Ranjit S. Mattu

Hari Sharma, Ranjit S. Mattu, 1984.

View this document at Alouette Canada: Ranjit S. Mattu

Document Record
Creator Hari Sharma
Title Ranjit S. Mattu
Published Hari Sharma, Ranjit S. Mattu, 1984.
Identifier nlc-bnc.bvas.nlc-bnc.bvas.icohc.14
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language English
Media Audio
Contributor Alouette Canada
Description Ranjit Singh Mattu came in 1925 with his mother at the age of 6. His father, a farmer, came to Canada in 1906 looking for a better life. They came via Hong Kong to Vancouver. When he came a second time he, could not get direct ship to Vancouver. He went to the United States but was not allowed to land and was sent back to Japan. From Japan he came to Vancouver. He did not face any immigration problems when he landed in Vancouver as he had all the necessary papers. Mattu was a mill worker living and working near Nanaimo. He had a house there, but others lived in cookhouses. There were very few Indian families in Canada at that time. He stayed in Nanaimo until 1929 when the stock market crash destroyed the market for the mills. They moved to Vancouver and started over from scratch in the wood business. Indian people were hardworking and did not believe in taking welfare. The community members helped each other out. Mattu estimates there were about 1,000 Indian people in B.C. at the time. There were no problems in the community, except one incident in which Sham Kaur killed her husband on the ship just after they left Victoria. She came back from Hong Kong to Vancouver. When