumar used to have a newspaper called Sudesh Sevak. A lawyer named Teja Singh fought the case of Bhag Singh's wife in Ottawa. At that time there were Gurdwaras in Vancouver, Fraser Mills and Victoria. At the time of Komagata Maru incident [1914] he was in Canada. From mill side they went and saw the ship docked. Passengers of the ship were not allowed to land even those who came earlier were allowed to land. They donated money for the passengers, and leaders from the Indian community interceded with Ottawa and Victoria. From 1912- 1932 Khan lived in Canada and America. In 1932 he went back to India and got married there. Then until 1976 he lived in Pakistan; in 1979 he came back to California, then he settled in Canada.
ਇਮਾਨਤ ਅਲੀ ਖ਼ਾਨ 25 ਸਾਲ ਦੀ ਉਮਰ ਵਿਚ 1912 ਵਿਚ ਕੈਨੇਡਾ ਆਏ ਸਨ। ਪੰਜਾਬ ਵਿਚ ਲੁਧਿਆਣੇ ਦੇ ਹੰਦਵਾੜੇ ਪਿੰਡ ਵਿਚ ਜਿੰਮੀਦਾਰ ਸਨ ਅਤੇ ਉਹ ਆਪ ਪੰਜਾਬ ਵਿਚ ਕੁਸ਼ਤੀ ਲੜਿਆ ਕਰਦੇ ਸਨ। 1907 ਦੇ ਸਮੇਂ ਉਨਾਂ ਦੇ ਕੁਝ ਰਿਸ਼ਤੇਦਾਰ ਵੈਨਕੂਵਰ ਵਿਚ ਅਤੇ ਕੁਝ ਅਮਰੀਕਾ ਵਿਚ ਸੈਨ ਫਰਾਂਸਿਸਕੋ ਵਿਚ ਰਹਿੰਦੇ ਸਨ। ਇਮਾਨਤ ਅਲੀ ਖ਼ਾਨ ਨੇ ਆਪਣਾ ਸਫ਼ਰ ਲੁਧਿਆਣੇ ਜ਼ਿਲੇ ਤੋਂ ਸ਼ੁਰੂ ਕੀਤਾ। ਕਲਕੱਤਾ ਪਹੁੰਚਣ ਲਈ ਉਨਾਂ ਨੂੰ ਤਿੰਨ ਦਿਨ ਲਗ ਗਏ ਸਨ। ਕਲਕੱਤੇ ਤੋਂ ਸਮੁਦਰੀ ਜਹਾਜ਼ ਰਾਹੀਂ ਉਹ ਹਾਂਗ ਕਾਂਗ, ਮਨੀਲਾ, ਸੀਐਟਲ ਅਤੇ ਅੰਤ ਵਿਚ ਪੋਰਟਲੈਂਡ ਪਹੁੰਚੇ ਸਨ। ਜਪਾਨੀ ਸਮੁਦਰੀ ਜਹਾਜ਼ ਮਨੀਲਾ ਦੇ ਰਸਤਿਓਂ ਤਿੰਨ ਮਹੀਨਿਆਂ ਦੇ ਬਾਦ ਮਨੀਲਾ ਆਇਆ ਸੀ। ਇਸ ਕਰਕੇ ਉਨਾਂ ਨੂੰ ਮਨੀਲਾ ਵਿਚ ਰੁਕਣਾ ਪਿਆ ਪਰ ਜਦੋਂ ਉਹ ਮਨੀਲਾ ਪਹੁੰਚੇ ਤਾਂ ਹੁਕਮ ਹੋ ਗਏ ਕਿ ਲੋਕ ਮਨੀਲਾ ਵਿਚ ਛੇ ਮਹੀਨੇ ਰੁਕ ਕੇ ਅਗੇ ਦਾ ਸਫਰ ਕਰ ਸਕਦੇ ਹਨ। ਮਨੀਲਾ ਵਿਚ ਇਕ ਰਿਸ਼ਤੇਦਾਰ ਨੇ ਆਪਣੇ ਦਸਤਾਵੇਜ਼ ਉਨਾਂ ਨੂੰ ਦੇ ਦਿਤੇ ਅਤੇ ਉਸਦੇ ਪਾਸਪੋਰਟ ਉਤੇ ਉਹ ਤਿੰਨ ਮਹੀਨੇ ਪਹਿਲਾਂ ਆ ਗਏ ਸਨ। ਪਾਸਪੋਰਟ ਉਤੇ ਉਨਾਂ ਦਾ ਨਾਂ ਬੱਬਰ ਅਲੀ ਸੀ। ਉਸ ਵੇਲੇ ਲੋਕ ਅਮਰੀਕਾ ਦਾ ਬਾਰਡਰ ਪੈਦਲ ਪਾਰ ਕਰਦੇ ਹੁੰਦੇ ਸਨ। ਉਨਾਂ ਦੇ ਪਿਤਾ ਉਸ ਵੇਲੇ ਹਾਂਗ ਕਾਂਗ ਵਿਚ ਸਨ। ਇਮਾਨਤ ਅਲੀ ਦਾ ਭਰਾ ਵੀ ਪੰਜਾਬ ਤੋਂ ਹਾਂਗ ਕਾਂਗ ਛੇ ਸਿੱਖਾਂ ਨਾਲ ਆ ਗਿਆ ਸੀ। ਉਨਾਂ ਦੇ ਹਦਵਾੜੇ ਪਿੰਡ ਦੇ ਲੋਕ ਬ੍ਰਿਟਿਸ਼ ਆਰਟਲਰੀ ਅਤੇ ਪੁਲਿਸ ਵਿਚ ਕੰਮ ਕਰਦੇ ਸਨ। ਉਨਾਂ ਦੇ ਪਿੰਡ ਦੇ ਲੋਕ ਹਾਂਗ ਕਾਂਗ ਆ ਕੇ ਸੈਟਲ ਹੋ ਗਏ ਸਨ। ਇਮਾਨਤ ਅਲੀ ਦੇ ਨਾਲ ਸਮੁਦਰੀ ਜਹਾਜ਼ ਵਿਚ 25-30 ਹੋਰ ਲੋਕ ਆਏ ਸਨ ਅਤੇ ਸਿਐਟਲ ਵਿਚ ਸੈਟਲ ਹੋ ਗਏ ਸਨ। ਸਿਐਟਲ ਤੋਂ ਬਾਦ ਉਹ ਐਸਟੋਰੀਆ ਚਲੇ ਗਏ ਅਤੇ ਦੋ ਦਿਨਾਂ ਵਿਚ ਹੀ ਦੋ ਡਾਲਰ ਫੀ ਦਿਨ ਦੇ ਹਿਸਾਬ ਨਾਲ ਉਨਾਂ ਨੂੰ ਕੰਮ ਮਿਲ ਗਿਆ। ਚਾਰ ਲੋਕਾਂ ਨਾਲ ਮਿਲਕੇ ਉਹ ਇਕ ਘਰ ਵਿਚ ਰਹਿੰਦੇ ਸਨ। ਪਰ ਸਰਦੀਆਂ ਵਿਚ ਉਹ ਵੈਨਕੂਵਰ ਆ ਗਏ ਅਤੇ ਫਰੇਜ਼ਰ ਮਿੱਲ ਵਿਚ ਕੰਮ ਕਰਨ ਲਗ ਪਏ। ਉਸ ਮਿਲ ਵਿਚ ਕੋਈ 700-800 ਇੰਡੀਅਨ ਲੋਕ ਕੰਮ ਕਰਦੇ ਹੁੰਦੇ ਸਨ। ਅਮਰੀਕਾ ਨਾਲੋਂ ਇਸ ਮਿੱਲ ਵਿਚ ਪੈਸੇ ਘਟ ਮਿਲਦੇ ਸਨ। ਕੁੱਕ ਹਾਉਸ ਅਤੇ ਬੰਕ ਹਾਉਸ ਵਿਚ 15-20 ਲੋਕਾਂ ਦੇ ਗਰੁਪ ਵਿਚ ਲੋਕ ਰਿਹਾ ਕਰਦੇ ਸਨ। ਸਿੱਖਾਂ ਅਤੇ ਮੁਸਲਮਾਨਾਂ ਦਾ ਵਖਰਾ ਰਸੋਈਆ ਹੁੰਦਾ ਸੀ। ਬਹੁਤ ਘਟ ਹਿੰਦੂ ਲੋਕ ਉਸ ਵੇਲੇ ਕੈਨੇਡਾ ਵਿਚ ਰਹਿੰਦੇ ਸਨ। ਫਰੇਜ਼ਰ ਮਿੱਲ ਵਿਚ ਉਨਾਂ ਨੇ ਦੋ ਸਾਲ ਕੰਮ ਕੀਤਾ ਫਿਰ 1914 ਵਿਚ ਪਹਿਲੀ ਜੰਗ ਕਰਕੇ ਮਿੱਲਾਂ ਵਿਚ ਕੰਮ ਬੰਦ ਹੋ ਗਿਆ ਸੀ। ਬਹੁਤ ਸਾਰੇ ਲੋਕ ਕੰਮ ਨਾ ਹੋਣ ਕਰਕੇ ਇੰਡੀਆ ਵਾਪਿਸ ਚਲੇ ਗਏ। ਉਸ ਵੇਲੇ ਇਮਾਨਤ ਅਲੀ ਖ਼ਾਨ ਤਿੰਨ ਵਿਅਕਤੀਆਂ ਨਾਲ ਆਪਣੇ ਰਿਸ਼ਤੇਦਾਰਾਂ ਦੇ ਬੁਲਾਣ ਉਤੇ ਅਮਰੀਕਾ ਵਿਚ ਕੈਲੀਫੋਰਨੀਆਂ ਚਲੇ ਗਏ। ਅਮਰੀਕਾ ਦਾ ਬਾਰਡਰ ਲੋਕ ਲੁਕ-ਛਿਪ ਕੇ ਜਾਂ ਇਮੀਗ੍ਰੇਸ਼ਨ ਲੋਕਾਂ ਨੂੰ ਰਿਸ਼ਵਤ ਦੇ ਕੇ ਪਾਰ ਕਰਦੇ ਹੁੰਦੇ ਸਨ। ਪੈਦਲ ਤੁਰ ਕੇ ਉਹ ਬਾਰਡਰ ਨੇੜੇ ਪਹੁੰਚੇ ਅਤੇ ਰਾਤ ਜੰਗਲ ਵਿਚ ਬਾਰਡਰ ਨੇੜੇ ਗੁਜਾਰੀ। ਤੜਕਸਾਰ ਉਨਾਂ ਨੇ ਬਾਰਡਰ ਪਾਰ ਕੀਤਾ। ਅਗਲੀ ਰਾਤ ਅਤੇ ਦਿਨ ਉਨਾਂ ਨੇ ਗੋਰੇ ਦੇ ਇਕ ਸਲੂਨ ਵਿਚ ਬਿਤਾਇਆ। ਰਾਤ ਨੂੰ ਉਨਾਂ ਨੇ ਤੁਰਨਾ ਸ਼ੁਰੂ ਕੀਤਾ ਅਤੇ 8-10 ਮੀਲ ਪੈਦਲ ਤੁਰੇ। ਰਾਤ ਉਹਨਾਂ ਨੇ ਇਕ ਕਿਰਸਾਨ ਦੇ ਘਰ ਬਿਤਾਈ ਅਤੇ ਤੜਕੇ ਫਿਰ ਤੁਰ ਪਏ। ਰਾਹ ਵਿਚ ਉਨਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਰੋਕ ਕੇ ਪੁਛ-ਗਿਛ ਕੀਤੀ। ਅਧਿਕਾਰੀਆਂ ਨੇ ਮਾਝੇ ਦੇ ਵਿਅਕਤੀ ਦੇ ਨਾਲ ਆਏ ਛੇ ਵਿਅਕਤੀਆਂ ਨੂੰ ਅਤੇ ਤਿੰਨ ਹੋਰ ਲੋਕਾਂ ਨੂੰ ਭਾਰਤ ਵਾਪਿਸ ਭੇਜ ਦਿਤਾ। ਇਮਾਨਤ ਅਲੀ ਖ਼ਾਨ ਅਤੇ ਨਾਲ ਦੇ ਸਾਥੀ ਅਮਰੀਕਾ ਚਲੇ ਗਏ ਕਿਉਂਕਿ ਉਨਾਂ ਕੋਲ ਸੀਐਟਲ ਆਣ ਦੇ ਸਬੂਤ ਸਨ। ਉਥੋਂ ਉਹ ਰੇਲਗਡੀ ਰਾਹੀਂ ਪੋਰਟਲੈਂਡ ਆ ਗਏ। ਉਥੇ ਨੀਵੀਂ ਜ਼ਾਤ ਵਾਲੇ ਇਕ ਮਰਾਸੀ ਨੇ ਕਿਹਾ ਕਿ ਉਹ ਨਾਲ ਦੇ ਸਿੱਖ ਆਦਮੀ ਨਾਲ ਗੱਲ ਨਹੀਂ ਕਰੇਗਾ ਅਤੇ ਰਾਹ ਵਿਚ ਜਿਥੇ ਸਿੱਖ ਆਦਮੀ ਮਿਲ ਜਾਣਗੇ ਉਹ ਉਸ ਨੂੰ ਉਨਾਂ ਕੋਲ ਛਡ ਦਏਗਾ। ਉਥੋਂ ਉਹ ਐਸਟੋਰੀਆ ਅਤੇ ਫਿਰ ਕੈਲੀਫੋਰਨੀਆ ਵਿਚ ਸੈਕਰਾਮੈਂਟੋ ਚਲੇ ਗਏ। ਜਿਥੇ ਉਨਾਂ ਨੇ ਕਿਸੇ ਗੋਰੇ ਦੇ ਫਾਰਮ ਵਿਚ ਕੰਮ ਕੀਤਾ। ਉਸਦਾ ਘਰ ਸੜ ਜਾਣ ਤੋਂ ਬਾਦ ਉਹ 2-3 ਮੀਲ ਦੀ ਦੂਰੀ ਉਤੇ ਆਪਣੇ ਭਾਈਚਾਰੇ ਦੇ ਲੋਕਾਂ ਵਿਚ ਚਲੇ ਗਏ। ਪੰਜ ਲੋਕਾਂ ਨੇ ਮਿਲ ਕੇ ਟ੍ਰੈਕਟਰ ਖਰੀਦਿਆ। ਜ਼ਮੀਨ ਲੀਜ਼ ਉਤੇ ਲਈ ਅਤੇ ਖੇਤੀ ਕਰਨੀ ਸ਼ੁਰੂ ਕਰ ਦਿਤੀ। ਸਿੱਖ, ਹਿੰਦੂ ਅਤੇ ਮੁਸਲਮਾਨ ਇਕੱਠੇ ਰਹਿੰਦੇ ਸਨ ਅਤੇ ਰਸੋਈਆ ਉਨਾਂ ਦੀ ਰੋਟੀ ਬਣਾਉਂਦਾ ਹੁੰਦਾ ਸੀ। ਉਥੇ ਇਮਾਨਤ ਅਲੀ ਆਪਣੇ ਲੋਕਾਂ ਨਾਲ ਕੁਸ਼ਤੀਆਂ ਲੜਦੇ ਹੁੰਦੇ ਸਨ। 1912-1914 ਤਕ ਉਹ ਕੈਨੇਡਾ ਵਿਚ ਰਹੇ ਸਨ। ਭਾਈਚਾਰੇ ਦੇ ਆਗੂਆਂ ਨੇ ਗਦਰ ਪੇਪਰ ਕਢਣਾ ਸ਼ੁਰੂ ਕਰ ਦਿਤਾ। ਕੈਨੇਡਾ ਦਾ ਗਵਰਨਰ ਜਨਰਲ ਵੈਨਕੂਵਰ ਆਇਆ ਅਤੇ ਇੰਡੀਅਨ ਲੋਕਾਂ ਨੂੰ ਸਦਿਆ। ਗੁਰਦੁਆਰੇ ਦਾ ਗ੍ਰੰਥੀ ਅਤੇ ਭਗਵਾਨ ਸਿੰਘ ਉਨਾਂ ਦੇ ਲੀਡਰ ਸਨ। ਭਗਵਾਨ ਸਿੰਘ ਦੇਸ਼ ਦੀ ਅਜ਼ਾਦੀ ਲਈ ਇਥੇ ਆਇਆ ਸੀ। ਕਰਤਾਰ ਸਿੰਘ ਸਰਾਭਾ ਅਮਰੀਕਾ ਵਿਚ ਐਸਟੋਰੀਆ ਵਿਚ ਇਕ ਮਿੱਲ ਵਿਚ ਕੰਮ ਕਰਦੇ ਸਨ। ਸਰਾਭਾ ਇਕ ਵਿਦਿਆਰਥੀ ਸੀ ਅਤੇ ਉਹ ਐਸਟੋਰੀਆ ਤੋਂ ਗਦਰ ਪਾਰਟੀ ਨਾਲ ਹੋ ਗਿਆ। ਉਸ ਤੋਂ ਬਾਦ ਲਾਲਾ ਹਰਦਿਆਲ ਨੇ ਕਮਯੁਨਿਟੀ ਦੀ ਅਗਵਾਈ ਕੀਤੀ ਅਤੇ ਗਦਰ ਪੇਪਰ ਕਢਿਆ। ਗਦਰ ਪਾਰਟੀ ਦਾ ਦਫਤਰ ਸੈਨ ਫ੍ਰਾਂਸਿਸਕੋ ਵਿਚ ਹੁੰਦਾ ਸੀ। ਲੋਕ ਗਦਰ ਪਾਰਟੀ ਲਈ ਪੈਸਾ ਦਿੰਦੇ ਹੁੰਦੇ ਸਨ। ਭਗਵਾਨ ਸਿੰਘ ਨੂੰ ਜ਼ਬਰਦਸਤੀ ਸਮੁਦਰੀ ਜਹਾਜ਼ ਵਿਚ ਵਾਪਿਸ ਭੇਜ ਦਿਤਾ ਜਿਥੋਂ ਉਹ ਯੋਕੋਹਾਮਾ ਉਤਰਿਆ। ਬਾਦ ਵਿਚ ਭਗਵਾਨ ਸਿੰਘ ਨੂੰ ਕਿਸੇ ਹੋਰ ਦੇਸ਼ ਵਿਚ ਫਾਂਸੀ ਦੇ ਦਿਤੀ ਗਈ ਸੀ। ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਸਮੇਂ ਉਹ ਕੈਨੇਡਾ ਵਿਚ ਸਨ। ਮਿੱਲ ਸਾਈਡ ਤੋਂ ਉਹ ਜਹਾਜ਼ ਵੇਖਣ ਗਏ ਸਨ। ਜਹਾਜ਼ ਉਸ ਵੇਲੇ ਸਮੁਦਰ ਵਿਚ ਖੜੋਤਾ ਸੀ। ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਨਹੀਂ ਦਿਤਾ ਗਿਆ ਸੀ ਪਰ ਜਿਹੜੇ ਲੋਕ ਪਹਿਲਾਂ ਕੈਨੇਡਾ ਆ ਚੁਕੇ ਸਨ ਉਨਾਂ ਨੂੰ ਕੈਨੇਡਾ ਆਉਣ ਦਿਤਾ ਗਿਆ ਸੀ। ਸਿੱਖਾਂ ਨੇ ਪੈਸਾ ਇਕੱਠਾ ਕਰਕੇ ਉਨਾਂ ਦੀ ਮਦਦ ਕੀਤੀ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਔਟਵਾ ਅਤੇ ਵਿਕਟੋਰੀਆ ਨਾਲ ਰਾਬਤਾ ਰਖਿਆ ਸੀ। ਵੈਨਕੂਵਰ ਵਿਚ ਇਕ ਬੰਗਾਲੀ ਆਦਮੀ ਨੇ ਮਿੱਲ ਸਾਈਡ ਵਿਚ ਸਕੂਲ ਖੋਲਿਆ ਸੀ। ਸਰਕਾਰ ਨੇ ਉਸਨੂੰ ਦੇਸ਼ ਵਿਚੋਂ ਚਲੇ ਜਾਣ ਦੇ ਹੁਕਮ ਦੇ ਦਿਤੇ, ਉਹ ਸੀਐਟਲ ਚਲਾ ਗਿਆ ਅਤੇ ਉਥੇ ਇਕ ਸਕੂਲ ਖੋਲਿਆ। ਉਦੇਅ ਰਾਮ ਮਿੱਲ ਵਿਚ ਮੈਨੇਜਰ ਸੀ ਅਤੇ ਉਸਦੀ ਮਿੱਲ ਸਾਈਡ ਵਿਚ ਇਕ ਦੁਕਾਨ ਹੁੰਦੀ ਸੀ। ਗੁਰਦਿੱਤ ਕੁਮਾਰ ਸੁਦੇਸ਼ ਸੇਵਕ ਪੇਪਰ ਕਢਿਆ ਕਰਦਾ ਸੀ। ਤੇਜਾ ਸਿੰਘ ਵਕੀਲ ਨੇ ਭਾਗ ਸਿੰਘ ਦੀ ਵਹੁਟੀ ਦਾ ਕੇਸ ਔਟਵਾ ਵਿਚ ਲੜਿਆ ਸੀ। ਉਸ ਵੇਲੇ ਗੁਰਦੁਆਰੇ ਵੈਨਕੂਵਰ, ਫਰੇਜ਼ਰ ਮਿੱਲ ਅਤੇ ਵਿਕਟੋਰੀਆ ਵਿਚ ਹੋਇਆ ਕਰਦੇ ਸਨ। 1912-1932 ਤਕ ਇਮਾਨਤ ਅਲੀ ਕੈਨੇਡਾ ਅਤੇ ਅਮਰੀਕਾ ਵਿਚ ਰਹੇ। 1932 ਵਿਚ ਉਹ ਇੰਡੀਆ ਵਾਪਿਸ ਚਲੇ ਗਏ ਅਤੇ ਉਥੇ ਜਾ ਕੇ ਵਿਆਹ ਕਰਵਾਇਆ। 1976 ਤਕ ਉਹ ਪਾਕਿਸਤਾਨ ਵਿਚ ਰਹੇ। 1979 ਵਿਚ ਉਹ ਕੈਲੀਫੋਰਨੀਆਂ ਵਾਪਿਸ ਆ ਗਏ ਅਤੇ ਬਾਦ ਵਿਚ ਕੈਨੇਡਾ ਵਿਚ ਸੈਟਲ ਹੋ ਗਏ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.12