Mrs. Bhani Kaur Johal

Hari Sharma, Mrs. Bhani Kaur Johal, 1984.

View this document at Alouette Canada: Mrs. Bhani Kaur Johal

Document Record
Creator Hari Sharma
Title Mrs. Bhani Kaur Johal
Published Hari Sharma, Mrs. Bhani Kaur Johal, 1984.
Identifier nlc-bnc.bvas.nlc-bnc.bvas.icohc.13
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Women immigrants -- British Columbia -- Vancouver -- Interviews
Language Panjabi
Media Audio
Contributor Alouette Canada
Description Mrs. Bhani Kaur Johal came at the age of 17 in 1927. The region they came from in the Punjab is called Jandiala. Their families had land there. Her husband had a dream that after their children got married they would go back to their village. He had been a wrestler in the Punjab. Her in-laws were already settled in Canada. She never went to school and was married at the age of 13. Her husband came to Canada 2 ½ years before she did. Her children were all born in Canada. Her in-laws had contracts with mills, trucking lumber, which was a good business. From the village they traveled by train to Calcutta. Their ship came via Shanghai, Victoria and then Vancouver. Six or seven other Indians made the trip with her. Nobody faced any problem on landing. She traveled 1st class but the Indians on board all cooked their own food because of being vegetarians. In Vancouver, she lived on 2nd Avenue. No other Indian people owned their own house. They lived in an extended family. When her children grew up they moved away from the rest of the family. There were only 10 to 15 women in the community when she arrived because men immigrants had not been allowed to bring their families. The social life of the women was centered on their houses and the Gurdwara. She was actively involved in Gurdwara activities but never became the member of the committee. Another Gurdwara was built on 11th Avenue because non-Sikh people were not allowed to serve on the 2nd Avenue Gurdwara committee. Indian women were not allowed to wear traditional clothes so she took on white clothing. She changed herself to fit a Canadian lifestyle. Her children all have an education. She was open-minded and allowed her children to mix with the white community. Some of her sons are married to white women. Her children understand Punjabi but cannot speak it. After the death of her husband she worked. In the mills, 5-7 people lived together or in cookhouses. They were paid 10¢ an hour. They worked very hard but life was difficult. People used to meet in the Gurdwaras only. They spent all their time working in the mills. She knew some Indians who bought farms on installment, but they got into a lot of debt. White people respected the South Asian people. She visited India after 35 years in Canada. Her husband didn't go with her. She and her children go to India every year and are in touch with relatives there. She sold her land in the Punjab with difficulty by fighting the case in court.
ਭਾਨੀ ਕੌਰ ਜੌਹਲ 1927 ਵਿਚ 17 ਸਾਲਾਂ ਦੀ ਉਮਰ ਵਿਚ ਕੈਨੇਡਾ ਆਏ ਸਨ। ਉਹ ਪੰਜਾਬ ਵਿਚ ਜੰਡਿਆਲਾ ਦੇ ਰਹਿਣ ਵਾਲੇ ਹਨ ਅਤੇ ੳਥੇ ਉਨਾਂ ਦੇ ਪਰਿਵਾਰ ਦੀ ਆਪਣੀ ਜ਼ਮੀਨ ਸੀ। ਉਨਾਂ ਦੇ ਪਤੀ ਦਾ ਸੁਫਨਾ ਸੀ ਕਿ ਬੱਚਿਆਂ ਦੇ ਵਿਆਹ ਤੋਂ ਬਾਦ ਉਹ ਆਪਣੇ ਪਿੰਡ ਵਾਪਿਸ ਚਲੇ ਜਾਣਗੇ । ਉਨਾਂ ਦੇ ਪਤੀ ਪੰਜਾਬ ਵਿਚ ਕੁਸ਼ਤੀ ਲੜਦੇ ਹੁੰਦੇ ਸਨ। ਭਾਨੀ ਕੌਰ ਦਾ ਸਹੁਰਾ ਪਰਿਵਾਰ ਕੈਨੇਡਾ ਵਿਚ ਰਹਿ ਰਿਹਾ ਸੀ। ਉਹ ਆਪ ਕਦੀ ਵੀ ਸਕੂਲ ਪੜ੍ਹਨ ਨਹੀਂ ਗਏ। ਵਿਆਹ ਉਨਾਂ ਦਾ 13 ਸਾਲ ਦੀ ਉਮਰ ਵਿਚ ਹੋ ਗਿਆ ਸੀ। ਉਨਾਂ ਤੋਂ ਢਾਈ ਸਾਲ ਪਹਿਲਾਂ ਉਨਾ ਦੇ ਪਤੀ ਕੈਨੇਡਾ ਆ ਗਏ ਸਨ। ਉਨਾਂ ਦੇ ਸਾਰੇ ਬੱਚੇ ਕੈਨੇਡਾ ਵਿਚ ਪੈਦਾ ਹੋਏ ਹਨ। ਉਨਾਂ ਦੇ ਵਡੇਰਿਆਂ ਦਾ ਮਿੱਲ ਵਿਚ ਠੇਕਾ ਹੁੰਦਹ ਸੀ ਅਤੇ ਲੰਬਰ ਵਿਚ ਟਰੱਕ ਹੁੰਦੇ ਸਨ। ਕਾਰੋਬਾਰ ਚੰਗਾ ਸੀ ਅਤੇ ਕਾਰਾਂ ਵੀ ਸਨ। ਪਿੰਡ ਤੋਂ ਰੇਲਗਡੀ ਰਾਹੀਂ ਉਹ ਕਲਕੱਤੇ ਆਏ। ਉਨਾਂ ਦਾ ਸਮੁਦਰੀ ਜਹਾਜ਼ ਸ਼ੰਗਈ, ਵਿਕਟੋਰੀਆ ਦੇ ਰਸਤਿਓਂ ਵੈਨਕੂਵਰ ਆਇਆ ਸੀ। ਪਾਣੀ ਵਾਲੇ ਜਹਾਜ਼ ਦੇ ਪਹਿਲੇ ਦਰਜੇ ਵਿਚ ਉਨਾਂ ਨੇ ਸਫਰ ਕੀਤਾ। ਸਮੁਦਰੀ ਜਹਾਜ਼ ਵਿਚ ਉਨਾਂ ਦੇ ਨਾਲ ਪੰਜਾਬ ਦੇ 6-7 ਹੋਰ ਲੋਕ ਆਏ ਸਨ। ਸ਼ਾਕਾਹਾਰੀ ਹੋਣ ਕਰਕੇ ਲੋਕ ਆਪਣਾ ਖਾਣਾ ਜਹਾਜ਼ ਵਿਚ ਆਪ ਹੀ ਬਣਾ ਲੈਂਦੇ ਸਨ। ਵੈਨਕੂਵਰ ੳਤਰਨ ਉਤੇ ਉਨਾਂ ਨੂੰ ਕਿਸੀ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਵੈਨਕੂਵਰ ਵਿਚ ਉਨਾਂ ਦਾ ਘਰ ਦੂਜੇ ਐਵਨਿਊ ਉਤੇ ਸੀ। ਉਸ ਵੇਲੇ ਆਪਣੇ ਭਾਈਚਾਰੇ ਵਿਚੋਂ ਹੋਰ ਕਿਸੇ ਦਾ ਆਪਣਾ ਘਰ ਨਹੀਂ ਹੁੰਦਾ ਸੀ। ਉਹ ਆਪਣੇ ਸਾਂਝੇ ਪਰਿਵਾਰ ਵਿਚ ਰਹਿੰਦੇ ਸਨ। ਬੱਚਿਆਂ ਦੇ ਜਨਮ ਤੋਂ ਬਾਦ ਉਹ ਵਖ ਹੋਏ ਸਨ। ਉਸ ਵੇਲੇ ਬਹੁਤ ਘਟ ਕੋਈ 10-15 ਔਰਤਾਂ ਆਪਣੇ ਭਾਈਚਾਰੇ ਦੀਆਂ ਕੈਨੇਡਾ ਵਿਚ ਰਹਿੰਦੀਆਂ ਸਨ। ਉਸ ਤੋਂ ਪਹਿਲਾਂ ਪਰਿਵਾਰਾਂ ਨੂੰ ਲਿਆਣ ਦੀ ਆਗਿਆ ਨਹੀਂ ਹੁੰਦੀ ਸੀ। ਔਰਤਾ ਦਾ ਸਮਾਜਕ ਜੀਵਨ ਘਰ ਦੇ ਕੰਮਕਾਰਾਂ ਵਿਚ ਜਾਂ ਗੁਰਦੁਆਰੇ ਦੀ ਸੇਵਾ, ਸਾਂਭ ਸੰਭਾਲ ਤਕ ਹੀ ਸੀਮਿਤ ਹੁੰਦਾ ਸੀ। ਭਾਨੀ ਕੌਰ ਗੁਰਦੁਆਰੇ ਦੇ ਮਾਮਲਿਆਂ ਵਿਚ ਸਰਗਰਮੀ ਨਾਲ ਸ਼ਾਮਿਲ ਰਹਿੰਦੇ ਸਨ ਪਰ ਕਦੀ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣੇ। ਉਸ ਵੇਲੇ 11 ਐਵਨਿਊ ਉਤੇ ਗੁਰਦੁਆਰਾ ਬਣਾਇਆ ਗਿਆ ਸੀ ਕਿਉਂਕਿ 2 ਐਵਨਿਊ ਵਾਲੇ ਗੁਰਦੁਆਰੇ ਵਿਚ ਸਹਿਜਧਾਰੀ ਲੋਕਾਂ ਨੂੰ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ ਦੀ ਆਗੇਆ ਨਹੀਂ ਦਿਤੀ ਗਈ ਸੀ। ਇੰਡੀਅਨ ਔਰਤਾਂ ਨੂੰ ਆਪਣੇ ਰਵਾਇਤੀ ਕਪੜੇ ਪਾਉਣ ਦੀ ਆਗਿਆ ਨਹੀਂ ਹੁੰਦੀ ਸੀ ਇਸ ਕਰਕੇ ਉਨਾਂ ਨੇ ਵੈਨਕੂਵਰ ਪਹੁੰਚਣ ਉਤੇ ਆਪਣੇ ਰਵਾਇਤੀ ਕਪੜੇ ਬਦਲ ਲਏ ਸਨ। ਉਨਾਂ ਨੇ ਕੈਨੇਡੀਅਨ ਔਰਤਾਂ ਵਰਗੇ ਕਪੜੇ ਪਾਉਣੇ ਸ਼ੁਰੂ ਕਰ ਦਿਤੇ ਅਤੇ ਨਵੀਂ ਜੀਵਨ ਸ਼ੈਲੀ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ। ਉਨਾਂ ਦੇ ਬੱਚੇ ਪੜੇ ਲਿਖੇ ਅਤੇ ਉਨਾਂ ਦਾ ਕਹਿਣਾ ਮੰਨਦੇ ਹਨ। ਉਨਾਂ ਆਪ ਖੁਲੇ ਵਿਚਾਰਾਂ ਦੇ ਹੁੰਦਿਆਂ ਬੱਚਿਆਂ ਨੂੰ ਕੈਨੇਡਾ ਦੇ ਸਭਿਆਚਾਰ ਵਿਚ ਵਧਣ-ਫੁੱਲਣ ਦਿਤਾ। ਉਨਾਂ ਦੇ ਕੁਝ ਬੱਚਿਆਂ ਨੇ ਗੋਰੀ ਕੁੜੀਆਂ ਨਾਲ ਵਿਆਹ ਕੀਤਾ ਹੋਇਆ ਹੈ। ਉਨਾਂ ਦੇ ਬੱਚੇ ਪੰਜਾਬੀ ਸਮਝ ਤਾਂ ਸਕਦੇ ਨੇ ਪਰ ਬੋਲਣੀ ਨਹੀਂ ਜਾਣਦੇ। ਆਪਣੇ ਪਤੀ ਦੇ ਸੁਵਰਗਵਾਸ ਹੋਣ ਤੋਂ ਬਾਦ ਉਨਾਂ ਨੇ ਬਾਹਰ ਕੰਮ ਕੀਤਾ ਸੀ। ਆਪਣੇ ਭਾਈਚਾਰੇ ਦੇ ਜ਼ਿਆਦਾਤਰ ਲੋਕ ਮਿੱਲਾਂ ਵਿਚ ਕੰਮ ਕਰਦੇ ਸਨ ਅਤੇ ਕੁੱਕ ਹਾਉਸ ਵਿਚ ਰਹਿੰਦੇ ਸਨ। ਉਸ ਵੇਲੇ ਉਨਾਂ ਦੀ ਤਨਖਾਹ 10 ਸੈਂਟ ਪ੍ਰਤੀ ਘੰਟਾ ਹੁੰਦੀ ਸੀ। ਲੋਕ ਬਹੁਤ ਮਿਹਨਤੀ ਹੁੰਦੇ ਸਨ ਪਰ ਉਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕ ਆਪਸ ਵਿਚ ਗੁਰਦੁਆਰੇ ਵਿਚ ਹੀ ਮਿਲਦੇ ਹੁੰਦੇ ਸਨ। ਆਪਣੇ ਕੁਝ ਕੁ ਲੋਕਾਂ ਦੇ ਕਿਸ਼ਤਾਂ ਅਤੇ ਲੀਜ਼ ਉਤੇ ਲਏ ਫਾਰਮ ਵੀ ਹੁੰਦੇ ਸਨ ਪਰ ਉਹ ਸਾਰੇ ਕਰਜ਼ੇ ਵਿਚ ਡੁਬ ਗਏ। ਗੋਰੇ ਲੋਕ ਦੱਖਣ ਏਸ਼ੀਆਈ ਲੋਕਾਂ ਦਾ ਸਤਿਕਾਰ ਕਰਦੇ ਸਨ। ਭਾਨੀ ਕੌਰ 35 ਸਾਲਾਂ ਬਾਦ ਭਾਰਤ ਗਏ ਸਨ ਪਰ ਉਨਾਂ ਦੇ ਪਤੀ ਕੈਨੇਡਾ ਆਉਣ ਤੋਂ ਬਾਦ ਕਦੀ ਭਾਰਤ ਨਹੀਂ ਗਏ ਸਨ। ਹੁਣ ਉਹ ਆਪ ਅਤੇ ਉਨਾਂ ਦੇ ਬੱਚੇ ਹਰ ਸਾਲ ਇੰਡੀਆ ਜਾਂਦੇ ਹਨ। ਉਨਾਂ ਨੇ ਇੰਡੀਆ ਵਿਚ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਰਖਿਆ ਹੋਇਆ ਹੈ। ਭਾਨੀ ਕੌਰ ਪੰਜਾਬ ਵਿਚ ਅਦਾਲਤ ਵਿਚ ਕੇਸ ਲੜ ਕੇ ਬਹੁਤ ਮੁਸ਼ਕਿਲ ਨਾਲ ਆਪਣੀ ਜ਼ਮੀਨ ਵੇਚ ਸਕੇ ਸਨ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.13