she got back to Vancouver it divided the community. He went to UBC and majored in economics. There were two or three other Indian students at the time. He was a good athlete and did not have problems at UBC. There was a feeling of brotherhood among the athletes. Rugby was bigger game at that time. Immigration laws were changed to allow children under 18 and wives to be brought over by immigrants. Mattu helped people with their immigration problems. He took his first job in a mill as a summer job. Then he started his own lumber business. He opened a saw mill in Princeton in 1946. It was a small plant in Vancouver with about 50 employees working in shifts. He also did some land development. His father bought a house in 1941, but the next door neighbors were upset about it. Indian people were accepted in Canada but they did not associate with other communities. They worked primarily in lumber and mill work. In 1946 he married a Canadian woman. It was not arranged marriage. They chose each other and were engaged for 2 years. Their parents were opposed to the marriage. His father liked sports and never stopped him from playing. He used to read religious book but didn't force his children to be traditional. Mattu even cut his hair. Mattu's children all went through higher education. Some of them married white people. They can understand but not speak Punjabi. His son had a scholarship in athletics from SFU and was made a team player of the year. His daughter got a teaching degree from SFU but doesn't work as a teacher. They have very few Punjabi friends. His mother is 90 year old. She understands English. Mattu was initially active in the community but later on he withdrew. He spent more time in athletics. Sports opened the door for him. He coached football for the Canadian Junior championship in 1947. He was Director of the BC Lions Club and involved in helping youth. His degree helped him in his life and helped him meet people. He participated in establishing the SFU fundraising program and received a thank-you letter from Premier Bennett.
ਰਣਜੀਤ ਸਿੰਘ ਮੱਟੂ 6 ਸਾਲ ਦੀ ਉਮਰ ਵਿਚ ਆਪਣੀ ਮਾਂ ਦੇ ਨਾਲ ਕੈਨੇਡਾ ਆਏ ਸਨ। ਉਨਾਂ ਦੇ ਪਿਤਾ ਇਕ ਅਨਪੜ੍ਹ ਕਿਸਾਨ ਸਨ ਅਤੇ ਆਪਣਾ ਜੀਵਨ ਚੰਗਾ ਬਣਾਨ ਲਈ 1906 ਵਿਚ ਕੈਨੇਡਾ ਆਏ ਸਨ। ਉਹ ਹਾਂਗ ਕਾਂਗ ਦੇ ਰਸਤਿਉਂ ਵੈਨਕੂਵਰ ਆਏ ਸਨ। ਜਦੋਂ ਉਨਾਂ ਦੇ ਪਿਤਾ ਦੂਜੀ ਵਾਰ ਵੈਨਕੂਵਰ ਆ ਰਹੇ ਸਨ ਤਾਂ ਵੈਨਕੂਵਰ ਸਿਧਿਆਂ ਆਣ ਲਈ ਸਮੁਦਰੀ ਜਹਾਜ਼ ਉਨਾਂ ਨੂੰ ਨਹੀਂ ਮਿਲਿਆ ਸੀ, ਉਹ ਅਮਰੀਕਾ ਪਹੁੰਚ ਗਏ ਪਰ ਉਥੇ ਉਨਾਂ ਨੂੰ ਉਤਰਨ ਨਹੀਂ ਦਿਤਾ ਗਿਆ ਅਤੇ ਵਾਪਿਸ ਜਪਾਨ ਭੇਜ ਦਿਤਾ ਗਿਆ। ਜਪਾਨ ਤੋਂ ਉਹ ਮੁੜਕੇ ਵੈਨਕੂਵਰ ਆਏ ਸਨ। ਰਣਜੀਤ ਸਿੰਘ ਜਦੋਂ ਵੈਨਕੂਵਰ, ਸੀ ਪੀ ਆਰ ਬੰਦਰਗਾਹ ਉਤੇ ਪਹੁੰਚੇ ਸਨ ਤਾਂ ਉਨਾਂ ਨੂੰ ਇਮੀਗ੍ਰੇਸ਼ਨ ਦੀ ਕਿਸੇ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਕਿਉਂਕਿ ਉਹ ਸਹੀ ਦਸਤਾਵੇਜ਼ਾਂ ਉਤੇ ਆਏ ਸਨ। ਉਹ ਸਕੂਲ ਪੜਨ ਗਏ ਜਿਥੇ ਉਹ ਹੀ ਇਕ ਇੰਡੀਅਨ ਵਿਦਿਆਰਥੀ ਸਨ। ਉਹ ਯੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੀ ਪੜੇ ਜਿਥੋਂ ਉਨਾਂ ਨੇ ਇਕੋਨੋਮਿਕਸ ਮੇਜਰ ਵਿਚ ਡਿਗਰੀ ਲਈ। ਉਸ ਵੇਲੇ ਯੁਨੀਵਰਸਿਟੀ ਵਿਚ ਦੋ-ਤਿੰਨ ਹੋਰ ਪੁਰਾਣੇ ਇੰਡੀਅਨ ਵਿਦਿਆਰਥੀ ਵੀ ਹੁੰਦੇ ਸਨ। ਸਕੂਲ ਵਿਚ ਉਹ ਹਰਮਨ ਪਿਆਰੇ ਐਥਲੀਟ ਸਨ ਅਤੇ ਉਨਾਂ ਨੂੰ ਸਕੂਲ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਸਮਾਜਕ ਪ੍ਰੋਗ੍ਰਾਮਾਂ ਵਿਚ ਮੇਲ-ਜੋਲ ਦੀ ਭਾਵਨਾ ਹੁੰਦੀ ਸੀ। ਪੜੇ-ਲਿਖੇ ਹੋਣ ਦੇ ਬਾਵਜੂਦ ਉਨਾਂ ਨੂੰ ਕੋਈ ਹੁਨਰ ਵਾਲਾ ਕੰਮ ਨਹੀਂ ਮਿਲ ਸਕਿਆ ਅਤੇ ਉਨਾਂ ਨੂੰ ਮਿੱਲ ਵਿਚ ਹੀ ਕੰਮ ਕਰਨਾ ਪਿਆ। ਕੁਝ ਸਮਾਂ ਬਾਦ ਪਰਿਵਾਰ ਨਾਲ ਉਹ ਨਨੈਮੋ ਚਲੇ ਗਏ ਅਤੇ ਉਥੇ ਆਪਣਾ ਘਰ ਲੈ ਲਿਆ। ਨਹੀਂ ਤਾਂ ਲੋਕ ਕੁੱਕ ਹਾਉਸ ਵਿਚ ਰਹਿੰਦੇ ਹੁੰਦੇ ਸਨ। ਬਹੁਤ ਘਟ ਪਰਿਵਾਰ ਉਸ ਵੇਲੇ ਕੈਨੇਡਾ ਵਿਚ ਰਹਿੰਦੇ ਸਨ। ਵਿਸ਼ਵ ਆਰਥਿਕ ਮੰਦੀ ਦੇ ਸਮੇਂ ਸਾਰੇ ਲੋਕਾਂ ਦਾ ਨੁਕਸਾਨ ਹੋ ਗਿਆ ਸੀ। ਕੈਂਪ, ਰੇਲ ਗਡੀਆਂ ਸਭ ਸਾੜ ਦਿਤੀਆਂ ਗਈਆਂ ਸਨ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਸੀ। ਆਪਣੇ ਭਾਈਚਾਰੇ ਦੇ ਕੁਝ ਲੋਕਾਂ ਨੇ ਪਰਿਵਾਰ ਵਾਪਿਸ ਇੰਡੀਆ ਭੇਜ ਦਿਤੇ ਸਨ। ਸਿੱਖ ਲੋਕ ਬਹੁਤ ਮਿਹਨਤੀ ਹੁੰਦੇ ਸਨ ਅਤੇ ਕਿਸੀ ਨੇ ਵੀ ਸਰਕਾਰ ਤੋਂ ਵੈਲਫੇਅਰ ਨਹੀਂ ਲਿਆ। ਆਪਣੇ ਹਰ ਇਕ ਬੰਦੇ ਨੇ ਆਪਸ ਵਿਚ ਇਕ ਦੂਜੇ ਦੀ ਮਦਦ ਕੀਤੀ। ਵਧ ਤੋਂ ਵਧ ਆਪਣੇ 1000 ਲੋਕ ਕੈਨੇਡਾ ਵਿਚ ਉਸ ਵੇਲੇ ਰਹਿੰਦੇ ਸਨ ਅਤੇ ਹਰ ਕੋਈ ਇਕ ਦੂਜੇ ਨੂੰ ਜਾਣਦਾ ਹੁੰਦਾ ਸੀ। ਇਸ ਤੋਂ ਬਾਦ ਰਣਜੀਤ ਸਿੰਘ ਵੇਨਕੂਵਰ ਆ ਗਏ ਅਤੇ ਇਥੇ ਉਨਾਂ ਨੇ ਰੋਜ਼ੀ ਰੋਟੀ ਲਈ ਨਵੇਂ ਸਿਰਿਉਂ ਲਕੱੜਾਂ ਦਾ ਕਾਰੋਬਾਰ ਸ਼ੁਰੂ ਕੀਤਾ। ਸਿੱਖ ਭਾਈਚਾਰੇ ਵਿਚ ਇਕ ਘਟਨਾ ਤੋਂ ਇਲਾਵਾ ਹੋਰ ਕਈ ਮੁਸ਼ਕਿਲ ਪੇਸ਼ ਨਹੀਂ ਆਈ। ਇਸ ਘਟਨਾ ਵਿਚ ਸ਼ਾਮ ਕੌਰ ਨੇ ਇੰਡੀਆ ਜਾਣ ਸਮੇਂ ਸਮੁਦਰੀ ਜਹਾਜ਼ ਵਿਚ ਵਿਕਟੋਰੀਆ ਲੰਘਦਿਆਂ ਹੀ ਆਪਣੇ ਪਤੀ ਨੂੰ ਮਾਰ ਦਿਤਾ ਸੀ। ਹਾਂਗ ਕਾਂਗ ਤੋਂ ਹੀ ਉਹ ਵਾਪਿਸ ਮੁੜਕੇ ਵੈਨਕੂਵਰ ਆ ਗਈ ਸੀ। ਜਦੋਂ ਉਹ ਵਾਪਿਸ ਮੁੜ ਕੇ ਆਈ ਉਸ ਸਮੇਂ ਤੋਂ ਸਿੱਖ ਭਾਈਚਾਰੇ ਵਿਚ ਦੁਫਾੜ ਪੈ ਗਿਆ। ਇਮੀਗ੍ਰੇਸ਼ਨ ਵਿਭਾਗ ਨੇ ਕਾਨੂੰਨ ਵਿਚ ਨਵੀਂ ਤਰਮੀਮ ਕੀਤੀ। ਜਿਸ ਹੇਠ ਲੋਕ ਆਪਣੀਆਂ ਪਤਨੀਆਂ ਅਤੇ ਅਣਵਿਆਹੇ 18 ਸਾਲ ਤੋਂ ਘਟ ਉਮਰ ਦੇ ਬੱਚੇ ਕੇਨੇਡਾ ਲਿਆ ਸਕਦੇ ਸਨ। ਰਣਜੀਤ ਸਿੰਘ ਨੇ ਲੋਕਾਂ ਨੂੰ ਇਮੀਗ੍ਰੇਸ਼ਨ ਦੀ ਮੁਸ਼ਕਿਲਾਂ ਹੱਲ ਕਰਨ ਵਿਚ ਮਦਦ ਕੀਤੀ। ਉਨਾਂ ਨੇ ਪਹਿਲੀ ਵਾਰ ਕੰਮ ਇਕ ਮਿੱਲ ਵਿਚ ਪੜਾਈ ਸਮੇਂ ਛੁਟੀਆਂ ਹੋਣ ਉਤੇ ਕੀਤਾ ਸੀ। ਇਸ ਤੋਂ ਬਾਦ ਉਨਾਂ ਨੇ ਲਕੱੜਾਂ ਦਾ ਆਪਣਾ ਕਾਰੋਬਾਰ ਕਰ ਲਿਆ ਸੀ। ਪ੍ਰਿੰਸਟਨ ਐਵਨਿਊ ਵਿਚ 1946 ਵਿਚ ਉਨਾਂ ਨੇ ਆਰਾ ਮਿੱਲ ਖੋਲੀ। ਵੈਨਕੂਵਰ ਵਿਚ ਇਹ ਛੋਟਾ ਪਲਾਂਟ ਸੀ ਇਸ ਵਿਚ ਸ਼ਿਫਟਾਂ ਵਿਚ 50 ਲੋਕ ਕੰਮ ਕਰਦੇ ਸਨ। ਉਨਾਂ ਨੇ ਘਰ ਉਸਾਰੀ ਠੇਕੇਦਾਰੀ ਦਾ ਵੀ ਕੰਮ ਕੀਤਾ। 