Sardara Singh Gill

Hari Sharma, Sardara Singh Gill, 1984.

View this document at Alouette Canada: Sardara Singh Gill

Document Record
Creator Hari Sharma
Title Sardara Singh Gill
Published Hari Sharma, Sardara Singh Gill, 1984.
Identifier nlc-bnc.bvas.nlc-bnc.bvas.icohc.5
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
Media Audio
Contributor Alouette Canada
Description Sardara Singh Gill came to Canada in 1925 at the age of 18 years. He studied up to 7th grade in his village. His father and some others from his village came to Canada in 1906. At that time men immigrants were not allowed to bring their families. In 1921 Indian people fought to bring their wives and children unmarried children under 18. In 1906 all were uneducated but some who had lived in Shanghai or Hong Kong knew English. Slowly other people learned English. Most of the Indian people worked in saw mills and farms. At that time about 700 people were in Canada and many went back as they did not get work. About 40 Indian people came on his ship. Among them were those who were coming back after getting married. They got a one year permit to visit India. They came on a cargo ship and stayed on deck. He spent 44 rupees to travel from from Calcutta to Hong Kong, and prepared his own food on the ship. They had to stay for 8-10 days in Hong Kong in the Gurdwara [temple] and had food from there. In return they gave some donation to the Gurdwara; people coming from Canada donated more money. When they landed in Vancouver the immigration officials raised the question of his age. He was just under the maximum age to come as a child of an immigrant. After many explanations and counting out his age on fingers he convinced them and was allowed to land. Otherwise people were taken to the immigration office, and if they were not satisfied they were sent back. They lived in Fraser Mills in a bunk house. About 300 Indian people were working in that mill but chances of progress were not given to them. Indian people started a mill without a permit but was not allowed to run. Then they fought the case to run the mill. After one week he went to work. He worked for 25¢ an hour and changed jobs often as he got an increase of a few cents in other mills. Many small mills were operating. Timber was under the control of CPR. An Indian man purchased timber and collectively established a mill. Later on they established big mills by participation. After working 8-10 hours they would eat in a cookhouse or sometimes made their own food. Each member of the cookhouse paid one day's wages a month to the cook. In 1932 he formed an East Indian hockey team in Vancouver which won the cup consecutively for 5 years. Popular sports were high jump, long jump, and wrestling; they also played cards and sang. They rented a house near the 2nd Avenue Gurdwara in Vancouver. That Gurdwara was historic but was sold later. There were just 1-2 houses of Indian people there. Bela Singh created a problem for the community when he opened fire in the Gurdwara. He was a government agent so he was freed. But Surain Singh, a brave and strong person, deported him. Surain Singh was also the one who delivered food to the people in the Kamagata Maru ship. He represented Canada in the Ghadar party movement. During the Depression people worked for 5¢. Due to unemployment Indian people collectively reduced their expenditure by cooking for themselves; some went back to India. When he returned from India after two years he got job of foreman in a mill. Slowly everybody got work. Families purchased houses for $600 and made up their mind to stay in Canada. Some people had cars also. In 1938 he brought his wife to Canada. In the Gurdwaras only amritdhari persons [those initiated through a baptism ritual] were allowed to be members of the Gurdwara Committee. But other people objected on the grounds that they also contributed money so they should be given chance to become members of Gurdwra committee. That was the reason they built another Gurdwara on 11th Avenue. A church at that place was being sold, so they purchased it for $14,000. The divisions in community were the issue of Gurdwara and Indian regionalism—Malwa Sudhar, Doaba Sudhar, Majha Sudhar [local development programs] in Punjab. They sent money to the sudhar programs to build schools and hospitals, and for the welfare of the community. His children have been to school and not smoke or drink. He lives with his nephew separately from his children in Vancouver. Children of the Indian community mix with white people and even marry people from other ethnic groups.
