Kuldip Singh Bains

Hari Sharma, Kuldip Singh Bains, 1984.

View this document at Alouette Canada: Kuldip Singh Bains

Document Record
Creator Hari Sharma
Title Kuldip Singh Bains
Published Hari Sharma, Kuldip Singh Bains, 1984.
Identifier nlc-bnc.bvas.nlc-bnc.bvas.icohc.6
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
English
Media Audio
Contributor Alouette Canada
Description Kuldip Singh Bains came to Canada in 1936 at the age of 18 years. His uncle came to Canada in 1906, then his father came in 1922. People came to Canada because it had better economic conditions. He came alone from his village. At that time wives and unmarried children under the age of 18 were allowed to come. He came via Hong Kong. At Hong Kong he stayed for 2 months at the Gurdwara [temple]. He took the Empress of Canada ship to Victoria. He traveled 3rd class where they had open bunks. He was the only person from India on board. Other passengers were Chinese and Japanese who got off at Honolulu and Japan, so he was alone in the ship for a lot of the journey and remembers weeping on the ship. He landed in Victoria where his father was living. In 1926 many families of the community came to Canada and bought property. Houses were available for $400. His father worked in Duncan and bought 80 acres of land for $500. He worked in a mill for 18¢ an hour and attended night school. He had never been to school full time. Other children such as Dr. Sadhu Singh Dhami, Ranjit Singh Mattu and Karan Singh went to school and university in Canada. When he came many Indian people had horse carts which they used to sell fuel wood. There were not many people in the community and they lived in bunk houses with a cook. In cities people lived in groups in houses. The Depression was still going on and there was no work. People walked miles to find work. At that hard time no person from the community took welfare relief. Some people opted to send their families back in India, but in 1930s there were about 1500 Indian people in BC. There was a Gurdwara Committee and Nagendra Singh Gill was the President of the Gurdwara. In 1939 Pandia took active part in the legalisation of 300 people [who had come to Canada illegally]. With community cooperation from the various Gurdwaras the issue was solved. The main Gurdwara was in Vancouver and the registration of members in the Gurdwara society was through the Gurdwara Diwan Khalsa Society. Akali Singh Gurdwara was made in 1953. There were two groups in the Gurdwara: Surain Singh's group and Gurdit Singh's group. Many associations were formed at that time such as the young men's association, the Hindustani league, the Babbar movement for the freedom of India. In the 1930s revolutionary activities increased. In the Gurdwara Kuldip Singh supported the Indian leader Subhas Chandar Bose and with that he came in contact with Darshan Singh Sangha. Darshan Singh Sangha came to Canada for his studies but was involved in political activities at the university. Kuldip Singh and Darshan Singh Sangha lived together in a house, and he supported Darshan Singh financially. Darshan Singh became member of communist party and both were activists in the IWA [International Woodworkers of America]. In 1946 he was working in Victoria getting 32¢ an hour cash. Wages were increased to 40¢ but his wages were not increased as he was active in union activities. During that time Darshan Singh came from Vancouver Mayo mill to Victoria. When Hitler attacked Russia, the communist party changed its stand and made the slogan liberal labour relation. Party became legal at that time. Darshan Singh was the recording Secretary of the IWA. The IWA started in Vancouver. Its head office was in America. Membership for the party was one and half dollars. During the war time labour was in more demand. The first strike was held in 1946 across BC. Workers used to work 56 hours a week. At that time IWA demanded 25¢ an hour wages, a 40-hour work week, and a union shop. In 1945 they accepted 44 hours per week. The union planned to teach the workers about their rights. It took many years for the union to become strong. He worked from 1938 to 1945 in the mills. Before union there was no chance for progress in the mills; Indian people were not allowed to work on machines. There was discrimination against Indian people. In Duncan only one barber shop run by Japanese people wouldn't cut Indian people's hair. They were not allowed in the swimming pool in Victoria. In beer parlours and restaurants Indian people were not allowed to go. Indian people had to fight for their rights in Canada. During and after the war there was more understanding between them and white people. In 1951 he started his business and got married in 1953 in Canada. He went back to India to the first time in 1961 for a month.
ਕੁਲਦੀਪ ਸਿੰਘ ਬੈਂਸ 18 ਸਾਲ ਦੀ ਉਮਰ ਵਿਚ 1936 ਵਿਚ ਕੈਨੇਡਾ ਆਏ ਸਨ। ਉਹਨਾਂ ਦੇ ਤਾਇਆ ਜੀ 1906 ਵਿਚ ਅਤੇ ਪਿਤਾ 1922 ਵਿਚ ਕੈਨੇਡਾ ਆਏ ਸਨ। ਲੋਕ ਕੈਨੇਡਾ ਇਸ ਕਰਕੇ ਆਉਂਦੇ ਸਨ ਕਿਉਂਕਿ ਇਥੇ ਮਾਲੀ ਹਾਲਤ ਵਧੀਆ ਸੀ। ਕੁਲਦੀਪ ਸਿੰਘ ਆਪਣੇ ਪਿੰਡ ਵਿਚੋਂ ਇਕੱਲੇ ਆਏ ਸਨ। ਉਸ ਵੇਲੇ ਪਤਨੀਆਂ ਅਤੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਕੈਨੇਡਾ ਲਿਆਣ ਦੀ ਆਗਿਆ ਮਿਲ ਗਈ ਸੀ। ਉਹ ਹਾਂਗ ਕਾਂਗ ਰਸਤਿਓਂ ਆਏ ਸਨ। ਹਾਂਗ ਕਾਂਗ ਵਿਚ ਉਹ ਦੋ ਮਹੀਨੇ ਗੁਰਦੁਆਰੇ ਵਿਚ ਠਹਿਰੇ ਸਨ। ਉਨਾਂ ਨੇ ਕੈਨੇਡਾ ਵਿਚ ਵਿਕਟੋਰੀਆ ਆਣ ਵਾਸਤੇ ਐੰਪਰੈਸ ਆਫ ਕੈਨੇਡਾ ਸਮੁੰਦਰੀ ਜਹਾਜ਼ ਦੀ ਤੀਜੀ ਸ਼੍ਰੇਣੀ ਵਿਚ ਸਫਰ ਕੀਤਾ ਸੀ। ਉਸ ਜਹਾਜ਼ ਵਿਚ ਉਹ ਇਕੋ ਇੰਡੀਅਨ ਸਨ । ਬਾਕੀ ਦੇ ਲੋਕ ਜਪਾਨੀ ਅਤੇ ਚੀਨੀ ਲੋਕ ਸਨ ਜੋ ਹੋਨੋਲੁਲੂ ਅਤੇ ਜਪਾਨ ਵਿਚ ਉਤਰ ਗਏ ਸਨ। ਇਸ ਕਰਕੇ ਉਹ ਬਾਕੀ ਦੇ ਸਫਰ ਵਿਚ ਇਕੱਲੇ ਰਹਿ ਗਏ ਸਨ। ਉਹਨਾਂ ਨੂੰ ਯਾਦ ਹੈ ਕਿ ਉਹ ਰਾਹ ਵਿਚ ਰੋ ਪਏ ਸਨ। ਕੁਲਦੀਪ ਸਿੰਘ ਵਿਕਟੋਰੀਆ ਉਤਰੇ ਸਨ ਜਿਥੇ ੳਨਾਂ ਦੇ ਪਿਤਾ ਰਹਿੰਦੇ ਸਨ। 1926 ਵਿਚ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਕੈਨੇਡਾ ਆਏ ਸਨ ਅਤੇ ਲੋਕਾਂ ਨੇ ਘਰ ਖਰੀਦੇ ਲਏ ਸਨ। ਘਰ 400 ਡਾਲਰ ਦੇ ਮਿਲ ਜਾਂਦੇ ਸਨ। ਉਹਨਾਂ ਦੇ ਪਿਤਾ ਡੰਕਨ ਵਿਚ ਕੰਮ ਕਰਦੇ ਸਨ ਅਤੇ ਉਨਾਂ ਨੇ 80 ਏਕੜ ਜ਼ਮੀਨ 500 