1941 ਵਿਚ ਉਨਾਂ ਦੇ ਪਿਤਾ ਨੇ ਇਕ ਘਰ ਖਰੀਦਿਆ। ਪਰ ਨਾਲ ਦੇ ਗੁਆਂਢੀ ਇਸ ਤੋਂ ਖੁਸ਼ ਨਹੀਂ ਸਨ। ਇੰਡੀਅਨ ਲੋਕਾਂ ਨੂੰ ਕੈਨੇਡਾ ਵਿਚ ਪਰਵਾਨ ਤਾਂ ਕਰ ਲਿਆ ਗਿਆ ਪਰ ਲੋਕ ਹੋਰਨਾਂ ਫਿਰਕਿਆਂ ਵਿਚ ਆਪਣੀ ਸ਼ਮੂਲੀਅਤ ਨਹੀਂ ਕਰ ਸਕੇ। ਜ਼ਿਆਦਾਤਰ ਲੋਕ ਮਿੱਲਾਂ ਵਿਚ ਕੰਮ ਕਰਦੇ ਹੁੰਦੇ ਸਨ। ਉਨਾਂ ਨੇ 1946 ਵਿਚ ਕੈਨੇਡਾ ਦੀ ਲੜਕੀ ਨਾਲ ਵਿਆਹ ਕੀਤਾ। ਆਪਸ ਵਿਚ ਦੋਵਾਂ ਨੇ ਇਕ ਦੂਜੇ ਨੂੰ ਪਸੰਦ ਕੀਤਾ ਸੀ ਅਤੇ ਦੋ ਸਾਲ ਤਕ ਇਕ ਦੂਜੇ ਨੂੰ ਮਿਲਦੇ ਰਹੇ ਸਨ। ਇਸ ਕਰਕੇ ਇਹ ਘਰਦਿਆਂ ਦੀ ਮਰਜ਼ੀ ਅਨੁਸਾਰ ਰਿਸ਼ਤਾ ਨਹੀਂ ਸੀ। ਜਿਸ ਕਰਕੇ ਉਹ ਘਰ ਤੋਂ ਵਖ ਹੋ ਗਏ। ਰਣਜੀਤ ਸਿੰਘ ਦੇ ਸਾਰੇ ਬੱਚੇ ਪੜੇ-ਲਿਖੇ ਹਨ ਅਤੇ ਉਨਾਂ ਨੇ ਗੋਰੇ ਲੜਕੇ ਅਤੇ ਲੜਕੀਆਂ ਨਾਲ ਵਿਆਹ ਕਰਵਾਇਆ ਹੋਇਆ ਹੈ। ਬੱਚੇ ਪੰਜਾਬੀ ਸਮਝ ਤਾਂ ਲੈਂਦੇ ਹਨ ਪਰ ਬੋਲ ਨਹੀਂ ਸਕਦੇ। ਉਹਨਾਂ ਦੇ ਲੜਕੇ ਨੂੰ ਸੈਮਨ ਫਰੇਜ਼ਰ ਯੁਨੀਵਰਸਿਟੀ ਤੋਂ ਐਥਲੈਟਿਕਸ ਵਿਚ ਸਕਾਲਰਸ਼ਿਪ ਮਿਲੀ ਸੀ ਅਤੇ ” ਉਸ ਸਾਲ ਦੇ ਟੀਮ ਖਿਡਾਰੀ “ ਦਾ ਰੁਤਬਾ ਮਿਲਿਆ ਸੀ। ਉਨਾਂ ਦੀ ਲੜਕੀ ਨੇ ਵੀ ਟੀਚਿੰਗ ਦੀ ਡਿਗਰੀ ਸੈਮਨ ਫਰੇਜ਼ਰ ਯੁਨੀਵਰਸਿਟੀ ਤੋਂ ਲਈ ਹੈ ਪਰ ਉਹ ਪੜਾਉਂਦੀ ਨਹੀਂ ਹੈ। ਉਨਾਂ ਦੇ ਬਹੁਤ ਘਟ ਪੰਜਾਬੀ ਦੋਸਤ ਹਨ। ਰਣਜੀਤ ਸਿੰਘ ਦੀ ਮਾਂ 90 ਸਾਲ ਦੇ ਹਨ। ਉਹ ਅੰਗ੍ਰੇਜ਼ੀ ਸਮਝ ਲੈਂਦੇ ਹਨ ਅਤੇ ਆਪ ਚੀਜ਼ਾਂ ਖਰੀਦਣ ਲਈ ਬਜ਼ਾਰ ਵੀ ਜਾਂਦੇ ਹੁੰਦੇ ਸਨ। ਰਣਜੀਤ ਮੱਟੂ ਪਹਿਲਾਂ ਤਾਂ ਭਾਈਚਾਰੇ ਨਾਲ ਸੰਬਧਤ ਰਹੇ ਸਨ ਪਰ ਬਾਦ ਵਿਚ ਉਹ ਪਿਛੇ ਹਟ ਗਏ। ਉਨਾਂ ਦੇ ਪਿਤਾ ਖਿਡਾਰੀ ਸਨ ਅਤੇ ਰਣਜੀਤ ਸਿੰਘ ਨੂੰ ਖੇਡਣ ਤੋਂ ਕਦੀ ਨਹੀਂ ਰੋਕਿਆ ਸੀ। ਪਿਤਾ ਧਾਰਮਿਕ ਕਿਤਾਬਾਂ ਪੜਿਆ ਕਰਦੇ ਸਨ ਪਰ ਬੱਚਿਆਂ ਨੂੰ ਰਵਾਇਤੀ ਕੰਮਾਂ ਲਈ ਕਦੀ ਜ਼ੋਰ ਨਹੀਂ ਪਾਇਆ। ਉਨਾਂ ਨੇ ਸਿਰ ਦੇ ਆਪਣੇ ਵਾਲ ਵੀ ਕੱਟ ਲਏ ਸਨ। ਉਹ ਆਪਣਾ ਜ਼ਿਆਦਾ ਸਮਾਂ ਖੇਡਾਂ ਵਿਚ ਬਤੀਤ ਕਰਦੇ ਸਨ। ਖੇਡਾਂ ਨਾਲ ਉਨਾਂ ਲਈ ਅਗੇ ਵਧਣ ਦੇ ਰਾਹ ਖੁੱਲ ਗਏ। 1947 ਵਿਚ ਉਹ ਕੈਨੇਡੀਅਨ ਜੂਨੀਅਰ ਚੈਂਪੀਅਨਸ਼ਿਪ ਲਈ ਫੁੱਟਬਾਲ ਟੀਮ ਦੇ ਕੋਚ ਰਹੇ ਸਨ। ਉਹ ਬੀ ਸੀ ਲਾਇੰਸ ਕਲੱਬ ਦੇ ਡਾਇਰੈਕਟਰ ਰਹੇ ਸਨ ਅਤੇ ਨੌਜੁਆਨਾਂ ਦੀ ਮਦਦ ਕਰਨ ਵਿਚ ਸ਼ਾਮਿਲ ਰਹਿੰਦੇ ਸਨ। ਉਨਾਂ ਦੀ ਡਿਗਰੀ ਨੇ ਉਨਾਂ ਦੇ ਜੀਵਨ ਵਿਚ ਅਤੇ ਲੋਕਾਂ ਨਾਲ ਮਿਲਣ ਵਿਚ ਬਹੁਤ ਮਦਦ ਕੀਤੀ। ਐਸ ਐਫ ਯੂ (ਸੈਮਨ ਫਰੇਜ਼ਰ ਯੁਨੀਵਰਸਿਟੀ ) ਫੰਡ ਪ੍ਰੋਗਰਾਮ ਕਾਇਮ ਕਰਨ ਵਿਚ ਹਿੱਸਾ ਲਿਆ ਅਤੇ ਪ੍ਰੀਮੀਅਰ ਬੈਨੇਟ ਨੇ ਰਣਜੀਤ ਮੱਟੂ ਨੂੰ ਧੰਨਵਾਦ ਦੀ ਚਿੱਠੀ ਭੇਜੀ ਸੀ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.14