Tara Singh Kot

Hari Sharma, Tara Singh Kot, 1984.

View this document at Alouette Canada: Tara Singh Kot

Document Record
Creator Hari Sharma
Title Tara Singh Kot
Published Hari Sharma, Tara Singh Kot, 1984.
Identifier nlc-bnc.bvas.nlc-bnc.bvas.icohc.4
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
Media Audio
Contributor Alouette Canada
Description Tara Singh Kot came to Victoria in 1930 at the age of 16. His father came in 1906. They had land in Punjab. He had completed 8th grade and had little knowledge of English. He came with his father and many people joined them in Hong Kong, including some women. They stayed two week in Hong Kong in the Gurdwara [temple] while waiting to come to Canada. People lived in mills in cookhouses [group living arrangements]. There were some cookhouses outside of the mills too. Sometimes people living in cookhouses brought in prostitutes. The mills were all over Vancouver Island. His father sold fuel wood from a horse cart. Kot started doing work for 25¢ an hour and was not sent to school. They bought a truck in 1933. By working day and night they were able to earn enough money to purchase more trucks and sell more fuel wood. The Indian community was very hard working and made their place in Canada but nobody planned to settle permanently in Canada. In his time, people in Canada treated them well, but his elders faced many difficulties. Very few Indian people lived in Victoria. Around 1918 permission was given to bring wives and unmarried children under the age of 18. In 1930 with the beginning of the Depression the mills shut down. Many people were unemployed. Wages were reduced to 5-10¢. Many people went back to India. People helped each other. The union was formed by Anderson after World War I. Indian people liked the union. In all the mills workers joined the union. Indian people got right to vote in 1947. The welfare association was set up in 1947. The Babbar movement [a pro-independence group] emerged in America and Canada for the struggle of India. People sent money to help the freedom fighters in India. Gurdwara Khalsa Diwan Society was the centre point. There were Gurdwaras in Fraser Mills, Victoria, Vancouver, and Abottsford but all the Gurdwaras were under 2nd Avenue Gurdwara. The 2nd Avenue Gurdwara was contructed in 1909 by the elders; it was later sold for $96,000. People wanted to make a new Gurdwara on Marine Drive as people had moved away from 2nd Avenue. He was involved in the Gurdwara committee for 5 years starting in 1952. That's when friction started to occur between Sikh and Sehjdhari [less strict Sikhs who cut their hair or beards]. Punjabi was taught in the Gurdwaras to keep it alive in Canada. Since 1968 the Indian community has increased a lot. In America many Indian people married Mexicans. The government did not give work to educated Indian people. Educated Indian people had to do heavy labour. Licenses were not given for businesses. He worked in the trucking business and had many setbacks. But kept on working towards it and eventually, with the help of friends, he was able to establish his business. Women used to wear long skirts and did not work outside of the home. He played soccer with white people and won a cup.
