Mrs. Dhan Kaur Johal

Hari Sharma, Mrs. Dhan Kaur Johal, 1984.

View this document at Alouette Canada: Mrs. Dhan Kaur Johal

Document Record
Creator Hari Sharma
Title Mrs. Dhan Kaur Johal
Published Hari Sharma, Mrs. Dhan Kaur Johal, 1984.
Identifier nlc-bnc.bvas.nlc-bnc.bvas.icohc.3
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Women immigrants -- British Columbia -- Vancouver -- Interviews
Language Panjabi
Media Audio
Contributor Alouette Canada
Description Dhan Kaur Johal came to Canada in 1923 from Jandiala, Punjab. She came via Calcutta, Singapore, and Hong Kong. She stayed three days in Hong Kong awaiting the boat to Canada. There were only four other Indian women in Canada when she arrived. The first woman came with her children in 1914. There was a woman who came earlier that was sent back to Hong Kong because men immigrants weren't allowed to bring their families. Her husband fought the case for three years from Hong Kong. Gradually more Indian women came to Canada. Indian women were not allowed to wear traditional clothing so she bought western style clothes from Japan and she put them on before landing in Vancouver. Initially the omwen did not like the new style of clothes but later they got used to it and wore traditional clothes just for going to Gurdwara [temple]. If Indian women left the house in traditional clothes, white people thought they were wearing nightgowns. Later on they found out that it is traditional Indian dress. In 1930 the economic condition turned very bad. Wages were 10¢ per hour. They had their own trucking business but their business also had setbacks. Many families went back to India but nobody took welfare which was considered bad in the community. Everybody helped each other. During the war food tickets were given out. Each community took the kind of food they liked on those tickets. After war Indo-Canadians got voting rights, the union was formed and wages were increased. Initially people were afraid of joining union as sometimes they were fired for doing so, but once the union got strong every one joined and people got the benefit of equal wages. When the Japanese were uprooted, Indian people purchased their houses. Before that people were not allowed to purchase houses and had to rent. Rent was $8-10 per month. They bought a new house on 2nd Avenue for $4,000. Very few people had cars. Indian people owned mills such as the Kapoors, Mayo, and their own mill. Most of the people worked in the mills and lived in cookhouses. The salary of the cook was made up by each person contributing $2 to the cookhouse. A few Indian women also worked as cooks in the cookhouses. The women didn't work outside the home, so they passed their time together, cooking, or going out. She cooked on a wood stove for more than 15 years. In 1943 she cooked food on a heater. One Indian person used to check the houses for cleanliness. She learned how to drive soon and could take her friends to the beach. She had no formal education but learned English from the white boys in six months. In 1939 they started having radios, but the programs were in English. During the Olympics games television came. After 1969 women started to hold jobs. She also worked for one year in Canada. Her four children were all born in Canada. The first marriage in the Indian community was solemnized in Kamloops and her daughter's marriage was the first one in Vancouver. Marriages were held in homes. Later on the committee of Gurdwara insisted wedding be held in the Gurdwara but the feast was held at home. Most Indian people came after Canada increased the [immigration] quota. Then the quota was decreased. When visitors were allowed to come, more people came. In 1969 she went back for her son's marriage in India and lived there for 6 years. No visa was required at that time. They have land in their village. Everybody planned to earn money and go back. They purchased land in Punjab with the money earned in Canada. They never thought the would settle permanently in Canada. There was a store that served the Indian community on 2nd Avenue in Vancouver, which closed after the death of its owner. At the time of the partition in India in 1947 all the Indians were living together peacefully in Canada. Muslims and Hindus also used to go to Gurdwara. There was no regional differentiation among the people from different places in Punjab, such as Malwa, Doaba and Majha. Gurdwaras were at Vancouver, mill side, Victoria, New Westminster. Gurdwara of mill side was built by a white people. Once that Gurdwara burned down but the white people rebuilt it. After the mill closed down that Gurdwara was removed from there. In 1924 a Jatha from the Vancouver Gurdwara went to Punjab to participate in Jaito's Jatha. Every Sunday Kirtan [singing of hymns] were held in the Gurdwara. Initially men cooked the langar [free community kitchen] in the Gurdwara as there weren't women. When the women came they took charge of langar. People sent money for Doaba Sudhar, Malwa Sudhar [local development programs] in Punjab. Many people brought nephews and friends children to Canada claiming they were their children, but the Canadian Government saw them as illegal immigrants and ordered them deported. The community contributed money to fight their case. Pandia fought their case and as a result about 300 people were permitted to stay. Her children did not face any problems in school. The teachers were very good. Now her grandchildren also speak Punjabi.
ਧੰਨ ਕੌਰ ਜੌਹਲ 1923 ਵਿਚ ਪੰਜਾਬ ਵਿਚ ਜੰਡਿਆਲੇ ਤੋਂ ਕੈਨੇਡਾ ਆਏ ਸਨ। ਉਹ ਕਲਕੱਤੇ, ਸਿੰਘਾਪੁਰ, ਹਾਂਗ ਕਾਂਗ ਦੇ ਰਸਤਿਓਂ ਆਏ ਸਨ। ਉਹ ਤਿੰਨ ਦਿਨ ਹਾਂਗ ਕਾਂਗ ਰਹੇ ਸਨ। ਉਨਾਂ ਤੋਂ ਪਹਿਲਾਂ ਕੈਨੇਡਾ ਵਿਚ ਆਪਣੇ ਭਾਈਚਾਰੇ ਦੀਆਂ ਸਿਰਫ ਚਾਰ ਔਰਤਾਂ ਰਹਿੰਦੀਆਂ ਸਨ। ਸੁਰੂ ਸ਼ੁਰੂ ਵਿਚ ਆਪਣੇ ਭਾਈਚਾਰੇ ਦੀ ਪਹਿਲੀ ਔਰਤ ਆਪਣੇ ਬੱਚਿਆਂ ਨਾਲ 1914 ਵਿਚ ਆਈ ਸੀ। ਪਰ ਉਸ ਤੋਂ ਪਹਿਲਾਂ ਉਸਨੂੰ ਹਾਂਗ ਕਾਂਗ ਵਾਪਿਸ ਭੇਜ ਦਿਤਾ ਗਿਆ ਸੀ ਕਿਉਕਿ ਪਰਿਵਾਰ ਕੈਨੇਡਾ ਲਿਆਣ ਦੀ ਆਗਿਆ ਨਹੀਂ ਹੁੰਦੀ ਸੀ। ਉਸਦੇ ਪਤੀ ਨੂੰ ਤਿੰਨ ਸਾਲ ਤਕ ਹਾਗ ਕਾਂਗ ਤੋਂ ਕੇਸ ਲੜਣਾ ਪਿਆ ਸੀ। ਧੰਨ ਕੌਰ ਦੇ ਆਉਣ ਸਮੇਂ ਦੂਜੇ ਐਵਨਿਊ ਉਤੇ ਸਿਰਫ ਚਾਰ ਔਰਤਾਂ ਰਹਿੰਦੀਆਂ ਸਨ। ਹੌਲੀ ਹੌਲੀ ਕਰਕੇ ਬਾਦ ਵਿਚ ਹੋਰ ਔਰਤਾਂ ਕੈਨੇਡਾ ਆ ਗਈਆਂ। ਇੰਡੀਅਨ ਔਰਤਾਂ ਨੂੰ ਆਪਣੇ ਰਵਾਇਤੀ ਕਪੜੇ ਨਹੀਂ ਪਾਉਣ ਦਿਤੇ ਜਾਂਦੇ ਸਨ ਇਸ ਕਰਕੇ ਧੰਨ ਕੌਰ ਨੇ ਪੱਛਮੀ ਸਟਾਇਲ ਦੇ ਕਪੜੇ ਜਾਪਾਨ ਤੋਂ ਹੀ ਖਰੀਦ ਲਏ ਸਨ। ਵੈਨਕੂਵਰ ਉਤਰਨ ਤੋਂ ਪਹਿਲਾਂ ਹੀ ੳਨਾਂ ਨੇ ਨਵੇਂ ਸਟਾਈਲ ਦੇ ਕਪੜੇ ਪਾ ਲਏ ਸਨ। ਸ਼ੁਰੂ ਵਿਚ ਤਾਂ ਔਰਤਾਂ ਨੂੰ ਨਵੀਂ ਤਰਾਂ ਦੇ ਕਪੜੇ ਚੰਗੇ ਨਹੀਂ ਲਗਦੇ ਸਨ ਪਰ ਬਾਦ ਵਿਚ ਉਹ ਉਨਾਂ ਕਪੜਿਆਂ ਨੂੰ ਪਸੰਦ ਕਰਨ ਲਗ ਪਈਆਂ ਸਨ। ਰਵਾਇਤੀ ਕਪੜੇ ਬਾਦ ਵਿਚ ਉਹ ਸਿਰਫ ਗੁਰਦੁਆਰੇ ਜਾਣ ਲਗਿਆਂ ਪਾਂਦੀਆਂ ਸਨ। ਜਦੋਂ ਵੀ ਕੋਈ ਆਪਣੀ ਔਰਤ ਰਵਾਇਤੀ ਕਪੜਿਆਂ ਵਿਚ ਬਾਹਰ ਜਾਂਦੀ ਸੀ ਤਾਂ ਇਥੋਂ ਦੇ ਰਹਿਣ ਵਾਲੇ ਲੋਕ ਸੋਚਦੇ ਸਨ ਕਿ ਇਹ ਔਰਤਾਂ ਆਪਣੇ ਸੌਣ ਵਾਲੇ ਕਪੜਿਆਂ ਵਿਚ ਹੀ ਬਾਹਰ ਆ ਜਾਂਦੀਆਂ ਹਨ। ਪਰ ਬਾਦ ਵਿਚ ਜਾ ਕੇ ਉਨਾਂ ਨੂੰ ਪਤਾ ਲਗਾ ਕਿ ਇਹ ਤਾਂ ਇੰਡੀਅਨ ਔਰਤਾਂ ਦੀ ਡ੍ਰੈਸ ਹੈ। 1930 ਵਿਚ ਕੈਨੇਡਾ ਵਿਚ ਆਰਥਿਕ ਹਾਲਤ ਬਹੁਤ ਖਰਾਬ ਸੀ । ਲੋਕਾਂ ਦੀ ਤਨਖਾਹ 10 ਸੈਂਟ ਫੀ ਘੰਟਾ ਹੁੰਦੀ ਸੀ। ਧੰਨ ਕੌਰ ਦੇ ਪਤੀ ਦਾ ਆਪਣਾ ਟੱਰਕਾਂ ਦਾ ਕਾਰੋਬਾਰ ਸੀ ਪਰ ਉਨਾਂ ਦੇ ਕਾਰੋਬਾਰ ਉਤੇ ਵੀ ਆਰਥਿਕ ਤੰਗੀ ਦਾ ਬਹੁਤ ਅਸਰ ਪਿਆ ਸੀ। ਕਈ ਪਰਿਵਾਰ ਤਾਂ ਵਾਪਿਸ ਇੰਡੀਆ ਚਲੇ ਗਏ ਪਰ ਇਥੇ ਰਹਿੰਦਿਆਂ ਵਿਚੋਂ ਕਿਸੇ ਨੇ ਵੀ ਸਰਕਾਰ ਤੋਂ ਵੈਲਫੇਅਰ ਨਹੀਂ ਲਿਆ। ਵੈਲਫੇਅਰ ਲੈਣਾ ਆਪਣਾ ਭਾਈਚਾਰਾ ਚੰਗਾ ਨਹੀਂ ਸਮਝਦਾ ਸੀ। ਭਾਈਚਾਰੇ ਨੇ ਆਪਸ ਵਿਚ ਇਕ ਦੂਜੇ ਦੀ ਮਦਦ ਕੀਤੀ। ਵਡੀ ਜੰਗ ਦੇ ਦੌਰਾਨ ਖਾਣ ਲਈ ਟਿਕਟਾਂ ਦਿਤੀਆਂ ਗਈਆਂ। ਇਥੋਂ ਦੇ ਹਰ ਇਕ ਦੇਸ਼ ਦੇ ਭਾਈਚਾਰੇ ਦੇ ਲੋਕ ਉਨਾਂ ਟਿਕਟਾਂ ਉਤੇ ਆਪਣੀ ਪਸੰਦ ਦਾ ਖਾਣਾ ਲੈ ਲੈਂਦੇ ਸਨ। ਜੰਗ ਤੋਂ ਬਾਦ ਲੋਕਾਂ ਨੂੰ ਵੋਟ ਪਾਣ ਦੇ ਆਪਣੇ ਹੱਕ ਮਿਲੇ, ਯੁਨੀਅਨ ਬਣ ਗਈ ਅਤੇ ਲੋਕਾਂ ਦੀ ਤਨਖਾਹ ਵੀ ਵਧ ਗਈ। ਸ਼ੁਰੂ ਵਿਚ ਲੋਕ ਯੁਨੀਅਨ ਵਿਚ ਸ਼ਾਮਿਲ ਹੋਣ ਤੋਂ ਡਰਦੇ ਸਨ ਕਿਉਂਕਿ ਅਜਿਹੇ ਵਰਕਰਾਂ ਨੂੰ ਕੰਮ ਤੋਂ ਕਢ ਦਿਤਾ ਜਾਂਦਾ ਸੀ ਪਰ ਜਦੋਂ ਯੁਨੀਅਨ ਮਜ਼ਬੂਤ ਹੋ ਗਈ ਤਾਂ ਹਰ ਇਕ ਵਰਕਰ ਯੁਨੀਅਨ ਵਿਚ ਸ਼ਾਮਿਲ ਹੋ ਗਿਆ। ਲੋਕਾਂ ਨੂੰ ਬਰਾਬਰ ਦੀ ਤਨਖਾਹ ਮਿਲਣ ਦਾ ਫਾਇਦਾ ਹੋ ਗਿਆ। ਜਦੋਂ ਜਾਪਾਨੀ ਉਜਾੜ ਦਿਤੇ ਗਏ, ਉਸ ਤੋਂ ਬਾਦ ਇੰਡੀਅਨ ਭਾਈਚਾਰੇ ਨੇ ਘਰ ਖਰੀਦਣੇ ਸ਼ੁਰੂ ਕੀਤੇ। ਉਸ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਘਰ ਖਰੀਦਣ ਦੀ ਆਗਿਆ ਨਹੀਂ ਹੁੰਦੀ ਸੀ। ਕਈ ਸਾਲਾਂ ਤਕ ਲੋਕ ਕਿਰਾਇਆਂ ਉਤੇ ਰਹਿੰਦੇ ਰਹੇ। ਇਕ ਮਹੀਨੇ ਦਾ ਕਿਰਾਇਆ 8-10 ਡਾਲਰ ਹੁੰਦਾ ਸੀ। ਧੰਨ ਕੌਰ ਹੁਰਾਂ ਨੇ ਵੈਨਕੂਵਰ ਵਿਚ ਦੂਜੇ ਐਵਨਿਊ ਉਤੇ ਚਾਰ ਹਜ਼ਾਰ ਡਾਲਰ ਦਾ ਨਵਾਂ ਘਰ ਖਰੀਦਿਆ। ਬਹੁਤ ਘਟ ਲੋਕਾਂ ਕੋਲ ਕਾਰਾਂ ਹੁੰਦੀਆਂ ਸਨ। ਆਪਣੇ ਕੁਝ ਲੋਕਾਂ ਦੀਆਂ ਲਕੜੀ ਦੀਆਂ ਮਿੱਲਾਂ ਹੁੰਦੀਆਂ ਸਨ ਜਿਵੇਂ ਕਪੂਰ ਸਾੱਅ ਮਿੱਲ, ਮਿਓ ਸਾੱਅ ਮਿੱਲ ਅਤੇ ਜੌਹਲ ਪਰਿਵਾਰ ਦੀ ਵੀ ਆਪਣੀ ਮਿੱਲ ਹੁੰਦੀ ਸੀ। ਜ਼ਿਆਦਾਤਰ ਲੋਕ ਮਿੱਲਾਂ ਵਿਚ ਕੰਮ ਕਰਦੇ ਸਨ ਅਤੇ ਕੁੱਕ ਹਾਉਸ ਵਿਚ ਰਿਹਾ ਕਰਦੇ ਸਨ। ਕੁੱਕ ਦੀ ਤਨਖਾਹ ਲਈ ਕੁੱਕ ਹਾਉਸ ਵਿਚ ਰਹਿਣ ਵਾਲੇ ਹਰ ਇਕ ਬੰਦੇ ਤੋਂ ਮਹੀਨੇ ਦੇ ਦੋ ਡਾਲਰ ਲਏ ਜਾਂਦੇ ਸਨ। ਕੁੱਕ ਹਾਉਸ ਵਿਚ ਆਪਣੀਆਂ ਕੁਝ ਔਰਤਾਂ ਵੀ ਵਰਕਰਾਂ ਲਈ ਖਾਣਾ ਬਣਾਂਦੀਆਂ ਸਨ । ਔਰਤਾਂ ਬਾਹਰ ਕੰਮ ਨਹੀਂ ਕਰਦੀਆਂ ਸਨ ਇਸ ਕਰਕੇ ਉਹ ਆਪਣਾ ਸਮਾਂ ਇਕ ਦੂਜੀ ਨਾਲ ਗੱਲਾਂ ਬਾਤਾਂ ਕਰਕੇ, ਰੋਟੀ ਪਾਣੀ ਬਣਾ ਕੇ ਅਤੇ ਜਾਂ ਬਾਹਰ ਜਾ ਕੇ ਘੁੰਮ ਫਿਰ ਕੇ ਬਿਤਾ ਲੈਂਦੀਆਂ ਸਨ। ਧੰਨ ਕੌਰ ਨੇ 15 ਤੋਂ ਵੀ ਵਧ ਸਾਲ ਤਕ ਲਕੜਾਂ ਦੀ ਅੱਗ ਉਤੇ ਰੋਟੀ ਬਣਾਈ ਹੈ । 1943 ਵਿਚ ਉਸਨੇ ਹੀਟਰ ਉਤੇ ਪਹਿਲੀ ਵਾਰ ਖਾਣਾ ਬਣਾਇਆ। ਆਪਣੇ ਭਾਈਚਾਰੇ ਦਾ ਇਕ ਵਿਅਕਤੀ ਸਾਫ ਸਫਾਈ ਲਈ ਘਰਾਂ ਦੀ ਚੈਕਿੰਗ ਕਰਦਾ ਹੁੰਦਾ ਸੀ। ਧੰਨ ਕੌਰ ਨੇ ਬਹੁਤ ਛੇਤੀ ਕਾਰ ਚਲਾਉਣੀ ਸਿਖ ਲਈ ਸੀ ਅਤੇ ਆਪਣੀਆਂ ਸਹੇਲੀਆਂ ਨੂੰ ਕਾਰ ਵਿਚ ਬਿਠਾ ਕੇ ਬੀਚ ਉਤੇ ਚਲੀ ਜਾਂਦੀਆਂ ਸਨ। ਉਹ ਅਨਪੜ ਸੀ ਪਰ ਗੋਰੇ ਲੜਕਿਆਂ ਕੋਲੋਂ 6 ਮਹੀਨਿਆਂ ਵਿਚ ਅੰਗ੍ਰੇਜ਼ੀ ਸਿਖ ਲਈ। ਘਰਾਂ ਵਿਚ ਰੇਡੀਓ 1939 ਵਿਚ ਆਏ ਸਨ। ਬਹੁਤ ਘਟ ਲੋਕਾਂ ਕੋਲ ਰੇਡੀਓ ਹੁੰਦੇ ਸਨ ਪਰ ਰੇਡੀਓ ਉਤੇ ਪ੍ਰੋਗਰਾਮ ਅੰਗ੍ਰੇਜ਼ੀ ਵਿਚ ਆਉਂਦੇ ਸਨ। ਓਲੰਪਿਕ ਖੇਡਾਂ ਦੇ ਦੌਰਾਨ ਘਰਾਂ ਵਿਚ ਟੈਲੀਵੀਜ਼ਨ ਆਏ ਸਨ। 