Laksham Singh Sandhan

Hari Sharma, Laksham Singh Sandhan, 1984.

View this document at Alouette Canada: Laksham Singh Sandhan

Document Record
Creator Hari Sharma
Title Laksham Singh Sandhan
Published Hari Sharma, Laksham Singh Sandhan, 1984.
Identifier nlc-bnc.bvas.nlc-bnc.bvas.icohc.9
Subject East Indian Canadians -- British Columbia -- History -- 20th century
Punjab (India) -- Emigration and immigration -- History -- 20th century
Panjabis (South Asian people) -- British Columbia -- History -- 20th century
East Indian Canadians -- British Columbia -- Cultural Assimilation
East Indian Canadians -- Ethnic Identity
Sikh Canadians -- British Columbia -- Vancouver -- Interviews
Language Panjabi
Media Audio
Contributor Alouette Canada
Description Lakshman Singh Thandi came to Canada in 1930 at the age of 17. He came from a village where he studied up to the 7th Standard. Nobody else from the family attended school. His father came to Canada in 1906 and learned enough English to read a newspaper. At that time there it was hard to get a passport in India. He came along with three other people during World War I. The medical examination for his entry to Canada was conducted in Hong Kong. One of the most common reasons for being rejected was trachoma [an infectious eye disease]. Thandi was found to have trachoma, so he stayed a month in Hong Kong while it was being treated. There was a Gurdwara [temple] in Hong Kong where he stayed and was fed, along with other immigrants who were housed together. A Chinese family in Hong Kong had the job of bringing Indian or Sikh people from the port to the Gurdwara by boat. After being declared medically fit he came to Canada. In Hong Kong most people spoke English so he could communicate with them, but when he got to Canada he found Canadians spoke too quickly for him to understand. During the trip, when there were inspections of passports or other papers, Indians and Chinese people were made to stand on the deck or outside. When they arrived in Canada, the immigration authorities had all the new arrivals stand in a row while they took the passports to inspect. A doctor came on board to do another medical exam, and then they were taken to the immigration office. There the sponsor's papers were checked. Men could sponsor their wives and children under 18. Thandi was allowed in and lived on 2nd Avenue in Vancouver. At 1st Avenue and Ontario Street there was a mill where his father had fuel wood contract. They lived there until 1937. Six people lived together with one person who cooked for them [a 'cookhouse' or group living arrangement]. In 1930 there were about 10-12 cookhouses. People who were only staying 2-3 days could stay for free. They were identified with their cookhouse. They changed cookhouses only when they got work in another place. They had a healthy diet in the cookhouses and there was not much alcohol use at that time. Their work was heavy labour in the mills. On week days they worked 10 hours a day and on Saturdays they worked 5 hours. They could not miss a day of work. They did get respect from management and foremen for the work they did, even if they were traditional and wore a turban. For example, many of them were expert lathe workers and could follow blueprints. However, they weren't given the same chances as other workers. They were perceived as uneducated and unable to learn new things. There were also real communication problems on both sides. Most of the Indian workers did not know other trades, which is why they opted for work in mills and farms. There were about 4 or 5 farms owned by white people where Indian people worked, but they were insulted by the owners. Thandi lived three years in Vancouver. He worked, went to technical school, and drove trucks for wood contractors. Then he went back to India. His father sold the contract at 1st and Ontario and with some others started a collective mill in Richmond. He was a wrestler and thought he could compete in Canada, but there were changes to the rules. He did wrestle once in India in 1937, at the end of which he was given $7. Since he wasn't happy with that pay, he decided to get a job instead. He stayed in India during the war since there was no way to come to Canada and there were fears he could be recruited into the military. He returned to Canada with his family in 1951. In 1962 his father returned to India as a pensioner so that his $60 monthly pension would go farther. The Indian community was close-knit. They worked together on Indian independence and immigration rights. They wanted to change the immigration laws to allow family members of any age to be sponsored. They raised money for the Congress Party and for the case of Bhagat Singh [who mounted a court challenge to allow Indian immigrants to become naturalized U.S. citizens]. Hindu, Sikh and Muslim families from India all attended the Gurdwara in Vancouver. Among them, Thandi remembers only one family of Hindus that converted to Christianity. When he was in Canada in the 1930s, there was much less interaction with white people. Turbans weren't allowed in certain theatres, some businesses wouldn't serve them, and they didn't venture into fancy restaurants. But there was not much open discrimination. He was able to work driving a truck and selling fuel wood while wearing his turban. Thandi feels life has improved for them in Canada but not in India. Although they still feel like immigrants here, they have become involved in Canadian society. There is more respect and official rights. Most Indian immigrants are Sikhs with dual citizenship. They can still maintain their link to India. He contrasts their situation to the Chinese and Japanese immigrants. Although they still speak their languages in the home, they have more marriage outside their community. The Indians are still close-knit. Thandi believes children should be given an Indian education until they reach high school, then get a secular education. They should also arrange marriages for their children with people from India, so that they will maintain their connection to Indian culture. He feels Hindustan could do more to progress so that there would be no need for migration to other countries. They might still choose to come here but would not be forced to come to make a living. They also shouldn't be forced to 'go back where they belong' but should be able to go back to India if they decide they don't feel at home here.
ਲਛਮਣ ਸਿੰਘ ਥਾਂਦੀ 17 ਸਾਲ ਦੀ ਉਮਰ ਵਿਚ 1930 ਵਿਚ ਕੈਨੇਡਾ ਆਏ ਸਨ। ਉਸ ਵੇਲੇ ਉਹ ਭਾਰਤ ਵਿਚ ਪੰਜਾਬ ਦੇ ਇਕ ਪਿੰਡ ਵਿਚ ਸਤਵੀਂ ਜਮਾਤ ਵਿਚ ਪੜਦੇ ਸਨ। ਪਰਿਵਾਰ ਦਾ ਕੋਈ ਵੀ ਜੀਅ ਨਹੀਂ ਪੜਿਆ ਹੋਇਆ ਸੀ। ਲਛਮਣ ਸਿੰਘ ਦੇ ਪਿਤਾ 1906 ਵਿਚ ਕੈਨੇਡਾ ਆਏ ਸਨ। ਪਿਤਾ ਨੂੰ ਪੰਜਾਬੀ ਆਂਦੀ ਸੀ ਅਤੇ ਉਨਾਂ ਨੇ ਕੈਨੇਡਾ ਵਿਚ ਅੰਗ੍ਰੇਜ਼ੀ ਦੀ ਅਖਬਾਰ ਪੜਣੀ ਸਿਖ ਲਈ ਸੀ। ਉਸ ਵੇਲੇ ਭਾਰਤ ਵਿਚ ਪਾਸਪੋਰਟ ਲੈਣ ਵਿਚ ਬਹੁਤ ਮੁਸ਼ਕਿਲ ਹੁੰਦੀ ਸੀ। ਉਨਾਂ ਨਾਲ ਤਿੰਨ ਹੋਰ ਵਿਅਕਤੀ ਕੈਨੇਡਾ ਆਏ ਸਨ। ਲੋਕਾਂ ਦੀ ਡਾਕਟਰੀ ਹਾਂਗ ਕਾਂਗ ਵਿਚ ਹੁੰਦੀ ਸੀ ਨਾਂ ਕਿ ਭਾਰਤ ਵਿਚ। ਡਾਕਟਰੀ ਵਿਚ ਬਹੁਤੇ ਲੋਕਾਂ ਨੂੰ ਅੱਖਾਂ ਵਿਚ ਕੁਕਰੇ ਦੀ ਬਿਮਾਰੀ ਨਿਕਲਦੀ ਸੀ। ਲਛਮਣ ਸਿੰਘ ਨੂੰ ਵੀ ਹਾਂਗ ਕਾਂਗ ਵਿਚ ਕੀਤੀ ਗਈ ਡਾਕਟਰੀ ਵਿਚ ਕੁਕਰੇ ਦੀ ਬਿਮਾਰੀ ਨਿਕਲੀ। ਜਿਸ ਲਈ ਉਨਾਂ ਨੂੰ ਇਕ ਮਹੀਨੇ ਤਕ ਕੁਕਰਿਆਂ ਦਾ ਇਲਾਜ ਕਰਾਉਣਾ ਪਿਆ। ਡਾਕਟਰੀ ਵਿਚ ਪਾਸ ਹੋਣ ਤੋਂ ਬਾਦ ਉਹ ਕੈਨੇਡਾ ਆਏ। ਇਸ ਦੌਰਾਨ ਹਾਂਗ ਕਾਂਗ ਵਿਚ ਉਹ ਗੁਰਦੁਆਰੇ ਵਿਚ ਰਹੇ ਅਤੇ ਲੰਗਰ ਪਾਣੀ ਵੀ ਗੁਰਦੁਆਰੇ ਵਿਚੋਂ ਛਕਿਆ। ਗੁਰਦੁਆਰੇ ਵਿਚ ਲੋਕਾਂ ਨੂੰ ਆਪਣੀ ਰੋਟੀ ਬਣਾਨ ਦੀ ਵੀ ਖੁੱਲ ਹੁੰਦੀ ਸੀ। 2-3 ਬੰਦਿਆਂ ਨੂੰ ਇਕਠਿਆਂ ਕਮਰਾ ਦੇ ਦਿਤਾ ਜਾਂਦਾ ਸੀ। ਹਾਂਗ ਕਾਂਗ ਬੰਦਰਗਾਂਹ ਉਤੇ ਇਕ ਚੀਨੀ ਪਰਿਵਾਰ ਨੂੰ ਆਪਣੀ ਕਿਸ਼ਤੀ ਵਿਚ ਭਾਰਤ ਜਾਂ ਹੋਰ ਕਿਸੇ ਥਾਂ ਤੋਂ ਆਏ ਲੋਕਾਂ ਨੂੰ ਗੁਰਦੁਆਰੇ ਲਿਆਉਣ ਦੀ ਜ਼ਿੰਮੇਵਾਰੀ ਲਾਈ ਹੋਈ ਸੀ। ਹਾਂਗ ਕਾਂਗ ਵਿਚ ਅੰਗ੍ਰੇਜ਼ੀ ਬੋਲੀ ਜਾਂਦੀ ਸੀ ਇਸ ਕਰਕੇ ਲਛਮਣ ਸਿੰਘ ਨੂੰ ਹਾਂਗ ਕਾਂਗ ਵਿਚ ਬੋਲੀ ਦੀ ਕੋਈ ਮੁਸ਼ਕਿਲ ਨਹੀਂ ਹੋਈ। ਪਰ ਕੈਨੇਡਾ ਵਿਚ ਅੰਗ੍ਰੇਜ਼ੀ ਸਮਝਣ ਵਿਚ ਉਨਾਂ ਨੂੰ ਥੋੜੀ ਮੁਸ਼ਕਿਲ ਪੇਸ਼ ਆਈ ਕਿਉਂਕਿ ਕੈਨੇਡਾ ਵਿਚ ਲੋਕ ਤੇਜ਼ੀ ਨਾਲ ਬੋਲਦੇ ਹਨ। ਸਮੁਦਰੀ ਜਹਾਜ਼ ਵਿਚ ਜਦੋਂ ਪਾਸਪੋਰਟ ਜਾਂ ਹੋਰ ਕੋਈ ਚੈਕਿੰਗ ਕੀਤੀ ਜਾਂਦੀ ਸੀ ਤਾਂ ਭਾਰਤੀ ਅਤੇ ਚੀਨੀ ਲੋਕਾਂ ਨੂੰ ਡੈਕ ਉਤੇ ਜਾਂ ਬਾਹਰ ਜਾਨਵਰਾਂ ਵਾਂਗ ਖਲਾਰ ਦਿਤਾ ਜਾਂਦਾ ਸੀ। ਕੈਨੇਡਾ ਪਹੁੰਚਣ ਉਤੇ ਇਮੀਗ੍ਰੇਸ਼ਨ ਵਾਲਿਆਂ ਨੇ ਨਵੇਂ ਲੋਕਾਂ ਨੂੰ ਇਕ ਲਾਈਨ ਵਿਚ ਖੜੇ ਹੋ ਜਾਣ ਲਈ ਕਿਹਾ ਅਤੇ ਉਨਾਂ ਦੇ ਪਾਸਪੋਰਟ ਲੈ ਲਏ ਗਏ। ਜਹਾਜ਼ ਵਿਚ ਉਨਾਂ ਦੀ ਡਾਕਟਰੀ ਕੀਤੀ ਗਈ । ਬਾਦ ਵਿਚ ਉਨਾਂ ਨੂੰ ਇਮੀਗ੍ਰੇਸ਼ਨ ਦੇ ਦਫਤਰ ਲਿਜਾਇਆ ਗਿਆ ਜਿਥੇ ਸਪਾਂਸਰ ਦੀ ਚੈਕਿੰਗ ਕੀਤੀ ਗਈ । ਉਸ ਸਮੇਂ ਸਿਰਫ ਪਿਤਾ ਆਪਣੇ ਅਣਵਿਆਹੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਅਤੇ ਆਪਣੀ ਪਤਨੀ ਨੂੰ ਸਪਾਂਸਰ ਕਰ ਸਕਦਾ ਸੀ। ਉਹ ਵੈਨਕੂਵਰ ਵਿਚ ਐਵਨਊ 2 ਉਤੇ ਗਏ। ਉਸ ਵੇਲੇ ਵੈਨਕੂਵਰ ਵਿਚ ਐਵਨਿਊ 1 ਔਨਟਾਰਿਓ ਉਤੇ ਆਰਾ ਮਿੱਲ ਹੁੰਦੀ ਸੀ ਜਿਥੇ ਉਨਾਂ ਦੇ ਪਿਤਾ ਦਾ ਬਾਲਣ ਵਾਲੀ ਲਕੜੀ ਦਾ ਠੇਕਾ ਸੀ। ਉਥੇ ਉਹ 1937 ਤਕ ਰਹੇ। ਕਿਰਾਏ ਉਤੇ ਰਹਿੰਦਿਆਂ ਉਨਾਂ ਨੇ ਇਕ ਕੁੱਕ ਰਖਿਆ ਹੋਇਆ ਸੀ ਜੋ ਉਨਾਂ ਲਈ ਰੋਟੀ ਬਣਾਉਂਦਾ ਹੁੰਦਾ ਸੀ। 1930 ਵਿਚ ਉਥੇ ਕੋਈ 10-12 ਕੁੱਕ ਹਾਉਸ ਹੁੰਦੇ ਸਨ। ਕੁੱਕ ਹਾਉਸ ਵਿਚ 2-3 ਦਿਨ ਕੋਈ ਵੀ ਮੁਫਤ ਵਿਚ ਰਹਿ ਸਕਦਾ ਸੀ. ਲੋਕਾਂ ਦੀ ਪਛਾਣ ਕੁੱਕ ਹਾਉਸ ਦੇ ਨਾਂਵਾਂ ਨਾਲ ਬਣ ਗਈ। ਲੋਕ ਕੁੱਕ ਹਾਉਸ ਤਾਂ ਹੀ ਬਦਲਦੇ ਜਦੋਂ ਕੰਮ ਲਈ ਕਿਸੀ ਹੋਰ ਥਾਂ ਉਤੇ ਚਲੇ ਜਾਣਾ ਪੈਂਦਾ ਸੀ। ਲੋਕ ਕੋਈ ਜਿਆਦਾ ਸ਼ਰਾਬ ਨਹੀਂ ਪੀਂਦੇ ਸਨ। ਲੋਕਾਂ ਦੀ ਖੁਰਾਕ ਚੰਗੀ ਸੀ। ਇਕ ਵਾਰ ਇਕ ਆਦਮੀ 2-2 ਆਂਡਿਆਂ ਦੇ 40 ਗਲਾਸ ਦੁੱਧ ਦੇ ਪੀ ਗਿਆ ਸੀ। ਡੇਅਰੀ ਤੋਂ ਲੋਕ ਕਰੀਮ ਵਾਲਾ ਦੁੱਧ ਪੀਆ ਕਰਦੇ ਸਨ। ਸਾਰੇ ਲੋਕ ਲਕੱੜੀ ਦਾ ਕੰਮ ਕਰਦੇ ਸਨ ਅਤੇ ਬਹੁਤ ਮਿਹਨਤੀ ਸਨ। ਰੋਜ਼ ਉਹ 10 ਘੰਟੇ ਕੰਮ ਅਤੇ ਸ਼ਨੀਚਰਵਾਰ 5 ਘੰਟੇ ਕੰਮ ਕਰਿਆ ਕਰਦੇ ਸਨ। ਕੰਮ ਤੋਂ ਕਦੀ ਵੀ ਗੈਰਹਾਜ਼ਿਰ ਨਹੀਂ ਹੁੰਦੇ ਸਨ। ਮੈਨੇਜਮੈਂਟ ਅਤੇ ਫੋਰਮੈਨ ਮਿਹਨਤ ਕਾਰਣ ਉਨਾਂ ਦੀ ਇਜ਼ੱਤ ਕਰਦੇ ਸਨ ਭਾਵੇਂ ਕਿ ਉਹਨਾਂ ਨੇ ਪੱਗ ਬੰਨੀ ਹੁਦੀ ਸੀ। ਲੋਕਾਂ ਨੂੰ ਪੜਨਾ-ਲਿਖਣਾ ਆਉਂਦਾ ਨਹੀਂ ਸੀ ਇਸ ਕਰਕੇ ਉਹ ਮਿੱਲਾਂ ਅਤੇ ਫਾਰਮਾਂ ਵਿਚ ਕੰਮ ਕਰਦੇ ਸਨ। ਉਸ ਵੇਲੇ 4-5 ਗੋਰਿਆਂ ਦੇ ਫਾਰਮ ਹੁੰਦੇ ਸਨ ਜਿਥੇ ਗੋਰੇ ਲੋਕ ਆਪਣੇ ਬੰਦਿਆਂ ਦੀ ਬੇਝਤੀ ਕਰਦੇ ਸਨ। ਫਾਰਮਾਂ ਵਿਚ ਲੋਕ ਹੈਲਪ-ਵੇ ਹਾਉਸ ਵਿਚ ਰਿਹਾ ਕਰਦੇ ਸਨ। ਮਿੱਲਾਂ ਵਿਚ ਲੋਕਾਂ ਨੂੰ ਹੋਰ ਕਿਸੇ ਕੰਮ ਦਾ ਚਾਂਸ ਨਹੀਂ ਦਿਤਾ ਜਾਂਦਾ ਸੀ। ਕਿਉਂਕਿ ਉਨਾਂ ਨੂੰ ਸ਼ੱਕ ਹੁੰਦਾ ਸੀ ਕਿ ਕੀ ਉਹ ਕੰਮ ਕਰ ਲੈਣਗੇ, ਕੰਮ ਦਾ ਆਰਡਰ ਲੈ ਲੈਣਗੇ ਅਤੇ ਕੰਮ ਸਮਝ ਲੈਣਗੇ। ਕੁਝ ਲੋਕ ਲੇਥ ਦੇ ਕੰਮ ਵਿਚ ਮਾਹਿਰ ਸਨ ਇਸ ਕਰਕੇ ਬਲੂ ਪ੍ਰਿੰਟ ਦੀ ਮਦਦ ਨਾਲ ਉਹ ਲੇਥ ਦਾ ਕੰਮ ਕਰ ਲੈਂਦੇ ਸਨ। ਕੰਮ ਉਤੇ ਮਾਲਕ ਇੰਡੀਅਨ ਲੋਕਾਂ ਨੂੰ ਸਮਝਦੇ ਸਨ ਕਿ ਇਹ ਅਨਪੜ ਨੇ, ਕੁਝ ਸਿਖ ਨਹੀਂ ਸਕਦੇ ਅਤੇ ਕਪੜੇ ਪਾਉਣ ਦੀ ਜਾਚ ਨਹੀਂ ਹੈ। ਕੰਮ ਕਰਨ ਵਾਲਿਆਂ ਅਤੇ ਮਾਲਿਕਾਂ ਵਿਚ ਗਲਬਾਤ ਸਮਝਣ ਦੀ ਮੁਸ਼ਕਿਲ ਹੁੰਦੀ ਸੀ। ਲਛਮਣ ਸਿੰਘ ਨੂੰ ਦੋ ਮਹੀਨਿਆਂ ਵਿਚ ਕੰਮ ਮਿਲ ਗਿਆ ਸੀ। ਇਕ ਮਹੀਨਾ ਉਹ ਟੈਕਨੀਕਲ ਸਕੂਲ ਵੀ ਗਏ। ਲਕੱੜੀ ਦੇ ਠੇਕੇ ਲਈ ਉਨਾਂ ਨੇ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ। ਤਿੰਨ ਸਾਲ ਉਹ ਵੇਨਕੂਵਰ ਰਹੇ। ਫਿਰ ਉਹ ਵਾਪਿਸ ਇੰਡੀਆ ਚਲੇ ਗਏ। ਇਸ ਦੌਰਾਨ ਉਨਾਂ ਦੇ ਪਿਤਾ ਨੇ ਲਕੱੜੀ ਦਾ ਠੇਕਾ ਵੇਚ ਦਿਤਾ ਅਤੇ ਕੁਝ ਲੋਕਾਂ ਨਾਲ ਮਿਲ ਕੇ ਰਿਚਮੰਡ ਵਿਚ ਮਿੱਲ ਬਣਾਈ। ਭਾਰਤ ਵਿਚੋਂ ਆਉਂਦਿਆਂ ਉਨਾਂ ਨੇ ਕੁਸ਼ਤੀ ਲੜਨ ਦਾ ਮਨ ਬਣਾਇਆ । ਉਸ ਵੇਲੇ ਕੈਨੇਡਾ ਵਿਚ ਕੁਸ਼ਤੀ ਵਿਚ ਨਵੀਆਂ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਸਨ। 1937 ਵਿਚ ਉਨਾਂ ਨੇ ਪਹਿਲੀ ਕੁਸ਼ਤੀ ਇਕ ਵਿਕਟੋਰੀਅਨ ਨਾਲ ਲੜੀ। ਖੇਡ ਦੇ ਅਖੀਰ ਉਤੇ ਉਨਾਂ ਨੂੰ ਸੱਤ ਡਾਲਰ ਦਿਤੇ ਗਏ ਜਿਸ ਨਾਲ ਉਹ ਖੁਸ਼ ਨਹੀਂ ਹੋਏ। ਇਸ ਤੋਂ ਬਾਦ ਉਨਾਂ ਨੇ ਕੰਮ ਵਲ ਧਿਆਨ ਦੇ ਦਿਤਾ। ਉਥੋਂ ਉਹ ਜੂਬੋ ਚਲੇ ਗਏ। ਜੰਗ ਦਾ ਸਮਾਂ ਉਨਾਂ ਨੇ ਇੰਡੀਆ ਵਿਚ ਗੁਜਾਰਿਆ ਕਿਉਂਕਿ ਕੈਨੇਡਾ ਆਣ ਦੇ ਉਸ ਵੇਲੇ ਕੋਈ ਪ੍ਰਬੰਧ ਨਹੀਂ ਸਨ। ਮਿਲੀਟਰੀ ਵਿਚ ਵੀ ਜਬਰੀ ਭਰਤੀ ਕਰਨ ਦਾ ਡਰ ਸੀ। 1962 ਵਿਚ ਉਨਾਂ ਦੇ ਪਿਤਾ ਨੂੰ ਪੈਨਸ਼ਨ ਲਗ ਗਈ ਅਤੇ ਉਹ ਵਾਪਿਸ ਭਾਰਤ ਚਲੇ ਗਏ ਕਿਉਕਿ ਉਨਾਂ ਦਾ ਵਿਚਾਰ ਸੀ ਕਿ ਕੈਨੇਡਾ ਵਿਚ ਰਿਟਾਇਰਮੈਂਟ ਜੀਵਨ ਚੰਗਾ ਨਹੀਂ ਹੈ ਅਤੇ ਸਮਾਂ ਵੀ ਕਾਫੀ ਮੁਸ਼ਕਿਲ ਸੀ। ਲੋਕਾਂ ਦੀ ਪੈਨਸ਼ਨ ਜਦੋਂ ਸੱਠ ਡਾਲਰ ਹੋ ਗਈ ਤਾਂ ਬਹੁਤ ਸਾਰੇ ਲੋਕ ਭਾਰਤ ਚਲੇ ਗਏ ਸਨ। ਲਛਮਣ ਸਿੰਘ ਦਾ ਪਰਿਵਾਰ 1951 ਵਿਚ ਕੈਨੇਡਾ ਆਇਆ ਸੀ। ਆਪਣੇ ਬੱਚਿਆਂ ਨੂੰ ਸਕੂਲ ਪੜਨ ਲਈ ਭੇਜਿਆ। ਆਪਣੇ ਭਾਈਚਾਰੇ ਵਿਚ ਹਰ ਐਤਵਾਰ ਲੋਕ ਗੁਰਦੁਆਰੇ ਜਾਂਦੇ ਸਨ ਅਤੇ ਇਸ ਤਰਾਂ ਇਕ ਦੂਜੇ ਦੇ ਸੰਪਰਕ ਵਿਚ ਰਹਿੰਦੇ ਸਨ। ਭਾਈਚਾਰੇ ਨੂੰ ਦੋ ਅਹਿੰਮ ਮਸਲਿਆਂ ਦੀ ਮੁਸ਼ਕਿਲ ਸੀ। ਪਹਿਲਾ ਮਸਲਾ ਇਮੀਗ੍ਰੇਸ਼ਨ ਦਾ ਸੀ ਕਿ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਕਿਸੀ ਵੀ ਉਮਰ ਦੇ ਜੀਅ ਨੂੰ ਇਥੇ ਕਿਵੇਂ ਲਿਆਂਦਾ ਜਾਏ। ਦੂਜਾ ਮਸਲਾ ਸਿਆਸੀ ਮਸਲਾ ਸੀ ਕਿ ਜੋ ਵੀ ਪਾਰਟੀ ਇੰਡੀਆ ਦੀ ਹਮਾਇਤ ਵਿਚ ਲੜੇਗੀ ਉਹ ਉਸਦੀ ਹਮਾਇਤ ਕਰਨਗੇ। ਭਾਰਤ ਦੀ ਅਜ਼ਾਦੀ, ਕਾਂਗ੍ਰੇਸ ਪਾਰਟੀ ਅਤੇ ਪ੍ਰੀਵੀ ਕਾਊਂਸਿਲ ਵਿਚ ਚਲ ਰਹੇ ਭਗਤ ਸਿੰਘ ਦੇ ਕੇਸ ਲਈ ਲੋਕ ਪੈਸੇ ਇਕੱਠੇ ਕਰਕੇ ਭੇਜਿਆ ਕਰਦੇ ਸਨ। ਵੈਨਕੂਵਰ ਵਿਚ ਉਸ ਵੇਲੇ ਹਿੰਦੂਆਂ, ਸਿਖਾਂ ਅਤੇ ਮੁਸਲਮਾਨਾਂ ਵਿਚਕਾਰ ਕੋਈ ਭੇਦ-ਭਾਵ ਨਹੀਂ ਹੁੰਦਾ ਸੀ। ਸਭ ਗੁਰਦੁਆਰੇ ਜਾਂਦੇ ਹੁੰਦੇ ਸਨ। ਹਿੰਦੂ ਪਰਿਵਾਰਾਂ ਵਿਚੋਂ ਸਿਰਫ ਇਕ ਪਰਿਵਾਰ ਈਸਾਈ ਬਣਿਆ ਸੀ। 1930-40 ਵਿਚ ਕੈਨੇਡਾ ਵਿਚ ਆਪਣੇ ਬੱਚਿਆਂ ਦਾ ਵਤੀਰਾ ਭਾਰਤੀ ਬੱਚਿਆਂ ਵਾਂਗ ਹੁੰਦਾ ਸੀ। ਕੈਨੇਡੀਅਨ ਸੋਸਾਇਟੀ ਦਾ ਕੋਈ ਖਾਸ ਪ੍ਰਭਾਵ ਨਹੀਂ ਪਿਆ ਸੀ। ਸਕੂਲ ਵਿਚ ੳਨਾਂ ਦੀ ਜੋ ਸੋਸਾਇਟੀ ਹੁੰਦੀ ਸੀ ਬਸ ਉਹੀ ਹੁੰਦੀ ਸੀ। ਗੋਰੇ ਲੋਕਾਂ ਨਾਲ ਮੇਲ ਜੋਲ ਘਟ ਹੀ ਹੁੰਦਾ ਸੀ। ਭਾਈਚਾਰੇ ਵਿਚ ਹੀਣ ਭਾਵਨਾ ਕਾਰਣ ਲੋਕ ਵਧੀਆ ਰੈਸਤਰਾਂ ਵਿਚ ਨਹੀਂ ਜਾਦੇ ਸਨ, ਥੀਏਟਰ ਵਿਚ ਪੱਗ ਵਾਲਿਆਂ ਨੂੰ ਨਹੀਂ ਜਾਣ ਦਿੰਦੇ ਸਨ, ਹੇਸਟਿੰਗ ਸਟ੍ਰੀਟ ਉਤੇ ਭਾਰਤੀ ਲੋਕਾਂ ਦੇ ਬੂਟ ਵੀ ਕੋਈ ਪਾਲਿਸ਼ ਨਹੀਂ ਕਰਦਾ ਸੀ। ਹੁਣ ਆਰਮੀ ਨੇਵੀ ਵਾਲੀ ਥਾਂ ਉਤੇ ਅਤੇ ਕੋਲੰਬੀਆ ਨੇੜੇ ਥੀਏਟਰ ਹੋਇਆ ਕਰਦੇ ਸਨ ਪੱਗ ਵਾਲੇ ਲੋਕਾਂ ਨੂੰ ਉਥੇ ਨਹੀਂ ਜਾਣ ਦਿੰਦੇ ਸਨ। ਲੋਕ ਰਾਇਲ ਵਿਖੇ ਜਾ ਕੇ ਥੀਏਟਰ ਵੇਖਦੇ ਸਨ ਅਤੇ ਇਸ ਤਰਾਂ ਲੋਕ ਆਪਣਾ ਸਮਾਂ ਪਾਸ ਕਰਦੇ ਸਨ। ਖੁਲੇ ਤੌਰ ਉਤੇ ਵਿਤਕਰਾਂ ਨਹੀਂ ਹੁੰਦਾ ਸੀ। ਲਛਮਣ ਸਿੰਘ ਪੱਗ ਬੰਨ ਕੇ ਟਰੱਕ ਚਲਾ ਕੇ ਬਾਲਣ ਵਾਲੀਆਂ ਲਕੱੜਾਂ ਵੇਚਦੇ ਸਨ। ਏਸ ਵੇਲੇ ਉਹਨਾ ਦਾ ਜੀਵਨ ਵਧੀਆ ਬੀਤ ਰਿਹਾ ਹੈ, ਉਨਾਂ ਅਨੁਸਾਰ ਭਾਰਤ ਵਿਚ ਹਾਲਾਤ ਬਦਲੇ ਨਹੀਂ ਹਨ। ਜੇਕਰ ਹਾਲਾਤ ਬਦਲੇ ਹੁੰਦੇ ਤਾਂ ਉਥੇ ਜਾਣਾ ਬਿਹਤਰ ਸੀ। ਇਥੇ ਉਹ ਵਿਦੇਸ਼ ਵਿਚ ਅਤੇ ਇਕ ਪਰਵਾਸੀ ਵਜੋਂ ਮਹਿਸੂਸ ਕਰਦੇ ਹਨ। ਲੋਕ ਕੈਨੇਡੀਅਨ ਸੋਸਾਇਟੀ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਭਾਰਤੀ ਸਭਿਆਚਾਰ ਵਿਚੋਂ ਬਾਹਰ ਜਾ ਰਹੇ ਹਨ। ਇਮੀਗ੍ਰੇਸ਼ਨ ਦਫਤਰ ਅਤੇ ਪੁਲਿਸ ਵਾਲੇ ਲੋਕਾਂ ਦਾ ਹੁਣ ਸਤਿਕਾਰ ਕਰਦੇ ਹਨ ਕਿਉਂਕਿ ਲੋਕਾਂ ਨੂੰ ਭਾਰਤ ਸਰਕਾਰ ਤੋਂ ਹਮਾਇਤ ਪ੍ਰਾਪਤ ਹੈ। ਪਹਿਲਾ ਅਜਿਹਾ ਨਹੀਂ ਸੀ। ਕੋਈ ਵੀ ਭਾਰਤੀ ਲੋਕਾਂ ਨਾਲ ਕੀਤੇ ਜਾਂਦੇ ਅਨਿੰਆ ਪ੍ਰਤੀ ਚਿੰਤਾ ਨਹੀਂ ਕਰਦਾ ਸੀ। ਕੈਨੇਡਾ ਵਿਚ ਬਹੁਤੇ ਸਿਖਾਂ ਕੋਲ ਦੂਹਰੀ ਨਾਗਰਿਕਤਾ ਹੈ। ਭਾਰਤ ਵਿਚ ਪੂੰਜੀਕਾਰੀ ਆਦਿ ਲਈ ਉਨਾਂ ਨੂੰ ਕਿਸੇ ਮੁਸ਼ਕਿਲ ਕਾਨੂੰਨ ਵਿਚੋਂ ਨਹੀਂ ਲੰਘਣਾ ਪੈਂਦਾ। ਲੋਕ ਭਾਰਤ ਨੂੰ ਵੀ ਆਪਣਾ ਘਰ ਸਮਝਦੇ ਹਨ। ਭਾਰਤ ਸਰਕਾਰ ਵੀ ਕੈਨੇਡਾ ਸਰਕਾਰ ਨੂੰ ਸਿਰ ਮੱਥੇ ਉਤੇ ਰਖਦੀ ਹੈ ਕਿਉਂਕਿ ਕੈਨੇਡਾ ਭਾਰਤ ਦੇ ਲੋਕਾਂ ਨੂੰ ਖੁਸ਼ ਰਖਦਾ ਹੇ ਅਤੇ ਉਨਾਂ ਨਾਲ ਚੰਗਾ ਸਲੂਕ ਕਰਦਾ ਹੇ। ਚੀਨੀ ਅਤੇ ਜਪਾਨੀ ਲੋਕਾਂ ਨੇ ਨਵੀਂ ਸੋਸਾਇਟੀ ਨੂੰ ਅਪਣਾ ਲਿਆ ਹੈ ਪਰ ਉਹ ਘਰ ਵਿਚ ਆਪਣੀ ਬੋਲੀ ਹੀ ਬੋਲਦੇ ਹਨ ਪਰ 20-30 ਸਾਲਾਂ ਬਾਦ ਉਨਾਂ ਲੋਕਾਂ ਨੇ ਆਪਣੇ ਭਾਈਚਾਰੇ ਤੋਂ ਬਾਹਰ ਵਿਆਹ ਕਰਨਾ ਸ਼ੁਰੂ ਕਰ ਦਿਤਾ ਹੈ। ਪਰ ਭਾਰਤੀ ਸਮਾਜ ਵਿਚ ਅਜਿਹਾ ਨਹੀਂ ਹੈ। ਬੱਚਿਆਂ ਨੂੰ ਵਿਦਿਆ ਦਿਤੀ ਜਾਣੀ ਚਾਹੀਦੀ ਹੈ ਅਤੇ ਹਾਈ ਸਕੂਲ ਤਕ ਉਨਾਂ ਉਤੇ ਕੰਟਰੋਲ ਰਖਿਆ ਜਾ ਸਕਦਾ ਹੈ। ਉਸ ਤੋਂ ਬਾਦ ਬੱਚੇ ਸਮਾਜ ਵਿਚੋਂ ਦਿਸ਼ਾ ਲੈਣੀ ਸ਼ੁਰੂ ਕਰ ਦਿੰਦੇ ਹਨ। ਸਾਨੂੰ ਆਪਣੇ ਬੱਚਿਆਂ ਨੂੰ ਧਰਮ, ਸਭਿਆਚਾਰ ਅਤੇ ਆਪਣੀ ਪਛਾਣ ਬਾਰੇ ਦਸਣਾ ਚਾਹੀਦਾ ਹੈ। ਭਵਿਖ ਬਾਰੇ ਉਨਾਂ ਦਾ ਇਰਾਦਾ ਹੈ ਕਿ ਉਹ ਵਿਆਹ ਲਈ ਲੜਕਾ ਜਾਂ ਲੜਕੀ ਭਾਰਤ ਤੋਂ ਲਿਆਣਗੇ ਤਾਂਜਿ ਭਾਰਤੀ ਸਭਿਆਚਾਰ ਇਥੇ ਬਣਿਆ ਰਹੇ। ਹੁਣ ਸਮਾਜ ਵਿਚ ਪੀੜੀਆਂ ਦਾ ਵਿਤਕਰਾ ਉਠ ਰਿਹਾ ਹੈ। ਉਹ ਚਾਹੁੰਦੇ ਹਨ ਕਿ ਭਾਰਤ ਹੋਰ ਤਰੱਕੀ ਕਰੇ ਅਤੇ ਉਥੇ ਹਾਲਤ ਸੁਧਰਨ ਤਾਂਜਿ ਹੋਰਨਾਂ ਦੇਸ਼ਾਂ ਵਿਚ ਪ੍ਰਵਾਸ ਕਰਨ ਦੀ ਲੋੜ ਨਾਂ ਪਏ। ਕੈਨੇਡਾ ਵਿਚ ਲੋਕ ਮਾਣ ਨਾਲ ਰਹਿਣੇ ਚਾਹੀਦੇ ਹਨ ਨਾਂ ਕਿ ਰਿਫੂਜੀਆਂ ਜਾਂ ਜਲਾਵਤਨ ਵਜੋਂ। ਲੋਕ ਪ੍ਰੋਫੈਸ਼ਨਲ ਵਜੋਂ ਆਉਣ ਨਾਂ ਕਿ ਆਪਣੀ ਰੋਜ਼ੀ-ਰੋਟੀ ਵਾਸਤੇ। ਲੋਕਾਂ ਨੂੰ ਇਹ ਨਹੀਂ ਕਿਹਾ ਜਾਣਾ ਚਾਹੀਦਾ ਕਿ “ ਉਹ ਉਥੇ ਜਾਣ ਜਿਥੋਂ ਦੇ ਉਹ ਹੈਨ “ । ਭਾਰਤੀ ਲੋਕਾਂ ਦਾ ਅਜੇ ਵੀ ਆਪਣਾ ਦੇਸ਼ ਹੈ, ਜੇਕਰ ਉਹ ਕੈਨੇਡਾ ਨੂੰ ਆਪਣਾ ਘਰ ਮਹਿਸੂਸ ਨਹੀਂ ਕਨਗੇ ਤਾਂ ਉਨਾਂ ਕੋਲ ਆਪਣੇ ਘਰ ਜਾਣ ਦੀ ਥਾਂ ਹੈ। 1930 ਵਿਚ ਜਦੋਂ ਆਰਥਿਕ ਮੰਦੀ ਆਈ ਸੀ ਤਾਂ ਯੋਰਪੀਨ ਦੇਸ਼ਾਂ ਨੇ ਕਿਹਾ ਸੀ ਕਿ ਹੋਰਨਾ ਦੇਸ਼ਾਂ ਦੇ ਲੋਕਾਂ ਨੂੰ ਉਨਾਂ ਦੀਆਂ ਸਰਕਾਰਾਂ ਵਲੋਂ ਸਹਾਇਤਾ ਮਿਲਣੀ ਣਾਹੀਦੀ ਹੈ। ਭਾਰਤ ਸਰਕਾਰ ਨੇ ਆਪਣੇ ਲੋਕਾਂ ਦੀ ਮਦਦ ਨਹੀਂ ਕੀਤੀ ਪਰ ਕੈਨੇਡਾ ਵਿਚਲੇ ਲੋਕਾਂ ਨੇ ਕਿਹਾ ਕਿ ਉਹ ਕੋਈ ਵੈਲਫੇਅਰ ਨਹੀਂ ਚਾਹੁੰਦੇ ਅਤੇ ਆਪਣੇ ਆਪ ਆਪਣਾ ਗੁਜਾਰਾ ਕਰ ਲੈਣਗੇ। ਲਛਮਣ ਸਿੰਘ ਭਾਰਤ ਵਾਪਿਸ ਜਾਣਾ ਚਾਹੁੰਦੇ ਸਨ ਕਿਉਂਕਿ ਉਹ ਭਾਰਤ ਵਿਚ ਆਪਣਾ ਸਮਾਂ ਸਕੂਲ ਵਿਚ ਬੱਚਿਆਂ ਨੂੰ ਮੁਫਤ ਪੜਾ ਕੇ, ਦੋਸਤਾਂ ਨਾਲ ਅਤੇ ਕਿਤਾਬਾਂ ਪੜ ਕੇ ਬਿਤਾਉਣਾ ਚਾਹੁੰਦੇ ਨੇ।
Permanent Link