ਤਾਰਾ ਸਿੰਘ ਕੋਟ 16 ਸਾਲ ਦੀ ਉਮਰ ਵਿਚ 1930 ਵਿਚ ਕੇਨਡਾ ਵਿਚ ਵਿਕੋਟਰੀਆ ਵਿਚ ਆਏ ਸਨ। ਪੰਜਾਬ ਵਿਚ ਉਨਾਂ ਦੀ ਆਪਣੀ ਜ਼ਮੀਨ ਹੁੰਦੀ ਸੀ। ਉਹ ਅੱਠ ਜਮਾਤਾਂ ਪਾਸ ਸਨ ਅਤੇ ਅੰਗ੍ਰੇਜ਼ੀ ਦਾ ਥੋੜਾ ਬਹੁਤ ਗਿਆਨ ਸੀ। ਪਿਤਾ ਦੇ ਨਾਲ ਉਹ ਕੈਨੇਡਾ ਆਏ ਸਨ ਅਤੇ ਹਾਂਗ ਕਾਂਗ ਤੋਂ ਹੋਰ ਕਈ ਲੋਕ ਉਨਾਂ ਦੇ ਨਾਲ ਆਏ ਸੀ। ਉਸ ਗਰੁਪ ਵਿਚ ਔਰਤਾਂ ਵੀ ਆਈਆਂ ਸਨ। ਹਾਂਗ ਕਾਂਗ ਵਿਚ ਦੋ ਹਫਤੇ ਉਹ ਗੁਰਦੁਆਰੇ ਵਿਚ ਰੁਕੇ ਸਨ। ਲੋਕ ਮਿੱਲਾਂ ਵਿਚ ਕੁੱਕ ਹਾਉਸ ਵਿਚ ਰਿਹਾ ਕਰਦੇ ਸਨ। ਕੁਝ ਲੋਕ ਗਰੁਪ ਬਣਾ ਕੇ ਮਿੱਲਾਂ ਤੋਂ ਬਾਹਰ ਵੀ ਘਰ ਕਿਰਾਏ ਉਤੇ ਲੈ ਕੇ ਇਕ ਕੁੱਕ ਰਖ ਲੈਂਦੇ ਸਨ। ਕੁੱਕ ਹਾਉਸ ਵਿਚ ਕੁਝ ਲੋਕ ਵੇਸਵਾਵਾਂ ਵੀ ਲੈ ਆਂਦੇ ਸਨ। ਮਿੱਲਾਂ ਵੈਨਕੂਵਰ ਅਤੇ ਵਿਕਟੋਰੀਆ ਵਿਚ ਹੁੰਦੀਆਂ ਸਨ। ਉਨਾਂ ਦੇ ਪਿਤਾ ਘੋੜਾ ਗੱਡੀ ਉਤੇ ਬਾਲਣ ਵਾਲੀਆਂ ਲੱਕੜਾਂ ਵੇਚਦੇ ਹੁੰਦੇ ਸਨ। ਤਾਰਾ ਸਿੰਘ ਨੇ 25 ਸੈਂਟ ਫੀ ਘੰਟੇ ਉਤੇ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ ਅਤੇ ਕਦੀ ਵੀ ਸਕੂਲ ਨਹੀਂ ਗਏ ਸਨ। 1933 ਵਿਚ ਉਨਾਂ ਨੇ ਟਰੱਕ ਖਰੀਦ ਲਿਆ ਸੀ। ਦਿਨ ਰਾਤ ਲਗਾਤਾਰ ਮਿਹਨਤ ਕਰਕੇ ਉਨਾਂ ਨੇ ਪੈਸਾ ਕਮਾਇਆ ਸੀ। ਫਿਰ ਉਨਾਂ ਨੇ ਹੋਰ ਟਰੱਕ ਖਰੀਦ ਲਏ ਅਤੇ ਬਾਲਣ ਵਾਲੀਆਂ ਲੱਕੜਾਂ ਵੇਚਣ ਦਾ ਕੰਮ ਕਰ ਲਿਆ। ਇੰਡੀਅਨ ਭਾਈਚਾਰਾ ਬਹੁਤ ਮਿਹਨਤੀ ਹੁੰਦਾ ਸੀ ਅਤੇ ਇਂਜ ਉਨਾਂ ਨੇ ਕੈਨੇਡਾ ਵਿਚ ਆਪਣੀ ਥਾਂ ਬਣਾਈ ਸੀ ਪਰ ਕਿਸੀ ਨੇ ਵੀ ਕੈਨੇਡਾ ਵਿਚ ਸੈਟਲ ਹੋਣ ਬਾਰੇ ਨਹੀਂ ਸੋਚਿਆ ਸੀ। ਕੈਨੇਡਾ ਵਿਚ ਸਾਰੇ ਲੋਕ ਉਨਾਂ ਨਾਲ ਚੰਗਾ ਵਿਹਾਰ ਕਰਦੇ ਸਨ। ਪਰ ਉਨਾਂ ਦੇ ਬਜ਼ੁਰਗਾਂ ਨੇ ਪਹਿਲਾਂ ਇਥੇ ਬਹੁਤ ਮੁਸ਼ਕਿਲਾਂ ਝੱਲੀਆਂ ਸਨ। ਬਹੁਤ ਘਟ ਲੋਕ ਵਿਕਟੋਰੀਆ ਵਿਚ ਹੁੰਦੇ ਸਨ। ਸੰਨ 1918 ਦੇ ਆਸ ਪਾਸ ਵਹੁਟੀਆਂ ਅਤੇ ਅਣਵਿਆਹੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਕੈਨੇਡਾ ਲਿਆਣ ਦੀ ਆਗਿਆ ਦਿਤੀ ਗਈ ਸੀ। 1930 ਵਿਚ ਆਰਥਿਕ ਮੰਦੀ ਦੇ ਸਮੇਂ ਮਿੱਲਾਂ ਵਿਚ ਕੰਮ ਬੰਦ ਹੋ ਗਿਆ ਸੀ। ਲੋਕ ਬੇਰੁਜ਼ਗਾਰ ਹੋ ਗਏ ਸਨ। ਕੰਮ ਲਈ ਤਨਖਾਹ ਘਟਾ ਕੇ 5-10 ਸੈਂਟ ਫੀ ਘੰਟਾ ਕਰ ਦਿਤੀ ਗਈ ਸੀ। ਬਹੁਤ ਸਾਰੇ ਲੋਕ ਵਾਪਿਸ ਇੰਡੀਆ ਚਲੇ ਗਏ ਸਨ। ਇਥੇ ਲੋਕਾਂ ਨੇ ਆਪਸ ਵਿਚ ਇਕ ਦੂਜੇ ਦੀ ਮਦਦ ਕੀਤੀ ਸੀ। ਪਹਿਲੀ ਸੰਸਾਰਕ ਜੰਗ ਤੋਂ ਬਾਦ ਐਂਡਰਸਨ ਨੇ ਯੁਨੀਅਨ ਬਣਾਈ ਸੀ। ਇੰਡੀਅਨ ਲੋਕਾਂ ਨੇ ਯੁਨੀਅਨ ਨੂੰ ਪਸੰਦ ਕੀਤਾ ਸੀ। ਸਾਰੀਆਂ ਮਿੱਲਾਂ ਵਿਚ ਵਰਕਰ ਯੁਨੀਅਨ ਦੇ ਮੈਂਬਰ ਬਣਾਏ ਗਏ ਸਨ। 