ਡਾਲਰ ਵਿਚ ਖਰੀਦੀ ਸੀ। ਕੁਲਦੀਪ ਸਿੰਘ ਨੇ 18 ਸੈਂਟ ਫੀ ਘੰਟੇ ਉਤੇ ਕੰਮ ਕੀਤਾ ਅਤੇ ਰਾਤ ਨੂੰ ਸਕੂਲ ਵਿਚ ਪੜ੍ਹਾਈ ਕਰਦੇ ਸਨ। ਦਿਨੇ ਸਕੂਲ ਵਿਚ ਪੜ੍ਹਨ ਲਈ ਉਹ ਕਦੀ ਨਹੀਂ ਗਏ ਸਨ। ਹੋਰ ਬੱਚੇ ਜਿਵੇਂ ਧਾਮੀ, ਮੱਟੂ ਅਤੇ ਕਰਮਾ ਸਕੂਲ ਪੜ੍ਹਣ ਜਾਂਦੇ ਸਨ ਅਤੇ ਯੁਨਿਵਰਸਿਟੀ ਵਿਚ ਵੀ ਪੜੇ ਸਨ। ਕੁਲਦੀਪ ਸਿੰਘ ਜਦੋਂ ਕੈਨੇਡਾ ਆਏ ਸਨ ਤਾਂ ਬਹੁਤ ਸਾਰੇ ਇੰਡੀਅਨ ਲੋਕ ਘੋੜਾ ਬੱਘੀਆਂ ਉਤੇ ਬਾਲਣ ਲਈ ਲਕੜਿਆਂ ਵੇਚਣ ਜਾਂਦੇ ਸਨ। ਲੋਕ ਬੰਕ ਹਾਉਸ ਵਿਚ ਰਹਿੰਦੇ ਹੁੰਦੇ ਸਨ ਅਤੇ ਕੁੱਕ ਹਾਉਸ ਵਿਚ ਰਸੋਈਆ ਉਨਾਂ ਲਈ ਰੋਟੀ ਬਣਾਉਂਦਾ ਸੀ। ਸ਼ਹਿਰਾਂ ਵਿਚ ਲੋਕ ਘਰਾਂ ਵਿਚ ਗਰੁਪਾਂ ਵਿਚ ਰਹਿੰਦੇ ਸਨ। ਵਿਸ਼ਵ ਜੰਗ ਕਾਰਣ ਦੇਸ਼ ਆਰਥਿਕ ਮੰਦੀ ਵਿਚੋਂ ਲੰਘ ਰਿਹਾ ਸੀ ਅਤੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਸੀ। ਲੋਕ ਮੀਲਾਂ ਤਕ ਪੈਦਲ ਤੁਰ ਕੇ ਕੰਮ ਲਭਣ ਜਾਂਦੇ ਸਨ। ਉਸ ਮੁਸ਼ਕਿਲ ਸਮੇਂ ਵਿਚ ਭਾਈਚਾਰੇ ਦੇ ਕਿਸੇ ਵਿਅਕਤੀ ਨੇ ਸਰਕਾਰੀ ਇਮਦਾਦ ( ਵੈਲਫੇਅਰ ) ਨਹੀਂ ਲਈ ਸੀ। ਕੁਝ ਲੋਕਾਂ ਨੇ ਆਪਣੇ ਪਰਿਵਾਰ ਇੰਡੀਆ ਵਾਪਿਸ ਭੇਜਣਾ ਬਿਹਤਰ ਸਮਝਿਆ ਪਰ 1930 ਦੇ ਦਹਾਕਿਆਂ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਕੋਈ 1500 ਇੰਡੀਅਨ ਲੋਕ ਰਹਿੰਦੇ ਸਨ। ਗੁਰਦੁਆਰੇ ਲਈ ਕਮੇਟੀ ਬਣੀ ਹੋਈ ਸੀ ਅਤੇ ਨਗਿੰਦਰ ਸਿੰਘ ਗਿੱਲ ਗੁਰਦੁਆਰੇ ਦਾ ਪ੍ਰਧਾਨ ਹੁੰਦਾ ਸੀ। 1939 ਵਿਚ ਪਾਂਡੀਆ ਨੇ ਗੈਰ ਕਾਨੂੰਨੀ ਤੌਰ ਉਤੇ ਆਏ 300 ਲੋਕਾਂ ਨੂੰ ਪੱਕਿਆਂ ਕਰਾਣ ਲਈ ਸਰਗਰਮ ਹਿੱਸਾ ਲਿਆ। ਗੁਰਦੁਆਰਿਆਂ ਵਿਚੋਂ ਭਾਈਚਾਰੇ ਦੀ ਮਿਲਵਰਤਨ ਨਾਲ ਇਹ ਮਾਮਲਾ ਸੁਲਝਾ ਲਿਆ ਗਿਆ। ਮੁਖ ਗੁਰਦੁਆਰਾ ਵੈਨਕੂਵਰ ਵਿਚ ਹੁੰਦਾ ਸੀ ਅਤੇ ਗੁਰਦੁਆਰਾ ਸੋਸਾਇਟੀ ਵਿਚ ਰਜਿਸਟ੍ਰੇਸ਼ਨ ਗੁਰਦੁਆਰਾ ਦੀਵਾਨ ਖਾਲਸਾ ਸੋਸਾਇਟੀ ਰਾਹੀਂ ਹੁੰਦਾ ਸੀ। ਅਕਾਲੀ ਸਿੰਘ ਗੁਰਦੁਆਰਾ 1953 ਵਿਚ ਬਣਿਆ ਸੀ। ਗੁਰਦੁਆਰੇ ਵਿਚ ਦੋ ਗਰੁਪ ਹੁੰਦੇ ਸਨ – ਸੁਰੈਣ ਸਿੰਘ ਦਾ ਗਰੁਪ ਅਤੇ ਗੁਰਦਿੱਤ ਸਿੰਘ ਦਾ ਗਰੁਪ। ਭਾਰਤ ਦੀ ਅਜ਼ਾਦੀ ਲਈ ਉਸ ਵੇਲੇ ਬਹੁਤ ਸਾਰੀਆਂ ਐਸੋਸੀਏਸ਼ਨਾਂ ਵੀ ਬਣੀਆਂ ਸਨ ਜਿਵੇਂ ਯੰਗ ਮੈਨਜ਼ ਐਸੋਸੀਏਸ਼ਨ, ਹਿੰਦੁਸਤਾਨੀ ਲੀਗ, ਬੱਬਰ ਲਹਿਰ। 1930 ਦੇ ਦਹਾਕਿਆਂ ਵਿਚ ਕ੍ਰਾਂਤੀਕਾਰੀ ਸਰਗਰਮੀਆਂ ਜ਼ੋਰ ਫੜ ਗਈਆਂ ਸਨ। ਗੁਰਦੁਆਰੇ ਵਿਚ ਕੁਲਦੀਪ ਸਿੰਘ ਨੇ ਸੁਭਾਸ਼ ਚੰਦ੍ਰ ਬੋਸ ਦੀ ਹਮਾਇਤ ਕਰਦਿਆਂ ਭਾਸ਼ਣ ਦਿਤਾ ਸੀ ਜਿਸ ਨਾਲ ਉਹਨਾਂ ਦਾ ਦਰਸ਼ਨ ਸਿੰਘ ਸੰਘਾ ਨਾਲ ਸੰਪਰਕ ਹੋਇਆ ਸੀ। ਦਰਸ਼ਨ ਸਿੰਘ ਸੰਘਾ ਕੈਨੇਡਾ ਵਿਚ ਪੜ੍ਹਾਈ ਕਰਨ ਆਏ ਸਨ ਪਰ ਯੁਨਿਵਰਸਿਟੀ ਵਿਚ ਉਹ ਸਿਆਸੀ ਸਰਗਰਮੀਆਂ ਵਿਚ ਸ਼ਾਮਿਲ ਹੋ ਗਏ ਸਨ। ਕੁਲਦੀਪ ਸਿੰਘ ਅਤੇ ਦਰਸ਼ਨ ਸਿੰਘ ਸੰਘਾ ਦੋਵੇਂ ਇਕੱਠੇ ਇਕ ਘਰ ਵਿਚ ਰਹਿੰਦੇ ਸਨ ਅਤੇ ਉਨਾਂ ਨੇ ਦਰਸ਼ਨ ਸਿੰਘ ਦੀ ਮਾਲੀ ਮਦਦ ਕੀਤੀ ਸੀ। ਦਰਸ਼ਨ ਸਿੰਘ ਕਮਯੁਨਿਸਟ ਪਾਰਟੀ ਦੇ ਮੈਂਬਰ ਬਣ ਗਏ ਸਨ ਅਤੇ ਦੋਵੇਂ ਆਈ. ਡਬਲਿਉ. ਏ ( ਇੰਟਰਨੈਸ਼ਨਲ ਵੂਡ ਵਰਕਰਸ ਆਫ ਅਮਰੀਕਾ ) ਦੇ ਸਰਗਰਮ ਵਰਕਰ ਸਨ। 