1969 ਤੋਂ ਬਾਦ ਇੰਡੀਅਨ ਔਰਤਾਂ ਨੇ ਘਰੋਂ ਬਾਹਰ ਕੰਮ ਕਰਨਾ ਸ਼ੁਰੂ ਕੀਤਾ। ਧੰਨ ਕੌਰ ਨੇ ਵੀ ਕੈਨੇਡਾ ਵਿਚ ਇਕ ਸਾਲ ਕੰਮ ਕੀਤਾ ਸੀ। ਧੰਨ ਕੌਰ ਦੇ ਸਾਰੇ ਬੱਚੇ ਕੈਨੇਡਾ ਵਿਚ ਪੈਦਾ ਹੋਏ ਹਨ। ਇੰਡੀਅਨ ਭਾਈਚਾਰੇ ਵਿਚ ਪਹਿਲਾ ਵਿਆਹ ਕੈਮਲੂਪਸ ਵਿਚ ਹੋਇਆ ਸੀ ਅਤੇ ਵੈਨਕੂਵਰ ਵਿਚ ਧੰਨ ਕੌਰ ਦੀ ਲੜਕੀ ਦਾ ਭਾਈਚਾਰੇ ਵਿਚ ਪਹਿਲਾ ਵਿਆਹ ਹੋਇਆ ਸੀ। ਪਹਿਲਾਂ ਵਿਆਹ ਘਰਾਂ ਵਿਚ ਕੀਤੇ ਜਾਂਦੇ ਸਨ। ਬਾਦ ਵਿਚ ਗੁਰਦੁਆਰੇ ਦੀ ਕਮੇਟੀ ਦੇ ਜੋਰ ਪਾਏ ਜਾਣ ਉਤੇ ਗੁਰਦੁਆਰਿਆ ਵਿਚ ਵਿਆਹ ਹੋਣ ਲਗ ਪਏ ਪਰ ਵਿਆਹ ਦੀ ਰੋਟੀ ਘਰਾਂ ਵਿਚ ਹੀ ਕੀਤੀ ਜਾਂਦੀ ਸੀ। ਭਾਈਚਾਰੇ ਦੇ ਬਹੁਤ ਸਾਰੇ ਲੋਕ ਕੈਨੇਡਾ ਵਿਚ ਕੋਟਾ ਖੁੱਲਣ ੳਪਰੰਤ ਆਏ। ਬਾਦ ਵਿਚ ਕੋਟਾ ਬੰਦ ਕਰ ਦਿਤਾ ਗਿਆ ਸੀ। ਜਦੋਂ ਫਿਰ ਵਿਜ਼ੀਟਰ ਲੋਕਾਂ ਨੂੰ ਆਣ ਦੀ ਇਜਾਜ਼ਤ ਮਿਲੀ ਤਾਂ ਉਸ ਵੇਲੇ ਬਹੁਤ ਸਾਰੇ ਲੋਕ ਕੈਨੇਡਾ ਆਏ ਸਨ। 1969 ਵਿਚ ਧੰਨ ਕੌਰ ਆਪਣੇ ਲੜਕੇ ਦਾ ਵਿਆਹ ਕਰਨ ਲਈ ਭਾਰਤ ਗਈ ਸੀ ਅਤੇ ਉਥੇ ਉਦੋਂ ਛੇ ਸਾਲ ਤਕ ਰਹੀ। ਉਸ ਵੇਲੇ ਵੀਜ਼ੇ ਦੀ ਲੋੜ ਨਹੀਂ ਹੁੰਦੀ ਸੀ। ਪਿੰਡ ਵਿਚ ਉਨਾਂ ਦੀ ਜ਼ਮੀਨ ਹੈ। ਹਰ ਇਕ ਵਿਅਕਤੀ ਦਾ ਸ਼ੁਰੂ ਵਿਚ ਵਿਚਾਰ ਸੀ ਕਿ ਪੈਸਾ ਕਮਾ ਕੇ ਵਾਪਿਸ ਭਾਰਤ ਚਲੇ ਜਾਵਾਂਗੇ। ਉਨਾਂ ਨੇ ਕੈਨੇਡਾ ਵਿਚ ਕਮਾਏ ਪੈਸੇ ਨਾਲ ਪੰਜਾਬ ਵਿਚ ਜ਼ਮੀਨ ਖਰੀਦੀ ਅਤੇ ਕੈਨੇਡਾ ਵਿਚ ਸੈਟਲ ਹੋਣ ਦਾ ਕਦੀ ਨਹੀਂ ਸੋਚਿਆ ਸੀ। ਭਾਰਤੀ ਭਾਈਚਾਰੇ ਦਾ ਇਕ ਸਟੋਰ ਵੈਨਕੂਵਰ ਵਿਚ ਦੂਜੇ ਐਵਨਿਊ ੳਤੇ ਹੁੰਦਾ ਸੀ ਜਿਹੜਾ ਸਟੋਰ ਦੇ ਮਾਲਿਕ ਦੀ ਮੌਤ ਤੋਂ ਬਾਦ ਬੰਦ ਹੋ ਗਿਆ ਸੀ। 1947 ਵਿਚ ਹਿੰਦੁਸਤਾਨ ਦੀ ਵੰਡ ਸਮੇਂ ਕੈਨੇਡਾ ਵਿਚ ਭਾਈਚਾਰੇ ਦੇ ਲੋਕ ਅਮਨ-ਸ਼ਾਂਤੀ ਨਾਲ ਰਹਿ ਰਹੇ ਸਨ। ਸਿੱਖਾਂ ਤੋਂ ਅਲਾਵਾ ਮੁਸਲਮਾਨ ਅਤੇ ਹਿੰਦੂ ਗੁਰਦੁਆਰਿਆਂ ਵਿਚ ਜਾਂਦੇ ਹੁੰਦੇ ਸਨ। ਕੈਨੇਡਾ ਵਿਚ ਰਹਿੰਦੇ ਲੋਕਾਂ ਵਿਚ ਮਲਵਈ, ਦੁਆਬੀਆ ਜਾਂ ਮਝੇਲ ਵਰਗੇ ਇਲਾਕਾਈ ਭੇਦ-ਭਾਵ ਨਹੀਂ ਸਨ। ਉਸ ਵੇਲੇ ਗੁਰਦੁਆਰੇ ਵੈਨਕੂਵਰ, ਮਿੱਲ ਸਾਈਡ, ਨਿਉ ਵੈਸਟਮਿਨਸਟਰ ਵਿਚ ਹੁੰਦੇ ਸਨ। ਮਿੱਲ ਸਾਈਡ ਵਾਲਾ ਗੁਰਦੁਆਰਾ ਇਕ ਗੋਰੇ ਨੇ ਬਣਾਇਆ ਸੀ। ਇਕ ਵਾਰ ਉਹ ਗੁਰਦੁਆਰਾ ਸੜ ਗਿਆ ਸੀ ਤਾਂ ਗੋਰੇ ਨੇ ਫਿਰ ਉਹ ਗੁਰਦੁਆਰਾ ਬਣਾਇਆ ਸੀ। ਮਿੱਲ ਸਾਈਡ ਵਾਲੀ ਮਿੱਲ ਟੁੱਟ ਜਾਣ ਤੋਂ ਬਾਦ ਉਹ ਗੁਰਦੁਆਰਾ ਉਥੋਂ ਹਟਾਣਾ ਪਿਆ ਸੀ। 1924 ਵਿਚ ਵੈਨਕੂਵਰ ਗੁਰਦੁਆਰੇ ਤੋਂ ਇਕ ਜੱਥਾ ਜੈਤੋ ਦੇ ਜੱਥੇ ਵਿਚ ਸ਼ਾਮਿਲ ਹੋਣ ਲਈ ਗਿਆ ਸੀ। ਇਥੋਂ ਦੇ ਗੁਰਦੁਆਰਿਆਂ ਵਿਚ ਹਰ ਐਤਵਾਰ ਕੀਰਤਨ ਹੋਇਆ ਕਰਦਾ ਸੀ, ਦੀਵਾਨ ਲਗਦਾ ਸੀ ਅਤੇ ਹਰ ਕੋਈ ਗੁਰਦੁਆਰੇ ਜਰੂਰ ਜਾਂਦਾ ਸੀ । ਸ਼ੁਰੂ ਸ਼ੁਰੂ ਵਿਚ ਗੁਰਦੁਆਰੇ ਵਿਚ ਲੰਗਰ ਆਦਮੀ ਬਣਾਉਂਦੇ ਸਨ ਕਿਉਂਕਿ ਭਾਈਚਾਰੇ ਦੀ ਕੋਈ ਵੀ ਔਰਤ ਕੈਨੇਡਾ ਵਿਚ ਨਹੀਂ ਹੁੰਦੀ ਸੀ। ਬਾਦ ਵਿਚ ਔਰਤਾਂ ਨੇ ਲੰਗਰ ਤਿਆਰ ਕਰਨ ਦਾ ਕੰਮ ਸੰਭਾਲ ਲਿਆ। ਲੋਕ ਪੰਜਾਬ ਵਿਚ ਦੁਆਬਾ ਸੁਧਾਰ, ਮਾਲਵਾ ਸੁਧਾਰ ਪ੍ਰੋਗਰਾਮ ਲਈ ਪੈਸੇ ਭੇਜਿਆ ਕਰਦੇ ਸਨ। ਬਹੁਤ ਸਾਰੇ ਲੋਕਾਂ ਨੇ ਆਪਣੇ ਭਤੀਜੇ, ਭਾਣਜੇ, ਹੋਰ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਬੱਚੇ ਕਾਗਜ਼ਾਂ ਵਿਚ ਆਪਨੂੰ ਉਨਾਂ ਦੇ ਪਿਓ ਦਸ ਕੇ ਮੰਗਾਏ ਸਨ ਪਰ ਕੈਨੇਡਾ ਸਰਕਾਰ ਨੇ ਉਨਾਂ ਨੂੰ ਗੈਰ ਕਾਨੂੰਨੀ ਦਸਦਿਆਂ ਵਾਪਿਸ ਭੇਜਣ ਦੇ ਹੁਕਮ ਦੇ ਦਿਤੇ ਸਨ। ਭਾਈਚਾਰੇ ਦੇ ਲੋਕਾਂ ਨੇ ਉਨਾਂ ਲੋਕਾਂ ਦੀ ਮਦਦ ਵਾਸਤੇ ਪੈਸੇ ਦਿਤੇ। ਪਾਂਡੀਆ ਨੇ ਉਨਾਂ ਦਾ ਕੇਸ ਲੜਿਆ ਅਤੇ ਨਤੀਜੇ ਵਜੋਂ ਕੋਈ 300 ਲੋਕਾਂ ਨੂੰ ਕੈਨੇਡਾ ਰਹਿਣ ਦੀ ਆਗਿਆ ਮਿਲ ਗਈ ਸੀ। ਧੰਨ ਕੌਰ ਦੇ ਬੱਚਿਆਂ ਨੂੰ ਸਕੂਲ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ, ਸਕੂਲ ਵਿਚ ਟੀਚਰਾਂ ਬਹੁਤ ਚੰਗੀਆਂ ਸਨ। ਅਜ ਉਸਦੇ ਪੋਤੇ ਪੋਤੀਆਂ ਵੀ ਪੰਜਾਬੀ ਬੋਲਦੇ ਹਨ ।
Permanent Link