ਸਰਦਾਰਾ ਸਿੰਘ ਗਿੱਲ 18 ਸਾਲ ਦੀ ਉਮਰ ਵਿਚ ੧੯੨੫ ਵਿਚ ਕੈਨੇਡਾ ਆਏ ਸਨ। ਉਹਨਾਂ ਨੇ ਸਤਵੀਂ ਜਮਾਤ ਤਕ ਪੜ੍ਹਾਈ ਆਪਣੇ ਪਿੰਡ ਵਿਚ ਕੀਤੀ ਸੀ। ਉਹਨਾਂ ਦੇ ਪਿਤਾ ਅਤੇ ਪਿੰਡ ਦੇ ਕੁਝ ਹੋਰ ਲੋਕ 1906 ਵਿਚ ਕੈਨੇਡਾ ਆਏ ਸਨ। ਉਸ ਵੇਲੇ ਪ੍ਰਵਾਸੀਆਂ ਨੂੰ ਆਪਣੇ ਪਰਿਵਾਰ ਲਿਆਣ ਦੀ ਆਗਿਆ ਨਹੀਂ ਹੁੰਦੀ ਸੀ। 1921 ਵਿਚ ਇੰਡੀਅਨ ਲੋਕਾਂ ਨੇ ਆਪਣੀਆਂ ਪਤਨੀਆਂ ਅਤੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਕੈਨੇਡਾ ਲਿਆਣ ਲਈ ਕੇਸ ਲੜਿਆ। 1906 ਵਿਚ ਆਏ ਸਾਰੇ ਇੰਡੀਅਨ ਪ੍ਰਵਾਸੀ ਅਣਪੜ੍ਹ ਸਨ ਪਰ ਕੁਝ ਕੁ ਜੋ ਸ਼ੰਘਾਈ ਅਤੇ ਹਾਂਗ ਕਾਂਗ ਵਿਚ ਰਹੇ ਚੁਕੇ ਸਨ ਉਨਾਂ ਨੂੰ ਅੰਗ੍ਰੇਜ਼ੀ ਆਉਂਦੀ ਸੀ। ਹੌਲੀ ਹੌਲੀ ਹੋਰਨਾਂ ਲੋਕਾਂ ਨੇ ਅੰਗ੍ਰੇਜ਼ੀ ਸਿਖ ਲਈ। ਜ਼ਿਆਦਾਤਰ ਇੰਡੀਅਨ ਲੋਕ ਆਰਾ ਮਿੱਲਾਂ ਵਿਚ ਅਤੇ ਫਾਰਮਾਂ ਵਿਚ ਕੰਮ ਕਰਦੇ ਸਨ। ਉਸ ਵੇਲੇ ਕੋਈ 700 ਇੰਡੀਅਨ ਲੋਕ ਕੈਨੇਡਾ ਵਿਚ ਰਹਿੰਦੇ ਸਨ ਅਤੇ ਬਹੁਤ ਸਾਰੇ ਲੋਕ ਕੰਮ ਨਾਂ ਮਿਲਣ ਕਰਕੇ ਵਾਪਿਸ ਵੀ ਚਲੇ ਗਏ ਸਨ। ਸਰਦਾਰਾ ਸਿੰਘ ਜਿਸ ਸਮੁੰਦਰੀ ਜਹਾਜ਼ ਵਿਚ ਆਏ ਸਨ ਉਸ ਵਿਚ ਕੋਈ 40 ਇੰਡੀਅਨ ਲੋਕ ਆਏ ਸਨ। ਉਹਨਾਂ ਵਿਚ ਉਹ ਲੋਕ ਸਨ ਜੋ ਵਿਆਹ ਕਰਵਾ ਕੇ ਆ ਰਹੇ ਸਨ। ਉਹਨਾਂ ਨੂੰ ਇੰਡੀਆ ਜਾਣ ਲਈ ਇਕ ਸਾਲ ਦਾ ਪਰਮਿਟ ਮਿਲਿਆ ਸੀ। ੳਹ ਮਾਲ ਵਾਹਕ ਸਮੁੰਦਰੀ ਜਹਾਜ਼ ਵਿਚ ਆਏ ਸਨ ਅਤੇ ਜਹਾਜ਼ ਦੇ ਡੈਕ ਵਿਚ ਰਹੇ ਸਨ। ਸਰਦਾਰਾ ਸਿੰਘ ਨੇ ਕਲਕੱਤੇ ਤੋਂ ਹਾਂਗ ਕਾਂਗ ਆਣ ਲਈ 44 ਰੁਪਏ ਖਰਚੇ ਸਨ ਅਤੇ ਸਮੁੰਦਰੀ ਜਹਾਜ਼ ਵਿਚ ਆਪਣਾ ਖਾਣਾ ਆਪ ਬਣਾਇਆ ਸੀ। ੳਹਨਾਂ ਨੂੰ ਹਾਂਗ ਕਾਂਗ ਵਿਚ 8-10 ਦਿਨ ਰੁਕਣਾ ਪਿਆ ਸੀ ਅਤੇ ਗੁਰਦੁਆਰੇ ਤੋਂ ਹੀ ਲੰਗਰ ਪਾਣੀ ਛਕਿਆ ਸੀ। ਬਦਲੇ ਵਿਚ ਯਾਤ੍ਰੀ ਗੁਰਦੁਆਰੇ ਨੂੰ ਦਾਨ ਦੇ ਆਂਦੇ ਹੁੰਦੇ ਸਨ; ਜੋ ਲੋਕ ਕੈਨੇਡਾ ਤੋਂ ਆਉਂਦੇ ਸਨ ਉਹ ਜ਼ਿਆਦਾ ਪੈਸੇ ਦਾਨ ਵਿਚ ਦੇ ਦਿੰਦੇ ਸਨ। ਵੈਨਕੂਵਰ ਬੰਦਰਗਾਹ ਉਤੇ ਉਤਰਨ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਰਦਾਰਾ ਸਿੰਘ ਤੋਂ ਉਸਦੀ ਉਮਰ ਬਾਰੇ ਪੁਛਿਆ। ਉਸ ਵੇਲੇ ੳਹ 18 ਸਾਲ ਦਾ ਹੋਣ ਵਾਲਾ ਸੀ। ਬਹੁਤ ਸਾਰੀ ਗਲਬਾਤ, ਵਿਚਾਰ ਵਟਾਂਦਰੇ ਅਤੇ ਅੰਤ ਵਿਚ ਆਪਣੀਆਂ ਉਂਗਲਾਂ ਉਤੇ ਇਕ ਇਕ ਸਾਲ ਗਿਣਾ ਕੇ ਉਹ ਉਨਾਂ ਨੂੰ ਮਨਾਂ ਸਕੇ ਸਨ ਕਿ ਉਸ ਦੀ ਉਮਰ ਅਜੇ 18 ਸਾਲ ਦੀ ਨਹੀਂ ਹੋਈ ਹੈ ਤਾਂ ਜੇ ਕੇ ਸਰਦਾਰਾ ਸਿੰਘ ਨੂੰ ਬੰਦਰਗਾਹ ਉਤੇ ਉਤਰਨ ਦਿਤਾ ਗਿਆ। ਨਹੀਂ ਤਾਂ ਲੋਕਾਂ ਨੂੰ ਇਮੀਗ੍ਰੇਸ਼ਨ ਦਫਤਰ ਵਿਚ ਲਿਜਾ ਕੇ, ਜੇਕਰ ਅਧਿਕਾਰੀ ੳਹਨਾਂ ਦੇ ਸਪਸ਼ਟੀਕਰਣ ਨਾਲ ਸਹਿਮਤ ਨਹੀਂ ਹੁੰਦੇ ਸਨ ਤਾਂ ਉਸਨੂੰ ਵਾਪਿਸ ਮੋੜ ਦਿੰਦੇ ਸਨ। ਉਹ ਫ੍ਰੇਜ਼ਰ ਮਿੱਲ ਵਿਚ ਬਣੇ ਬੰਕ ਹਾਉਸ ਵਿਚ ਰਹਿੰਦੇ ਸਨ। ਉਸ ਮਿੱਲ ਵਿਚ ਕੋਈ 300 ਇੰਡੀਅਨ ਲੋਕ ਕੰਮ ਕਰਦੇ ਸਨ ਪਰ ਉਨਾਂ ਨੂੰ ਤਰੱਕੀ ਦੇ ਕੋਈ ਮੌਕੇ ਨਹੀਂ ਦਿਤੇ ਜਾਂਦੇ ਸਨ। ਇੰਡੀਅਨ ਲੋਕਾਂ ਨੇ ਇਕ ਵਾਰ ਪਰਮਿਟ ਤੋਂ ਬਿਨਾਂ ਮਿੱਲ ਸ਼ੁਰੂ ਕੀਤੀ ਪਰ ਉਨਾਂ ਨੂੰ ਮਿੱਲ ਨਹੀਂ ਚਲਾਣ ਦਿਤੀ ਗਈ। ਫਿਰ ਲੋਕਾਂ ਨੇ ਮਿੱਲ ਚਲਾਣ ਲਈ ਕੇਸ ਲੜਿਆ। ਕੈਨੇਡਾ ਪਹੁੰਚਣ ਦੇ ਇਕ ਹਫ਼ਤੇ ਬਾਦ ਸਰਦਾਰਾ ਸਿੰਘ ਕੰਮ ਉਤੇ ਲਗ ਗਏ। ਉਹਨਾਂ ਨੇ 25 ਸੈਂਟ ਫੀ ਘੰਟੇ ਉਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਜੇਕਰ ਕਿਸੇ ਦੂਜੀ ਮਿੱਲ ਵਿਚ ਕੁਝ ਸੈਂਟ ਵਧ ਮਲਦੇ ਸਨ ਉਹ ਉਸ ਮਿੱਲ ਵਿਚ ਕੰਮ ਕਰਨ ਲਗਦੇ ਸਨ। ਉਸ ਵੇਲੇ ਬਹੁਤ ਸਾਰੀਆਂ ਛੋਟੀਆਂ ਮਿੱਲਾਂ ਹੁੰਦੀਆਂ ਸਨ। ਟਿੰਬਰ ਸੀ ਪੀ ਆਰ ਦੇ ਕੰਟਰੋਲ ਹੇਠ ਹੁੰਦਾ ਸੀ। ਇਕ ਇੰਡੀਅਨ ਆਦਮੀ ਨੇ ਟਿੰਬਰ ਖਰੀਦ ਕੇ ਸਾਂਝ ਵਿਚ ਮਿੱਲ ਲਾ ਲਈ। ਮਗਰੋਂ ਉਹਨਾਂ ਨੇ ਭਾਈਵਾਲੀ ਨਾਲ ਵੱਡੀ ਮਿੱਲ ਲਾ ਲਈ। ਲੋਕ ਰੁਜ਼ਾਨਾ 8-10 ਘੰਟੇ ਕੰਮ ਕਰਕੇ ਕੁੱਕ ਹਾਉਸ ਵਿਚ ਰੋਟੀ ਖਾਂਦੇ ਹੁੰਦੇ ਸਨ ਜਾਂ ਕਦੀ ਆਪ ਆਪਣਾ ਖਾਣਾ ਬਣਾਂਦੇ ਸਨ। ਕੁੱਕ ਹਾਉਸ ਦਾ ਹਰ ਇਕ ਵਿਅਕਤੀ ਇਕ ਮਹੀਨੇ ਲਈ ਇਕ ਦਿਨ ਦੀ ਆਮਦਨ ਰਸੋਈਏ ਨੂੰ ਦਿਆ ਕਰਦਾ ਸੀ। 1932 ਵਿਸ ਸਰਦਾਰਾ ਸਿੰਘ ਨੇ ਵੇਨਕੂਵਰ ਵਿਚ ਈਸਟ ਇੰਡੀਅਨ ਹਾਕੀ ਟੀਮ ਬਣਾਈ ਜਿਸਨੇ ਉਪਰੋਥੱਲੀ 5 ਸਾਲ ਕੱਪ ਜਿਤਿਆ। ਲੋਕਾਂ ਦੀਆਂ ਹਰਮਨ ਖੇਡਾਂ ਲੰਮੀ ਛਾਲ, ਉੱਚੀ ਛਾਲ, ਘੋਲ ਅਤੇ ਕੁਸ਼ਤੀਆਂ ਹੁਦੀਆਂ ਸਨ; ਲੋਕ ਤਾਸ਼ ਖੇਡ ਕੇ ਅਤੇ ਗੀਤ ਗਾ ਕੇ ਵੀ ਆਪਣਾ ਸਮਾਂ ਬਤੀਤ ਕਰ ਲੈਂਦੇ ਸਨ। ੳਹਨਾਂ ਨੇ ਵੈਨਕੂਵਰ ਵਿਚ ਦੂਜੇ ਐਵਨਿਉ ਦੇ ਗੁਰਦੁਆਰੇ ਨੇੜੇ ਇਕ ਘਰ ਕਿਰਾਏ ਉਤੇ ਲਿਆ। ਉਹ ਇਕ ਇਤਿਹਸਕ ਗੁਰਦੁਆਰਾ ਸੀ ਪਰ ਬਾਦ ਵਿਚ ਉਹ ਗੁਰਦੁਆਰਾ ਵੇਚ ਦਿਤਾ ਗਿਆ ਸੀ। ਉਥੇ ਸਿਰਫ 1-2 ਘਰ ਹੀ ਇੰਡੀਅਨ ਲੋਕਾਂ ਦੇ ਸਨ। ਬੇਲਾ ਸਿੰਘ ਨੇ ਇੰਡੀਅਨ ਕਮਯੁਨਿਟੀ ਲਈ ਮੁਸ਼ਕਿਲ ਖੜੀ ਕਰ ਦਿਤੀ ਸੀ ਜਦੋਂ ਉਸਨੇ ਗੁਰਦੁਆਰੇ ਦੇ ਅੰਦਰ ਗੋਲੀਆਂ ਚਲਾ ਦਿਤੀਆਂ ਸਨ। ਬੇਲਾ ਸਿੰਘ ਸਰਕਾਰੀ ਏਜੰਟ ਸੀ ਇਸ ਕਰਕੇ ਉਸਨੂੰ ਛੱਡ ਦਿਤਾ ਗਿਆ ਸੀ। ਪਰ ਸੁਰੈਣ ਸਿੰਘ ਜੋ ਕਿ ਇਕ ਬਹਾਦੁਰ ਅਤੇ ਤਗੜਾ ਬੰਦਾ ਸੀ, ਉਸਨੇ ਬੇਲਾ ਸਿੰਘ ਨੂੰ ਇੰਡੀਆ ਵਾਪਿਸ ਘਲਾ ਦਿਤਾ ਸੀ। ਇਹ ਸੁਰੈਣ ਸਿੰਘ ਸੀ ਜਿਸਨੇ ਕਾਮਾਗਾਟਾ ਮਾਰੂ ਜਹਾਜ਼ ਵਿਚਲੇ ਲੋਕਾਂ ਨੂੰ ਰੋਟੀ ਪਾਣੀ ਪਹੁੰਚਾਈ ਸੀ। ਸੁਰੈਣ ਸਿੰਘ ਨੇ ਗਦਰ ਪਾਰਟੀ ਲਹਿਰ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ ਸੀ। ਵਿਸ਼ਵ ਜੌਗ ਵਿਚ ਆਰਥਿਕ ਮੰਦੀ ਦੇ ਸਮੇਂ ਲੋਕ 5 ਸੈਂਟ ਫੀ ਘੰਟੇ ਉਤੇ ਵੀ ਕੰਮ ਕਰਦੇ ਸਨ। ਬੇਰੁਜ਼ਗਾਰੀ ਕਾਰਣ ਇੰਡੀਅਨ ਲੋਕਾਂ ਨੇ ਮਿਲਕ ਕੇ ਆਪ ਰੋਟੀ ਬਣਾ ਕੇ ਖਰਚੇ ਘਟ ਕਰ ਲਏ। ਕੁਝ ਲੋਕ ਵਾਪਿਸ ਇੰਡੀਆ ਚਲੇ ਗਏ। ਜਦੋਂ ਸਰਦਾਰਾ ਸਿੰਘ ਦੋ ਸਾਲ ਮਗਰੋਂ ਵਾਪਿਸ ਕੈਨੇਡਾ ਆਇਆ ਤਾਂ ਉਸਨੂੰ ਮਿੱਲ ਵਿਚ ਫੋਰਮੈਨ ਦੀ ਨੌਕਰੀ ਮਿਲ ਗਈ। ਹੌਲੀ ਹੌਲੀ ਸਾਰੇ ਲੋਕਾਂ ਨੂੰ ਕੰਮ ਮਿਲਣ ਲਗ ਗਿਆ। ਲੋਕਾਂ ਨੇ 600- 600 ਡਾਲਰ ਵਿਚ ਘਰ ਖਰੀਦ ਲਏ ਅਤੇ ਕੈਨੇਡਾ ਵਿਚ ਹੀ ਵਸ ਜਾਣ ਦਾ ਮਨ ਬਣਾ ਲਿਆ। ਸਰਦਾਰਾ ਸਿੰਘ ਨੇ 1938 ਵਿਚ ਆਪਣੀ ਪਤਨੀ ਕੈਨੇਡਾ ਲਿਆਂਦੀ ਸੀ। ਗੁਰਦੁਆਰੇ ਵਿਚ ਸਿਰਫ ਅੰਮ੍ਰਿਤਧਾਰੀ ਵਿਅਕਤੀ ਨੂੰ ਹੀ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਦੀ ਆਗਿਆ ਹੁੰਦੀ ਸੀ। ਪਰ ਹੋਰਨਾਂ ਸਹਿਜਧਾਰੀ ਲੋਕਾਂ ਨੇ ਇਸ ਉਤੇ ਇਤਰਾਜ਼ ਪ੍ਰਗਟ ਕੀਤਾ ਕਿ ਉਹ ਵੀ ਗੁਰਦੁਆਰੇ ਲਈ ਚੰਦਾ ਦਿੰਦੇ ਹਨ ਇਸ ਕਰਕੇ ਉਨਾਂ ਨੂੰ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ਦਿਤਾ ਜਾਣਾ ਚਾਹੀਦਾ ਹੈ। ਇਹੀ ਕਾਰਣ ਸੀ ਕਿ ਉਨਾਂ ਨੇ 11 ਐਵਨਿਉ ਵਿਚ ਇਕ ਹੋਰ ਗੁਰਦੁਆਰਾ ਬਣਾ ਲਿਆ। ਉਸ ਜਗਾ ਉਤੇ ਇਕ ਚਰਚ ਵਿਕ ਰਹੀ ਸੀ, ਇਸ ਕਰਕੇ ਲੋਕਾਂ ਨੇ ਉਹ ਚਰਚ 14000 ਡਾਲਰ ਵਿਚ ਖਰੀਦ ਲਈ। ਸਿੱਖ ਕਮਯੁਨਿਟੀ ਵਿਚ ਵੰਡੀ ਦੇ ਕਾਰਣ ਸਨ – ਗੁਰਦੁਆਰੇ ਅਤੇ ਇਲਾਕਾਈਪੁਣਾ ਜਿਵੇਂ ਮਾਲਵਾ ਸੁਧਾਰ, ਦੁਆਬਾ ਸੁਧਾਰ ਅਤੇ ਮਾਝਾ ਸੁਧਾਰ। ਲੋਕ ਸੁਧਾਰ ਪ੍ਰੋਗਰਾਮਾਂ ਲਈ ਪੰਜਾਬ ਵਿਚ ਸਕੂਲ ਅਤੇ ਹਸਪਤਾਲ ਬਣਾਨ ਅਤੇ ਕਮਯੁਨਿਟੀ ਦੀ ਭਲਾਈ ਲਈ ਪੈਸੇ ਇਕੱਠੇ ਕਰ ਕੇ ਭੇਜਿਆ ਕਰਦੇ ਸਨ। ਸਰਦਾਰਾ ਸਿੰਘ ਦੇ ਬੱਚਿਆਂ ਨੇ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਸਿਗਰਟ, ਸ਼ਰਾਬ ਆਦਿ ਨਹੀਂ ਪੀਂਦੇ ਹਨ। ਏਸ ਵੇਲੇ ਉਹ ਵੈਨਕੂਵਰ ਵਿਚ ਆਪਣੇ ਬੱਚਿਆਂ ਤੋਂ ਅਡ ਆਪਣੇ ਭਤੀਜੇ ਨਾਲ ਰਹਿੰਦੇ ਸਨ। ਉਨਾਂ ਅਨੁਸਾਰ ਇੰਡੀਅਨ ਕਮਯੁਨਿਟੀ ਦੇ ਬੱਚੇ ਗੋਰੇ ਲੋਕਾਂ ਨਾਲ ਮਿਲਦੇ ਜੁਲਦੇ ਹਨ ਅਤੇ ਹੋਰਨਾਂ ਫਿਰਕਿਆਂ ਦੇ ਬੱਚਿਆਂ ਨਾਲ ਵਿਆਹ ਵੀ ਕਰਵਾਂਦੇ ਹਨ।
Permanent Link