1946 ਵਿਚ ਕੁਲਦੀਪ ਸਿੰਘ ਨੇ ਵਿਕਟੋਰੀਆ ਵਿਚ 32 ਸੈਂਟ ਫੀ ਘੰਟੇ ਉਤੇ ਕੰਮ ਕੀਤਾ। ਹੋਰਨਾਂ ਕਿਰਤੀਆਂ ਦੀ ਉਜਰਤ 40 ਸੈਂਟ ਫੀ ਘੰਟਾ ਕਰ ਦਿਤੀ ਗਈ ਪਰ ਉਨਾਂ ਦੀ ਉਜਰਤ ਨਹੀਂ ਵਧਾਈ ਗਈ ਕਿਉਂਕਿ ਉਹ ਯੂਨੀਅਨ ਦੀਆਂ ਕਾਰਵਾਈਆਂ ਵਿਚ ਸਰਗਰਮ ਸਨ। ਉਸ ਸਮੇਂ ਦੌਰਾਨ ਦਰਸ਼ਨ ਸਿੰਘ ਵੈਨਕੂਵਰ ਮਿਓ ਮਿੱਲ ਵਿਚੋਂ ਵਿਕਟੋਰੀਆ ਆਏ। ਜਦੋਂ ਹਿਟਲਰ ਨੇ ਰੂਸ ਉਤੇ ਹਮਲਾ ਕੀਤਾ ਤਾਂ ਕਮਯੁਨਿਸਟ ਪਾਰਟੀ ਨੇ ਆਪਣਾ ਸਟੈਂਡ ਬਦਲ ਲਿਆ ਅਤੇ ਨਾਅਰਾ ਬਣਾਇਆ ਅਜ਼ਾਦ ਕਿਰਤੀ ਸੰਬੰਧ। ਪਾਰਟੀ ਉਸ ਵੇਲੇ ਕਾਨੂੰਨੀ ਪਖੋਂ ਜਾਇਜ਼ ਬਣ ਗਈ ਸੀ। ਦਰਸ਼ਨ ਸਿੰਘ ਆਈ. ਡਬਲਿਉ. ਏ ਦਾ ਰਿਕਾਰਡਿੰਗ ਸਕੱਤਰ ਸੀ। ਆਈ ਡਬਲਿਉ ਏ ਵੈਨਕੂਵਰ ਵਿਚ ਸ਼ੁਰੂ ਹੋ ਗਈ ਸੀ। ਇਸਦਾ ਹੈਡਕੁਆਰਟਰ ਅਮਰੀਕਾ ਵਿਚ ਹੁੰਦਾ ਸੀ। ਪਾਰਟੀ ਦੀ ਮੈਂਬਰਸ਼ਿਪ ਦਾ ਚੰਦਾ ਡੇਢ ਡਾਲਰ ਹੁੰਦਾ ਸੀ। ਜੰਗ ਦੇ ਦੌਰਾਨ ਕਿਰਤੀਆਂ ਦੀ ਮੰਗ ਵਧ ਗਈ ਸੀ। ਸਾਰੇ ਬ੍ਰਿਟਿਸ਼ ਕੋਲੰਬੀਆ ਵਿਚ 1946 ਵਿਚ ਪਹਿਲੀ ਵਾਰ ਹੜਤਾਲ ਕੀਤੀ ਗਈ ਸੀ। ਕਿਰਤੀ ਹਫਤੇ ਵਿਚ 56 ਘੰਟੇ ਕੰਮ ਕਰਿਆ ਕਰਦੇ ਸਨ। ਉਸ ਵੇਲੇ ਆਈ. ਡਬਲਿਉ. ਏ ਨੇ ਮੰਗ ਕੀਤੀ ਕਿ 25 ਸੈਂਟ ਫੀ ਘੰਟੇ ਦੀ ੳਜਰਤ, ਹਫਤੇ ਵਿਚ 40 ਘੰਟੇ ਕੰਮ ਅਤੇ ਯੁਨੀਅਨ ਦਾ ਦਫਤਰ ਹੋਏ। 