Jagar Singh Mahal

Hari Sharma, Jagar Singh Mahal, 1985.

View this document at Alouette Canada: Jagar Singh Mahal

Document Record
Creator Hari Sharma
Title Jagar Singh Mahal
Published Hari Sharma, Jagar Singh Mahal, 1985.
Identifier nlc-bnc.bvas.nlc-bnc.bvas.icohc.8
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
Media Audio
Contributor Alouette Canada
Description Jagar Singh Mahal came to Canada in 1925 at the age of 18. His father came to Canada in 1906 and after that he never went back to India. Jagar Singh did not go to school and he did farming in his village. His father used to send money at home. He came to Canada on his father's invitation. About 25 people from his village came to Calcutta. There they stayed for 23 days. Then from Calcutta via Rangoon, Singapore, Hong Kong, and Japan he came to Vancouver. In Hong Kong he lived in the Gurdwara [temple]. Many of the other passengers on his ship were Chinese and Japanese. From Hong Kong to Canada it took 23 days. The ship was loaded with goods. In Canada he landed at Vancouver at the CPR dock. Immigration officials would let people in if the sponsor came to get them from the port. The medical was done in Hong Kong. His father had a small mill in Lillooet and 22 people worked in that mill. People from other ethnic groups worked in the mill but the engineer was white. His father had a house in Vancouver. They lived among other communities without any difficulty. After some time he left the mill and lived in the Vancouver area, in Burnaby. He kept horse carts for selling fuel woods. He also had trucks. He worked for 40¢ an hour. Every house need fuel wood or coal. In Fraser Mills only 50 Indian people were working at this time. Earlier about 700 Indian people worked in that mill. People lived in cookhouses [a group living arrangement]. He lived for a short period in a cookhouse. There was only one Indian store at that time, run by Dosanjh Brahmin. Some people worked on farms. On farms the wages were $5 a day while in mills wages were $4 a day. Work on farms involved lifting heavy weight. He cut his hair on arrival in Canada. About 10 people in the community were well educated in Canada. Garcha, Dhami and many other boys went to university. People entertained themselves by playing cards, wrestling, playing instruments, singing and drinking alcohol. There was no difference of wages between ethnic groups. White people worked less in mills. Indian people were famous for hard and good work and were sought after for employment. Indian people contributed to the union. During the Depression the whole economy crashed but no Indian people went on welfare. People helped each other or sent their families back to India. Many women came to Canada in 1925 because the law was passed to bring wives and children. Many people went back to India to get married and brought their wives back with them. Women did not work outside the home. Women had to wear the kind of clothes white women wore. About five Indian men married white women. People were mostly in Vancouver and Victoria, and very few were in other places. In 1932-33 many people came on forged papers, but later had problems when the Canadian government ordered them deported. The Indian community collectively helped them. Dhoot of Victoria, Mahinder Singh, Karam Singh and many more contributed a lot of money to help the affected people. Pandia, being an educated person, helped people, but the money to solve the immigration problem was provided by the community. The Vancouver Gurdwara was the focal point of the community where matters important to them were discussed. People gathered in Gurdwaras only. Gurdwaras were in mill side, Abottsford, Vancouver, New Westminster and Victoria. In the Gurdwaras politics prevailed. Hopkinson, who used to take money from the community, was shot dead by Mewa Singh in 1915. Then Mewa Singh was executed; his martyrdom was celebrated every year in Canadian Gurdwaras but nobody helped his mother. The first Guru Granth sahib [sacred text] was installed in the Gurdwara on 2nd Avenue in Vancouver, but that historical Gurdwara was sold in 1961. Hindustan was not independent at that time so people participated in the struggle from Canada. The Ghadar party was formed and this movement was very active in America and Canada. Many people were communist. During the struggle for India's independence there was no friction between Sikhs, Muslims and Hindus. He lived in Vancouver, Victoria, Hope and Kamloops. The first time he went back to India was in 1961. He wanted to spend his old age in India. His business did well but he still missed his country. If there had been no disturbance in Punjab many people would have gone back as they have properties there.