1947 ਵਿਚ ਲੋਕਾਂ ਨੂੰ ਕੈਨੇਡਾ ਵਿਚ ਵੋਟ ਪਾਣ ਦੇ ਹੱਕ ਮਿਲੇ ਸਨ। ਵੈਲਫੇਅਰ ਐਸੋਸੀਏਸ਼ਨ 1947 ਤੋਂ ਬਾਦ ਬਣੀ ਸੀ। ਬੱਬਰ ਲਹਿਰ ਭਾਰਤ ਦੀ ਅਜ਼ਾਦੀ ਦੀ ਜੱਦੋ ਜਹਿਦ ਲਈ ਅਮਰੀਕਾ ਅਤੇ ਕੇਨੇਡਾ ਤੋਂ ਉਭਰੀ ਸੀ। ਲੋਕ ਭਾਰਤ ਵਿਚ ਅਜ਼ਾਦੀ ਦੇ ਘੁਲਾਟੀਆਂ ਲਈ ਪੈਸਾ ਭੇਜਿਆ ਕਰਦੇ ਸਨ। ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਸਿਆਸੀ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ। ਉਸ ਵੇਲੇ ਗੁਰਦੁਆਰੇ ਫਰੇਜ਼ਰ ਮਿੱਲ, ਵਿਕਟੋਰੀਆ, ਵੈਨਕੂਵਰ, ਐਬਟਸਫੋਰਡ ਵਿਚ ਹੁੰਦੇ ਸਨ ਪਰ ਸਾਰੇ ਗੁਰਦੁਆਰੇ ਦੂਜੇ ਐਵਨਿਉ ਵਾਲੇ ਗੁਰਦੁਆਰੇ ਦੀ ਸਰਪ੍ਰਸਤੀ ਹੇਠ ਹੁੰਦੇ ਸਨ। 1909 ਵਿਚ ਬਜ਼ੁਰਗਾਂ ਵਲੋਂ ਬਣਾਇਆ ਗਿਆ ਇਹ ਇਤਿਹਾਸਕ ਗੁਰਦੁਆਰਾ ਬਾਦ ਵਿਚ 96000 ਡਾਲਰ ਵਿਚ ਵੇਚ ਦਿਤਾ ਗਿਆ ਸੀ। ਲੋਕ ਇਸਦੀ ਥਾਂ ਉਤੇ ਮੈਰੀਨ ਡਰਾਈਵ ਵਿਚ ਗੁਰਦੁਆਰਾ ਬਣਾਉਨਾਂ ਚਾਹੁੰਦੇ ਸਨ ਕਿਉਂਕਿ ਉਥੇ ਸੰਗਤ ਘਟ ਸੀ। ਤਾਰਾ ਸਿੰਘ 1952 ਤੋਂ 5 ਸਾਲ ਤਕ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਸਨ। 1952 ਤੋਂ ਗੁਰਦੁਆਰੇ ਵਿਚ ਸਿੱਖਾਂ ਅਤੇ ਸਹਿਜਧਾਰੀ ਲੋਕਾਂ ਵਿਚ ਮਨ-ਮੁਟਾਅ ਰਿਹਾ ਹੈ। ਗੁਰਦੁਆਰੇ ਵਿਚ ਪੰਜਾਬੀ ਸਿਖਾਈ ਜਾਂਦੀ ਸੀ ਤਾਂਜਿ ਇਸ ਨੂੰ ਕੈਨੇਡਾ ਵਿਚ ਕਾਇਮ ਰਖਿਆ ਜਾ ਸਕੇ। ਲੋਕ ਆਪਸ ਵਿਚ ਬਹੁਤ ਮਿਲਣ ਸਾਰ ਹੁੰਦੇ ਸਨ। 1968 ਤੋਂ ਭਾਰਤੀ ਭਾਈਚਾਰੇ ਵਿਚ ਇਥੇ ਕਾਫੀ ਵਾਧਾ ਹੋਇਆ ਹੈ। ਅਮਰੀਕਾ ਵਿਚ ਕਈ ਭਾਰਤੀ ਲੋਕਾਂ ਨੇ ਪੱਕੇ ਤੌਰ ਉੱਤੇ ਰਹਿਣ ਲਈ ਮੈਕਸੀਕਨ ਔਰਤਾਂ ਨਾਲ ਵਿਆਹ ਕਰਾਏ ਸਨ। ਸਰਕਾਰ ਪੜੇ-ਲਿਖੇ ਇੰਡੀਅਨ ਲੋਕਾਂ ਨੂੰ ਨੌਕਰਿਆਂ ਨਹੀਂ ਦਿੰਦੀ ਸੀ। ਪੜੇ-ਲਿਖੇ ਭਾਰਤੀ ਲੋਕਾਂ ਨੂੰ ਮਜਦੂਰਾਂ ਦਾ ਕੰਮ ਕਰਨਾ ਪੈਂਦਾ ਸੀ। ਕੰਮ ਸਥਾਪਿਤ ਕਰਨ ਲਈ ਲਾਇਸੈਂਸ ਨਹੀਂ ਦਿਤੇ ਜਾਂਦੇ ਸਨ। ਤਾਰਾ ਸਿੰਘ ਨੇ ਟਰੱਕਾਂ ਦਾ ਕਾਰੋਬਾਰ ਕੀਤਾ ਸੀ। ਕਾਰੋਬਾਰ ਵਿਚ ਉਨਾਂ ਨੂੰ ਕਈ ਵਾਰ ਘਾਟੇ ਵੀ ਹੋਏ। ਪਰ ਉਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਅਖੀਰ ਵਿਚ ਦੋਸਤਾਂ ਦੀ ਮਦਦ ਨਾਲ ਉਹ ਆਪਣੇ ਕਾਰੋਬਾਰ ਕਾਇਮ ਕਰਨ ਵਿਚ ਸਫਲ ਹੋਏ ਸਨ। ਔਰਤਾਂ ਲੰਮੀਆਂ ਸਕਰਟਾਂ ਪਾਂਦੀਆਂ ਸਨ ਪਰ ਉਹ ਕੰਮ ਕਰਨ ਬਾਹਰ ਨਹੀਂ ਜਾਂਦੀਆਂ ਸਨ। ਤਾਰਾ ਸਿੰਘ ਗੋਰੇ ਲੋਕਾਂ ਨਾਲ ਫੁੱਟਬਾਲ ਖੇਡਦੇ ਹੁੰਦੇ ਸਨ ਅਤੇ ਉਨਾਂ ਨੇ ਫੁੱਟਬਾਲ ਵਿਚ ਕੱਪ ਵੀ ਜਿਤਿਆ ਸੀ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.4