1945 ਵਿਚ ਹਫਤੇ ਵਿਚ 44 ਘੰਟੇ ਕੰਮ ਦੀ ਮੰਗ ਮਾਲਕਾਂ ਨੇ ਮੰਨ ਲਈ ਸੀ। ਯੁਨੀਅਨ ਨੇ ਕਿਰਤੀਆਂ ਨੂੰ ਉਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਨ ਦੀ ਯੋਜਨਾ ਬਣਾਈ। ਯੁਨੀਅਨ ਨੂੰ ਮਜ਼ਬੂਤ ਬਣਨ ਵਿਚ ਕਈ ਸਾਲ ਲਗ ਗਏ। ਕੁਲਦੀਪ ਸਿੰਘ ਨੇ 1938 ਤੋਂ 1945 ਤਕ ਮਿੱਲਾਂ ਵਿਚ ਕੰਮ ਕੀਤਾ। ਯੁਨੀਅਨ ਤੋਂ ਪਹਿਲਾਂ ਮਿੱਲਾਂ ਵਿਚ ਤਰੱਕੀ ਦੇ ਕੋਈ ਚਾਂਸ ਨਹੀਂ ਹੁੰਦੇ ਸਨ। ਇੰਡੀਅਨ ਲੋਕਾਂ ਨੂੰ ਮਸ਼ੀਨਾਂ ਉਤੇ ਕੰਮ ਨਹੀਂ ਕਰਨ ਦਿਤਾ ਜਾਂਦਾ ਸੀ। ਇੰਡੀਅਨ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਡੰਕਨ ਵਿਚ ਜਪਾਨੀ ਦੀ ਨਾਈ ਦੀ ਦੁਕਾਨ ਹੁੰਦੀ ਸੀ ਜੋ ਇੰਡੀਅਨ ਲੋਕਾਂ ਦੇ ਵਾਲ ਨਹੀਂ ਕਟਦਾ ਸੀ। ਵਿਕਟੋਰੀਆ ਵਿਚ ਸਵੀਮਿੰਗ ਪੂਲ ਵਿਚ ਨਹੀਂ ਜਾਣ ਦਿੰਦੇ ਸਨ। ਬੀਅਰ ਪਾਰਲਰ ਅਤੇ ਰੈਸਤਰਾਂ ਆਦਿ ਵਿਚ ਵੀ ਇੰਡੀਅਨ ਲੋਕਾਂ ਨੂੰ ਨਹੀਂ ਜਾਣ ਦਿੰਦੇ ਸਨ। ਕੈਨੇਡਾ ਵਿਚ ਇੰਡੀਅਨ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਣਾ ਪਿਆ ਸੀ। ਵਿਸ਼ਵ ਜੰਗ ਦੋਰਾਨ ਅਤੇ ਉਸ ਤੋਂ ਬਾਦ ਇੰਡੀਅਨ ਲੋਕਾਂ ਅਤੇ ਗੋਰੇ ਲੋਕਾਂ ਵਿਚਕਾਰ ਸੂਝਬੂਝ ਵਧ ਗਈ ਸੀ। 1951 ਵਿਚ ਕੁਲਦੀਪ ਸਿੰਘ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ 1953 ਵਿਚ ਕੈਨੇਡਾ ਵਿਚ ਵਿਆਹ ਕਰਵਾਇਆ। ਪਹਿਲੀ ਵਾਰ 1961 ਵਿਚ ਇਕ ਮਹੀਨੇ ਲਈ ਉਹ ਭਾਰਤ ਗਏ ਸਨ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.6