ਜਾਗਰ ਸਿੰਘ ਮਾਹਲ 18 ਸਾਲ ਦੀ ਉਮਰ ਵਿਚ 1925 ਵਿਚ ਕੈਨੇਡਾ ਆਏ ਸਨ। ਉਹਨਾਂ ਦੇ ਪਿਤਾ 1906 ਵਿਚ ਕੇਨੇਡਾ ਆਏ ਸਨ ਅਤੇ ਉਸ ਤੋਂ ਬਾਦ ਉਹ ਕਦੀ ਇੰਡੀਆ ਵਾਪਿਸ ਨਹੀਂ ਗਏ। ਜਗਤਾਰ ਸਿੰਘ ਸਕੂਲ ਪੜ੍ਹਣ ਨਹੀਂ ਗਏ ਅਤੇ ਉਨਾਂ ਨੇ ਪਿੰਡ ਵਿਚ ਖੇਤੀ ਬਾੜੀ ਕੀਤੀ। ਉਹਨਾਂ ਦੇ ਪਿਤਾ ਘਰ ਵਿਚ ਪੈਸੇ ਭੇਜਦੇ ਹੁੰਦੇ ਸਨ। ਆਪਣੇ ਪਿਤਾ ਦੇ ਸੱਦੇ ਉਤੇ ਜਾਗਰ ਸਿੰਘ ਕੈਨੇਡਾ ਆਏ ਸਨ। ਉਹਨਾਂ ਦੇ ਪਿੰਡ ਦੇ ਕੋਈ 25 ਲੋਕ ਉਨਾਂ ਦੇ ਨਾਲ ਕਲਕੱਤੇ ਆਏ ਸਨ। ਉਹ ੳਥੇ 23 ਦਿਨਾਂ ਤਕ ਰਹੇ। ਕਲਕੱਤੇ ਤੋਂ ਰੰਗੂਨ, ਸਿੰਘਾਪੁਰ ਰਸਤਿਓਂ ਹਾਂਗ ਕਾਂਗ ਅਤੇ ਜਪਾਨ ਹੁੰਦੇ ਹੋਏ ਵੈਨਕੂਵਰ ਆਏ ਸਨ। ਹਾਂਗ ਕਾਂਗ ਵਿਚ ਉਹ ਗੁਰਦੁਆਰੇ ਵਿਚ ਰਹੇ ਸਨ। ਉਹਨਾਂ ਦੇ ਸਮੁੰਦਰੀ ਜਹਾਜ਼ ਵਿਚ ਬਾਕੀ ਦੇ ਮੁਸਾਫਰ ਚੀਨੀ ਅਤੇ ਜਪਾਨੀ ਸਨ। ਹਾਂਗ ਕਾਂਗ ਤੋਂ ਕੈਨੇਡਾ ਆਣ ਵਿਚ 23 ਦਿਨ ਲਗ ਗਏ ਸੀ। ਜਹਾਜ਼ ਸਮਾਨ ਨਾਲ ਲੱਦਿਆ ਹੋਇਆ ਸੀ। ਕੈਨੇਡਾ ਵਿਚ ਉਹ ਵੈਨਕੂਵਰ ਵਿਚ ਸੀ ਪੀ ਆਰ ਬੰਦਰਗਾਹ ਉਤੇ ਉਤਰੇ ਸਨ। ਇਮੀਗ੍ਰੇਸ਼ਨ ਅਧਿਕਾਰੀ ਮੁਸਾਫਰਾਂ ਨੂੰ ਬੰਦਰਗਾਹ ਉਤੇ ਤਾਂ ਉਤਰਨ ਦਿੰਦੇ ਸਨ ਜਦੋਂ ਉਹਨਾਂ ਨੂੰ ਸਪਾਂਸਪਰ ਕਰਨ ਵਾਲਾ ਉਹਨਾਂ ਨੂੰ ਲੈਣ ਨਹੀਂ ਆ ਜਾਂਦਾ ਸੀ। ਲੋਕਾਂ ਦੀ ਡਾਕਟਰੀ ਹਾਂਗ ਕਾਂਗ ਵਿਚ ਹੁੰਦੀ ਸੀ। ਜਾਗਰ ਸਿੰਘ ਦੇ ਪਿਤਾ ਦੀ ਲਿਲੀਓਟ ਵਿਚ ਛੋਟੀ ਮਿੱਲ ਹੁੰਦੀ ਸੀ ਜਿਸ ਵਿਚ 22 ਲੋਕ ਕੰਮ ਕਰਦੇ ਸਨ। ਦੂਜੇ ਫਿਰਕਿਆਂ ਦੇ ਲੋਕ ਵੀ ਮਿੱਲ ਵਿਚ ਕੰਮ ਕਰਦੇ ਸਨ ਪਰ ਇੰਜੀਅਰ ਗੋਰਾ ਹੁੰਦਾ ਸੀ। ੳਹੁਨਾਂ ਦੇ ਪਿਤਾ ਦਾ ਵੈਨਕੂਵਰ ਵਿਚ ਘਰ ਸੀ। ਉਹ ਹੋਰਨਾਂ ਫਿਰਕਿਆਂ ਦੇ ਲੋਕਾਂ ਨਾਲ ਬਿਨਾਂ ਕਿਸੇ ਮੁਸ਼ਕਿਲ ਦੇ ਰਹੇ। ਕੁਝ ਸਮੇਂ ਬਾਦ ਉਨਾਂ ਨੇ ਮਿੱਲ ਛਡ ਦਿਤੀ ਅਤੇ ਵੈਨਕੂਵਰ ਦੇ ਬਰਨਬੀ ਇਲਾਕੇ ਵਿਚ ਰਹਿਣ ਲਗ ਪਏ। ਉਨਾਂ ਨੇ ਲਕੜਾਂ ਵੇਚਣ ਲਈ ਘੋੜਾ ਬੱਘੀ ਰਖੀ ਹੋਈ ਸੀ। ਉਨਾਂ ਦੇ ਟਰੱਕ ਵੀ ਸਨ। ਉਨਾਂ ਨੂੰ 40 ਸੈਂਟ ਫੀ ਘੰਟੇ ਦੇ ਮਿਲਦੇ ਸਨ। ਹਰ ਇਕ ਘਰ ਨੂੰ ਲਕੜੀ ਦੇ ਬਾਲਣ ਜਾਂ ਕੋਲਿਆਂ ਦੀ ਲੋੜ ਹੁੰਦੀ ਸੀ। ਫ੍ਰੇਜ਼ਰ ਮਿੱਲ ਵਿਚ ਉਸ ਵੇਲੇ ਸਿਰਫ 50 ਇੰਡੀਅਨ ਲੋਕ ਕੰਮ ਕਰਦੇ ਸਨ। ਜਦ ਕਿ ਇਸ ਤੋਂ ਪਹਿਲਾਂ 700 ਇੰਡੀਅਨ ਲੋਕ ਇਸ ਮਿੱਲ ਵਿਚ ਕੰਮ ਕਰਦੇ ਹੁੰਦੇ ਸਨ। ਲੋਕ ਕੁੱਕ ਹਾਉਸ ਵਿਚ ਰਹਿੰਦੇ ਹੁੰਦੇ ਸਨ। ਜਾਗਰ ਸਿੰਘ ਥੋੜੇ ਸਮੇਂ ਲਈ ਕੁੱਕ ਹਾਉਸ ਵਿਚ ਰਹੇ ਸਨ। ਉਸ ਵੇਲੇ ਇਕ ਇੰਡੀਅਨ ਸਟੋਰ ਹੁੰਦਾ ਸੀ ਜਿਸਨੂੰ ਦੁਸਾਂਝ ਬ੍ਰਾਹਮਣ ਚਲਾਂਦਾ ਸੀ। ਕੁਝ ਲੋਕ ਫਾਰਮਾਂ ਵਿਚ ਕੰਮ ਕਰਦੇ ਸਨ। ਫਾਰਮਾਂ ਵਿਚ ਲੋਕਾਂ ਨੂੰ ਕੰਮ ਕਰਨ ਦੇ ਇਕ ਦਿਨ ਦੇ 5 ਡਾਲਰ ਮਿਲਦੇ ਸਨ ਜਦਕਿ ਮਿੱਲਾਂ ਵਿਚ 4 ਡਾਲਰ ਇਕ ਦਿਨ ਦੇ ਮਿਲਦੇ ਸਨ। ਫਾਰਮਾਂ ਵਿਚ ਕਿਰਤੀਆਂ ਨੂੰ ਕਾਫੀ ਭਾਰੀ ਕੰਮ ਕਰਨਾ ਪੈਂਦਾ ਸੀ। ਜਾਗਰ ਸਿੰਘ ਨੇ ਕੈਨੇਡਾ ਪਹੁੰਚ ਕੇ ਆਪਣੇ ਵਾਲ ਕਟਾ ਲਏ ਸਨ। ਆਪਣੀ ਕਮਯੁਨਿਟੀ ਦੇ ਕੋਈ 10 ਲੋਕ ਬਹੁਤ ਪੜ੍ਹੇ ਲਿਖੇ ਸਨ। ਗਰਚਾ, ਧਾਮੀ ਅਤੇ ਹੋਰ ਮੁੰਡੇ ਪੜ੍ਹਣ ਲਈ ਯੁਨੀਵਰਸਿਟੀ ਵੀ ਗਏ ਸਨ। ਲੋਕ ਆਪਣਾ ਮਨ ਪ੍ਰਚਾਵਾ ਤਾਸ਼ ਖੇਡ ਕੇ, ਕੁਸ਼ਤੀਆਂ ਨਾਲ, ਸਾਜ਼ ਵਜਾ ਕੇ, ਗੀਤ ਗਾ ਕੇ, ਅਤੇ ਸ਼ਰਾਬ ਆਦਿ ਪੀ ਕੇ ਕਰ ਲੈਂਦੇ ਸਨ। ਵਖ ਵਖ ਫਿਰਕਿਆਂ ਦੇ ਲੋਕਾਂ ਦੀ ਉਜਰਤ ਵਿਚ ਕੋਈ ਫਰਕ ਨਹੀਂ ਹੁੰਦਾ ਸੀ। ਗੋਰੇ ਲੋਕ ਮਿੱਲਾਂ ਵਿਚ ਘਟ ਕੰਮ ਕਰਦੇ ਸਨ। ਇੰਡੀਅਨ ਲੋਕ ਮਿਹਨਤੀ ਅਤੇ ਚੰਗੇ ਕਿਰਤੀ ਹੋਣ ਕਰਕੇ ਮਸ਼ਹੂਰ ਸਨ ਅਤੇ ਮਿੱਲ ਮਾਲਕ ਉਨਾਂ ਨੂੰ ਕੰਮ ਉਤੇ ਰਖਣ ਨੂੰ ਤਰਜੀਹ ਦਿੰਦੇ ਸਨ। ਇੰਡੀਅਨ ਲੋਕ ਯੂਨੀਅਨ ਦੀ ਹਮਾਇਤ ਕਰਦੇ ਸਨ। ਵਿਸ਼ਵ ਆਰਥਿਕ ਮੰਦੀ ਦੇ ਦੌਰਾਨ ਕਿਸੇ ਵੀ ਇੰਡੀਅਨ ਨੇ ਸਰਕਾਰੀ ਇਮਦਾਦ ( ਵੈਲਫੇਅਰ ) ਨਹੀਂ ਲਈ ਸੀ। ਲੋਕਾਂ ਨੇ ਆਪਸ ਵਿਚ ਹੀ ਇਕ ਦੂਜੇ ਦੀ ਮਦਦ ਕੀਤੀ ਜਾਂ ਆਪਣੇ ਪਰਿਵਾਰ ਵਾਪਿਸ ਇੰਡੀਆ ਭੇਜ ਦਿਤੇ ਸਨ। ਬਹੁਤੀਆਂ ਔਰਤਾਂ 1925 ਵਿਚ ਕੈਨੇਡਾ ਆਈਆਂ ਸਨ ਕਿਉਂਕਿ ਪਤਨੀਆਂ ਅਤੇ ਬੱਚਿਆਂ ਨੂੰ ਲਿਆਣ ਲਈ ਕਾਨੂੰਨ ਪਾਸ ਹੋ ਗਿਆ ਸੀ। ਬਹੁਤ ਸਾਰੇ ਲੋਕ ਵਿਆਹ ਕਰਵਾਣ ਲਈ ਵਾਪਿਸ ਇੰਡੀਆ ਗਏ ਅਤੇ ਆਪਣੇ ਨਾਲ ਪਤਨੀਆਂ ਲੈ ਕੇ ਆਏ। ਔਰਤਾਂ ਘਰ ਤੋਂ ਬਾਹਰ ਕੰਮ ਨਹੀਂ ਕਰਦੀਆਂ ਸਨ। ਇੰਡੀਅਨ ਔਰਤਾਂ ਗੋਰੀਆਂ ਔਰਤਾਂ ਵਾਰਗੇ ਕਪੜੇ ਪਾਉਂਦੀਆਂ ਸਨ। ਕੋਈ ਪੰਜ ਇੰਡੀਅਨ ਮਰਦਾਂ ਨੇ ਗੋਰੀਆਂ ਨਾਲ ਵਿਆਹ ਕਰਵਾਏ ਸਨ। ਭਾਈਚਾਰੇ ਦੇ ਜ਼ਿਆਦਾਤਰ ਲੋਕ ਵੈਨਕੂਵਰ ਅਤੇ ਵਿਕਟੋਰੀਆ ਵਿਚ ਰਹਿੰਦੇ ਸਨ ਅਤੇ ਬਹੁਤ ਘਟ ਲੋਕ ਹੋਰਨਾਂ ਥਾਂਵਾਂ ਉਤੇ ਰਹਿੰਦੇ ਸਨ। 1932-33 ਵਿਚ ਕਈ ਲੋਕ ਨਕਲੀ ਦਸਤਾਵੇਜ਼ਾਂ ਉਤੇ ਕੈਨੇਡਾ ਆਏ ਸਨ ਪਰ ਮਗਰੋਂ ਉਨਾਂ ਨੂੰ ਉਸ ਵੇਲੇ ਮੁਸ਼ਕਿਲ ਪੇਸ਼ ਆਈ ਜਦੋਂ ਕੈਨੇਡੀਅਨ ਸਰਕਾਰ ਨੇ ਉਨਾਂ ਨੂੰ ਦੇਸ਼ ਵਾਪਿਸ ਭੇਜਣ ਦੇ ਹੁਕਮ ਦੇ ਦਿਤੇ। ਇੰਡੀਅਨ ਭਾਈਚਾਰੇ ਨੇ ਮਿਲ ਕੇ ਉਨਾਂ ਦੀ ਮਦਦ ਕੀਤੀ। ਵਿਕਟੋਰੀਆ ਦੇ ਵਿਅਕਤੀ ਧੂਤ, ਮਹਿੰਦਰ ਸਿੰਘ, ਕਰਮ ਸਿੰਘ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਇਨਾਂ ਲੋਕਾਂ ਲਈ ਬਹੁਤ ਸਾਰੇ ਪੈਸੇ ਦੇ ਕੇ ਮਦਦ ਕੀਤੀ। ਪਾਂਡੀਆ ਨੇ ਪੜਿਆ ਲਿਖਿਆ ਹੋਣ ਕਰਕੇ ਲੋਕਾਂ ਦੀ ਮਦਦ ਕੀਤੀ ਪਰ ਇਮੀਗ੍ਰੇਸ਼ਨ ਮਸਲੇ ਲਈ ਸਾਰਾ ਪੈਸਾ ਕਮਯੁਨਿਟੀ ਵਲੋਂ ਦਿਤਾ ਗਿਆ ਸੀ। ਵੈਨਕੂਵਰ ਦਾ ਗੁਰਦੁਆਰਾ ਕਮਯੁਨਿਟੀ ਦਾ ਮੁਖ ਕੇਂਦਰ ਹੁੰਦਾ ਸੀ ਜਿਥੇ ਭਾਈਚਾਰੇ ਨੂੰ ਪੇਸ਼ ਮਸਲਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ। ਲੋਕ ਸਿਰਫ ਗੁਰਦੁਆਰੇ ਵਿਚ ਹੀ ਆਪਸ ਵਿਚ ਇਕ ਦੂਜੇ ਨੂੰ ਮਿਲਦੇ ਹੁੰਦੇ ਸਨ। ਗੁਰਦੁਆਰੇ ਮਿੱਲ ਸਾਈਡ, ਐਬਟਸਫੋਰਡ, ਵੈਨਕੂਵਰ, ਨਿਉ ਵੈਸਟਮਿਨਸਟਰ ਅਤੇ ਵਿਕਟੋਰੀਆ ਵਿਚ ਹੁੰਦੇ ਸਨ। ਗੁਰਦੁਆਰੇ ਵਿਚ ਸਿਆਸਤ ਹੁੰਦੀ ਰਹਿੰਦੀ ਸੀ। ਹੌਪਕਿਨਸਨ ਜੋ ਭਾਈਚਾਰੇ ਦੇ ਲੋਕਾਂ ਤੋਂ ਪੈਸਾ ਲਿਆ ਕਰਦਾ ਸੀ, ਨੂੰ 1915 ਵਿਚ ਮੇਵਾ ਸਿੰਘ ਨੇ ਗੋਲੀਆਂ ਮਾਰ ਕੇ ਮਾਰ ਦਿਤਾ ਸੀ। ਮੇਵਾ ਸਿੰਘ ਨੂੰ ਮੌਤ ਦੀ ਸਜ਼ਾ ਹੋਈ ਸੀ; ਮੇਵਾ ਸਿੰਘ ਦੀ ਸ਼ਹੀਦੀ ਹਰ ਸਾਲ ਕੈਨੇਡਾ ਦੇ ਗੁਰਦੁਆਰਿਆਂ ਵਿਚ ਮਨਾਈ ਜਾਂਦੀ ਸੀ ਪਰ ਕਿਸੀ ਨੇ ਮੇਵਾ ਸਿੰਘ ਦੀ ਮਾਂ ਦੀ ਮਦਦ ਨਹੀਂ ਕੀਤੀ ਸੀ। ਸਭ ਤੋਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੈਨਕੂਵਰ ਵਿਚ ਦੂਜੇ ਐਵਨਿਉ ਵਾਲੇ ਗੁਰਦੁਆਰੇ ਵਿਚ ਕੀਤੀ ਗਈ ਸੀ ਪਰ ਉਸ ਇਤਿਹਾਸਿਕ ਗੁਦੁਆਰੇ ਨੂੰ 1961 ਵਿਚ ਵੇਚ ਦਿਤਾ ਗਿਆ ਸੀ। ਹਿੰਦੁਸਤਾਨ ਉਸ ਵੇਲੇ ਅਜ਼ਾਦ ਨਹੀਂ ਸੀ ਇਸ ਕਰਕੇ ਕੈਨੇਡਾ ਤੋਂ ਲੋਕਾਂ ਨੇ ਅਜ਼ਾਦੀ ਦੀ ਜਦੋ ਜਹਿਦ ਵਿਚ ਹਿੱਸਾ ਲਿਆ। ਗਦਰ ਪਾਰਟੀ ਬਣਾਈ ਗਈ ਅਤੇ ਗਦਰ ਲਹਿਰ ਅਮਰੀਕਾ ਅਤੇ ਕੈਨੇਡਾ ਵਿਚ ਬਹੁਤ ਸਰਗਰਮ ਸੀ। ਬਹੁਤ ਸਾਰੇ ਲੋਕ ਕਮਯੁਨਿਸਟ ਸਨ। ਭਾਰਤ ਦੀ ਅਜ਼ਾਦੀ ਦੀ ਜਦੋ ਜਹਿਦ ਦੌਰਾਨ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਵਿਚ ਕੋਈ ਮਤਭੇਦ ਨਹੀਂ ਸੀ। ਜਾਗਰ ਸਿੰਘ ਵੈਨਕੂਵਰ, ਵਿਕਟੋਰੀਆ, ਹੋਪ ਅਤੇ ਕੈਮਲੂਪਸ ਵਿਚ ਰਹੇ। ਪਹਿਲੀ ਵਾਰ ਉਹ ਭਾਰਤ 1961 ਵਿਚ ਗਏ ਸਨ। ਉਹ ਆਪਣਾ ਬੁਢਾਪਾ ਭਾਰਤ ਵਿਚ ਬਿਤਾਣਾ ਚਾਹੁੰਦੇ ਸਨ। ੳਹਨਾਂ ਦਾ ਕਾਰੋਬਾਰ ਚੰਗਾ ਸੀ ਪਰ ਉਹ ਆਪਣੇ ਦੇਸ਼ ਨੂੰ ਅਜੇ ਵੀ ਯਾਦ ਕਰਦੇ ਸਨ। ਉਨਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਵਿਚ ਹਾਲਾਤ ਖਰਾਬ ਨਾਂ ਹੁੰਦੇ ਤਾਂ ਬਹੁਤ ਸਾਰੇ ਲੋਕਾਂ ਨੇ ਵਾਪਿਸ ਚਲੇ ਜਾਣਾ ਸੀ ਕਿਉਂਕਿ ਪੰਜਾਬ ਵਿਚ ਉਨਾਂ ਦੀਆਂ ਜਾਇਦਾਦਾਂ ਸਨ।
Permanent Link http://search.canadiana.ca/view/alouette.nlc-bnc.bvas.nlc-bnc.bvas.icohc.8